Punjab News: ਜਲੰਧਰ 'ਚ ਗੋਲਡੀ ਬਰਾੜ ਦੇ 7 ਗੁਰਗੇ ਗ੍ਰਿਫ਼ਤਾਰ, ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਿਲ, ਜਲੰਧਰ-ਹੁਸ਼ਿਆਰਪੁਰ 'ਚ ਕਰਨੇ ਸੀ 4 ਕਤਲ
ਗ੍ਰਿਫ਼ਾਤਰ ਮੁਲਜ਼ਮਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਦੋਸ਼ੀਆਂ ਦੀ ਮਦਦ ਕਰਦਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਨਾਜਾਇਜ਼ ਹਥਿਆਰ, 7 ਜਿੰਦਾ ਕਾਰਤੂਸ, 1000 ਅਲਪਰਾਜ਼ੋਲਮ ਗੋਲੀਆਂ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
Punjab News: ਜਲੰਧਰ ਦੇਹਾਤ ਪੁਲਿਸ ਨੇ ਏ ਸ਼੍ਰੇਣੀ ਦੇ ਅਪਰਾਧੀ ਗੋਲਡੀ ਬਰਾੜ (Goldy Brar) ਤੇ ਰਵੀ ਬਲਾਚੌਰੀਆ ਦੇ 7 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਦੋਸ਼ੀਆਂ ਦੀ ਮਦਦ ਕਰਦਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਨਾਜਾਇਜ਼ ਹਥਿਆਰ, 7 ਜਿੰਦਾ ਕਾਰਤੂਸ, 1000 ਅਲਪਰਾਜ਼ੋਲਮ ਗੋਲੀਆਂ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮ ਦੀ ਲਗਜ਼ਰੀ ਕਾਰ ਵੀ ਜ਼ਬਤ ਕਰ ਲਈ ਗਈ ਹੈ।
ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਐਸਪੀ ਜਸਰੂਪ ਕੌਰ ਬਾਠ ਦੀ ਨਿਗਰਾਨੀ ਹੇਠ ਇੱਕ ਅਪਰੇਸ਼ਨ ਚਲਾਇਆ ਗਿਆ। ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ 7 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦਾ ਸਰਗਨਾ ਅੰਕੁਸ਼ ਸੱਭਰਵਾਲ ਹੈ। ਮੁਲਜ਼ਮ ਹੁਸ਼ਿਆਰਪੁਰ ਤੇ ਜਲੰਧਰ ਵਿੱਚ 4 ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਦੋਵਾਂ ਥਾਵਾਂ 'ਤੇ ਦੋ ਕਤਲ ਕੀਤੇ ਜਾਣੇ ਸਨ।
ਫੜਿਆ ਗਿਆ ਪੁਲਿਸ ਮੁਲਾਜ਼ਮ ਨਕੋਦਰ ਸਦਰ ਥਾਣੇ ਵਿੱਚ ਤਾਇਨਾਤ ਸੀ। ਜੋ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਸੀ ਤੇ ਗੈਂਗਸਟਰਾਂ ਨੂੰ ਮਾਲੀ ਸਹਾਇਤਾ ਪ੍ਰਦਾਨ ਕਰਦਾ ਸੀ। ਫੜੇ ਗਏ ਕਾਂਸਟੇਬਲ ਦੀ ਪਛਾਣ ਆਰੀਅਨ ਸਿੰਘ ਵਜੋਂ ਹੋਈ ਹੈ ਜਿਸ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਇਸ ਗਿਰੋਹ ਦੇ ਕਰੀਬ 3 ਹੋਰ ਵਿਅਕਤੀ ਸਾਥੀ ਹਨ, ਜੋ ਕਿ ਫਰਾਰ ਹਨ। ਮੁਲਜ਼ਮ ਗੋਲਡੀ ਬਰਾੜ ਦੇ ਸਾਥੀ ਲਵਪ੍ਰੀਤ ਉਰਫ਼ ਲਾਡੀ ਦੇ ਸੰਪਰਕ ਵਿੱਚ ਸਨ, ਜਿਸ ਦੇ ਕਹਿਣ ’ਤੇ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣਾ ਸੀ।
ਐਸਐਸਪੀ ਖੱਖ ਨੇ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਦਾ ਰਿਮਾਂਡ ਲਿਆ ਜਾਵੇਗਾ ਜਿਸ ਤੋਂ ਬਾਅਦ ਦੋਸ਼ੀਆਂ ਦੇ ਅਗਲੇ ਅਤੇ ਪਿਛਲੇ ਲਿੰਕ ਤਲਾਸ਼ੇ ਜਾਣਗੇ। ਸਾਰੇ ਮੁਲਜ਼ਮ ਵਿਕਰਮ ਬਰਾੜ, ਗੋਲਡੀ ਬਰਾੜ, ਰਿੰਦਾ ਬਾਬਾ ਅਤੇ ਰਵੀ ਬਲਾਚੌਰੀਆ ਸਮੇਤ ਵੱਡੀਆਂ ਅਪਰਾਧਿਕ ਜਥੇਬੰਦੀਆਂ ਨਾਲ ਜੁੜੇ ਹੋਏ ਹਨ। ਇਸ ਮਾਮਲੇ ਵਿੱਚ ਰਵੀ ਬਲਾਚੌਰੀਆ ਦੀ ਸਿੱਧੀ ਸ਼ਮੂਲੀਅਤ ਸਾਹਮਣੇ ਆਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।