ਗ਼ਰੀਬਮਾਰ ! ਦੇਸੀ ਆਂਡਿਆਂ ਦੀਆਂ 6 ਟਰੇਆਂ ਬਿਨਾਂ ਪੈਸੇ ਦਿੱਤੇ ਲੈ ਕੇ ਫਰਾਰ ਹੋਏ 'ਗੱਡੀ ਵਾਲੇ ਮਲੰਗ' ! ਵੀਡੀਓ ਹੋਈ ਵਾਇਰਲ
ਸਟਾਲ 'ਤੇ ਖੜ੍ਹਾ ਵਿਅਕਤੀ ਪੈਸੇ ਲੈਣ ਲਈ ਕਾਰ ਕੋਲ ਪਹੁੰਚਿਆ ਤਾਂ ਕਾਰ ਸਵਾਰਾਂ ਨੇ ਦੁਕਾਨਦਾਰ ਨੂੰ ਆਨਲਾਈਨ ਪੇਮੈਂਟ ਕਰਨ ਲਈ ਕਿਹਾ ਤੇ ਕੁਝ ਹੋਰ ਸਾਮਾਨ ਵੀ ਮੰਗ ਲਿਆ। ਦੁਕਾਨਦਾਰ ਨੇ ਪਿੱਛੇ ਮੁੜਿਆ, QR ਕੋਡ ਲਿਆ ਤੇ ਕਾਰ ਵੱਲ ਵਧਿਆ, ਕੁਝ ਦੇਰ ਵਿੱਚ ਹੀ ਡਰਾਈਵਰ ਆਪਣੀ ਕਾਰ ਸਟਾਰਟ ਕਰਕੇ ਭੱਜ ਗਿਆ।
Punjab News: ਸ੍ਰੀ ਮੁਕਤਸਰ ਸਾਹਿਬ ਵਿੱਚੋਂ ਇੱਕ ਗ਼ਰੀਬਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ, ਦਰਅਸਲ ਇੱਥੋਂ ਦੀ ਇੱਕ ਆਂਡੇ ਵੇਚਣ ਵਾਲੀ ਰੇਹੜੀ ਤੋਂ ਬਿਨਾਂ ਪੈਸੇ ਦਿੱਤੇ ਕਾਰ ਵਾਲੇ ਆਂਡਿਆਂ ਦੀ ਟਰੇਅ ਲੈ ਕੇ ਫਰਾਰ ਹੋ ਗਏ। ਕਾਰ ਮਾਲਕ ਨੇ ਦੁਕਾਨ ਅੱਗੇ ਆਪਣੀ ਕਾਰ ਰੋਕ ਕੇ ਆਂਡੇ ਦੀਆਂ 6 ਟਰੇਆਂ ਲੈ ਲਈਆਂ ਪਰ ਉਨ੍ਹਾਂ ਦੇ ਪੈਸੇ ਨਹੀਂ ਦਿੱਤੇ। ਇਸ ਘਟਨਾ ਦੀ ਵੀਡੀਓ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਗਿੱਦੜਬਾਹਾ ਖੇਤਰ ਵਿੱਚ ਮੁਕਤਸਰ-ਬਠਿੰਡਾ ਮੁੱਖ ਸੜਕ ’ਤੇ ਪੈਂਦੇ ਪਿੰਡ ਭਲਾਈਆਣਾ ਵਿੱਚ ਇੱਕ ਵਿਅਕਤੀ ਸਟਾਲ ਲਗਾ ਕੇ ਦੇਸੀ ਅੰਡੇ ਵੇਚਦਾ ਹੈ। ਉਸ ਨੇ ਦੱਸਿਆ ਕਿ ਐਤਵਾਰ ਸ਼ਾਮ ਕਰੀਬ 7 ਵਜੇ ਕੁਝ ਵਿਅਕਤੀ ਇੱਕ ਕਾਰ ਵਿੱਚ ਆਏ। ਇੱਕ ਵਿਅਕਤੀ ਉਸ ਤੋਂ ਹੇਠਾਂ ਉਤਰਿਆ ਤੇ ਆਂਡੇ ਦੀਆਂ 6 ਟਰੇਆਂ ਮੰਗੀਆਂ। ਆਂਡਿਆਂ ਦੀ ਟਰੇਅ ਆਪਣੀ ਕਾਰ ਵਿੱਚ ਰੱਖਣ ਤੋਂ ਬਾਅਦ ਉਹ ਖੁਦ ਕਾਰ ਵਿੱਚ ਬੈਠ ਗਿਆ।
ਜਦੋਂ ਸਟਾਲ 'ਤੇ ਖੜ੍ਹਾ ਵਿਅਕਤੀ ਪੈਸੇ ਲੈਣ ਲਈ ਕਾਰ ਕੋਲ ਪਹੁੰਚਿਆ ਤਾਂ ਕਾਰ ਸਵਾਰਾਂ ਨੇ ਦੁਕਾਨਦਾਰ ਨੂੰ ਆਨਲਾਈਨ ਪੇਮੈਂਟ ਕਰਨ ਲਈ ਕਿਹਾ ਤੇ ਕੁਝ ਹੋਰ ਸਾਮਾਨ ਵੀ ਮੰਗ ਲਿਆ। ਦੁਕਾਨਦਾਰ ਨੇ ਪਿੱਛੇ ਮੁੜਿਆ, QR ਕੋਡ ਲਿਆ ਤੇ ਕਾਰ ਵੱਲ ਵਧਿਆ, ਕੁਝ ਦੇਰ ਵਿੱਚ ਹੀ ਡਰਾਈਵਰ ਆਪਣੀ ਕਾਰ ਸਟਾਰਟ ਕਰਕੇ ਭੱਜ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ