ਪੰਜਾਬ-ਹਰਿਆਣਾ ਦੇ 8 ਗੈਂਗਸਟਰਾਂ NIA ਨੇ ਐਲਾਨਿਆ ਇਨਾਮ, ਗੈਂਗਸਟਰਾਂ ਦਾ ਪਤਾ ਦੱਸਣ ਵਾਲੇ ਨੂੰ ਮਿਲੇਗਾ 5 ਲੱਖ, ਇਨ੍ਹਾਂ ਵੱਡੇ ਗੈਂਗਸਟਰਾਂ ਦੇ ਨਾਂ ਵੀ ਲਿਸਟ 'ਚ ਸ਼ਾਮਲ
NIA ਨੇ ਪੰਜਾਬ ਤੇ ਹਰਿਆਣਾ ਦੇ ਅੱਠ ਗੈਂਗਸਟਰਾਂ ਨੂੰ ਲੋੜੀਂਦੇ ਸੂਚੀ ਵਿੱਚ ਪਾ ਕੇ ਉਨ੍ਹਾਂ 'ਤੇ 1 ਤੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਇਨ੍ਹਾਂ 'ਚ ਬੰਬੀਹਾ ਸਿੰਡੀਕੇਟ ਨੂੰ ਆਪਰੇਟ ਕਰ ਰਹੇ ਲੱਕੀ ਪਟਿਆਲ ਅਤੇ ਗੈਂਗਸਟਰ ਕੌਸ਼ਲ ਚੌਧਰੀ...
8 Gangsters of Punjab-Haryana Declared Reward: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਤੇ ਹਰਿਆਣਾ ਦੇ ਅੱਠ ਗੈਂਗਸਟਰਾਂ ਨੂੰ ਲੋੜੀਂਦੇ ਸੂਚੀ ਵਿੱਚ ਪਾ ਕੇ ਉਨ੍ਹਾਂ 'ਤੇ 1 ਤੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਇਨ੍ਹਾਂ ਵਿੱਚ ਬੰਬੀਹਾ ਸਿੰਡੀਕੇਟ ਨੂੰ ਆਪਰੇਟ ਕਰ ਰਹੇ ਲੱਕੀ ਪਟਿਆਲ ਅਤੇ ਗੈਂਗਸਟਰ ਕੌਸ਼ਲ ਚੌਧਰੀ ਦਾ ਖਾਸ ਗੁਰਗਾ ਸੰਦੀਪ ਉਰਫ਼ ਬੰਦਰ ਸ਼ਾਮਲ ਹਨ। ਇਹ ਸਾਰੇ ਗੈਂਗਸਟਰ ਕਾਫੀ ਸਮੇਂ ਤੋਂ ਫਰਾਰ ਸਨ। ਇਨ੍ਹਾਂ 'ਚੋਂ ਕੁਝ ਵਿਦੇਸ਼ਾਂ 'ਚ ਲੁਕ ਕੇ ਸਾਰਾ ਨੈੱਟਵਰਕ ਚਲਾ ਰਹੇ ਹਨ।
ਇਹਨਾਂ 'ਤੇ ਐਲਾਨ ਕੀਤਾ ਇਨਾਮ
ਐਨਆਈਏ ਨੇ ਵੀਰਵਾਰ ਨੂੰ ਸ਼ਿਵਾਜੀ ਨਗਰ ਦੇ ਰਹਿਣ ਵਾਲੇ ਦਿਨੇਸ਼ ਸ਼ਰਮਾ ਉਰਫ ਗਾਂਧੀ, ਨੀਰਜ਼ ਉਰਫ ਪੰਡਿਤ , ਗੁਰੂਗ੍ਰਾਮ ਦੇ ਨਾਹਰਪੁਰ ਰੂਪਾ ਦੇ ਰਹਿਣ ਵਾਲੇ ਸੰਦੀਪ ਉਰਫ ਬੰਦਰ, ਕਰਨਾਲ ਦੇ ਸੰਧਵਾਂ ਦੇ ਰਹਿਣ ਵਾਲੇ ਦਲੇਰ ਸਿੰਘ ਉਰਫ ਦਲੇਰ ਸਿੰਘ ਉਰਫ ਕੋਟੀਆ, ਪੰਜਾਬ ਦੇ ਲੁਧਿਆਣਾ ਦੇ ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ, ਮੋਗਾ ਦੇ ਰਹਿਣ ਵਾਲੇ ਸੁਖਦੂਰ ਸਿੰਘ ਉਰਫ ਸੁੱਖਾ ਦੁੱਨੇਕੇ ਉੱਤੇ ਇੱਕ-ਇੱਕ ਲੱਖ ਅਤੇ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਤੇ ਗੌਰਵ ਪਟਿਆਲ ਉਰਫ਼ ਸੌਰਵ ਠਾਕੁਰ ਉਰਫ਼ ਲੱਕੀ ਪਟਿਆਲ 'ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।
ਇਨ੍ਹਾਂ ਸਭ ਮੋਸਟ ਵਾਂਟੇਡ ਅਪਰਾਧੀਆਂ ਨੂੰ ਇਸ਼ਤਿਹਾਰ ਦੇ ਨਾਲ ਉਨ੍ਹਾਂ 'ਤੇ ਇਨਾਮ ਦੀ ਰਕਮ ਦਾ ਐਲਾਨ ਕਰਨ ਤੋਂ ਬਾਅਦ ਜਨਤਕ ਕੀਤਾ ਗਿਆ ਹੈ। ਐਨਆਈਏ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਉਨ੍ਹਾਂ ਨਾਲ ਜੁੜੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਏਜੰਸੀ ਨੂੰ ਸੂਚਿਤ ਕਰੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
ਜ਼ਿਆਦਾਤਰ ਗੈਂਗਸਟਰ ਵਿਦੇਸ਼ਾਂ 'ਚ ਲੁਕੇ ਹੋਏ
ਰਾਸ਼ਟਰੀ ਜਾਂਚ ਏਜੰਸੀ ਪਿਛਲੇ ਇਕ ਸਾਲ ਤੋਂ ਗੈਂਗਸਟਰਾਂ ਅਤੇ ਅੱਤਵਾਦੀਆਂ ਖਿਲਾਫ ਵੱਡੇ ਪੱਧਰ 'ਤੇ ਕਾਰਵਾਈ ਕਰ ਰਹੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਤੇ ਹੋਰ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ ਇਨ੍ਹਾਂ 'ਚੋਂ ਜ਼ਿਆਦਾਤਰ ਗੈਂਗਸਟਰ ਭਾਰਤ ਛੱਡ ਕੇ ਵਿਦੇਸ਼ਾਂ 'ਚ ਲੁਕੇ ਹੋਏ ਹਨ। ਅਰਸ਼ਦੀਪ ਉਰਫ ਡੱਲਾ ਕੈਨੇਡਾ ਅਤੇ ਲੱਕੀ ਪਟਿਆਲ ਅਰਮੇਨੀਆ ਵਿੱਚ ਬੈਠ ਕੇ ਸਾਰਾ ਨੈੱਟਵਰਕ ਚਲਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ