ਪੰਜਾਬ ਦੇ ਬੱਸ ਅੱਡਿਆਂ 'ਤੇ ਨਹੀਂ ਜਾਣਗੀਆਂ ਹਿਮਾਚਲ ਦੀਆਂ ਬੱਸਾਂ, ਅੰਮ੍ਰਿਤਸਰ ਹਮਲੇ ਤੋਂ ਬਾਅਦ ਸਰਕਾਰ ਦਾ ਫੈਸਲਾ
Punjab News: ਪੰਜਾਬ ਵਿੱਚ HRTC ਬੱਸਾਂ ‘ਤੇ ਹਮਲੇ ਦੇ ਮੁੱਦੇ ‘ਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ, ਉਦੋਂ ਤੱਕ 600 HRTC ਬੱਸਾਂ ਪੰਜਾਬ ਵਿੱਚ ਨਹੀਂ ਰੁਕਣਗੀਆਂ।

HRTC: ਪੰਜਾਬ ਵਿੱਚ HRTC ਬੱਸਾਂ ‘ਤੇ ਹਮਲੇ ਦੇ ਮੁੱਦੇ ‘ਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ, ਉਦੋਂ ਤੱਕ 600 HRTC ਬੱਸਾਂ ਪੰਜਾਬ ਵਿੱਚ ਨਹੀਂ ਰੁਕਣਗੀਆਂ। ਹੁਣ ਪੰਜਾਬ ਦੇ ਬੱਸ ਅੱਡਿਆਂ ‘ਤੇ ਬੱਸਾਂ ਨਹੀਂ ਖੜ੍ਹੀਆਂ ਹੋਣਗੀਆਂ। ਇਸ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਦੁਬਾਰਾ ਗੱਲ ਕੀਤੀ ਗਈ ਹੈ।
ਹਿਮਾਚਲ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨਾਲ ਗੱਲ ਕੀਤੀ ਹੈ। ਇਹ ਮਾਮਲਾ ਕੇਂਦਰ ਸਰਕਾਰ ਦੇ ਸਾਹਮਣੇ ਵੀ ਉਠਾਇਆ ਜਾਵੇਗਾ। ਯਾਤਰੀਆਂ ਅਤੇ ਡਰਾਈਵਰ-ਕੰਡਕਟਰ ਦੀ ਸੁਰੱਖਿਆ ਸਾਡੀ ਤਰਜੀਹ ਹੈ। ਸੀਐਮ ਸੁੱਖੂ ਦੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹਿਮਾਚਲ ਦੀਆਂ ਬੱਸਾਂ ਦੀ ਭੰਨਤੋੜ ਕੀਤੀ ਗਈ ਹੈ। ਅਸੀਂ ਇਸ ਸਬੰਧੀ ਭਗਵੰਤ ਮਾਨ ਨਾਲ ਗੱਲ ਕੀਤੀ ਹੈ ਅਤੇ ਜਲਦੀ ਹੀ ਇਸਦਾ ਹੱਲ ਕੱਢਾਂਗੇ।
ਦੱਸ ਦਈਏ ਕਿ ਬੀਤੀ ਰਾਤ ਸਰਾਰਤੀ ਅਨਸਰਾਂ ਨੇ ਅੰਮ੍ਰਿਤਸਰ ਦੇ ਬੱਸ ਅੱਡੇ ਉਤੇ ਖੜੀਆਂ HRTC ਦੀ ਚਾਰ ਬੱਸਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਉਨ੍ਹਾਂ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਉਨ੍ਹਾਂ ਉਤੇ ਖਾਲਿਸਤਾਨੀ ਲਿਖ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਨਾਅਰਿਆਂ ਨੂੰ ਸਾਫ ਕਰਵਾ ਦਿੱਤਾ ਹੈ। ਇਸ ਸਬੰਧੀ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
