ਕਾਂਗਰਸ MP ਦੇ ਦਫਤਰ 'ਚ ਦਿਨ-ਦਿਹਾੜੇ ਹਥਿਆਰਾਂ ਦੇ ਜ਼ੋਰ 'ਤੇ ਡਾਕਾ, ਚੋਰਾਂ ਦੀ ਭਾਲ ਜਾਰੀ
ਦਫ਼ਤਰ 'ਚ ਮੌਜੂਦ ਸੌਰਵ ਸ਼ਰਮਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਮੁਲਜ਼ਮਾਂ ਨੇ ਉਸ ’ਤੇ ਪਿਸਤੌਲ ਤਾਣ ਲਿਆ। ਦੋਸ਼ੀ ਨੇ ਉਸ ਨੂੰ ਦੇਖ ਲਿਆ ਅਤੇ ਤੁਰੰਤ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਦਫ਼ਤਰ 'ਚ ਰੱਖੇ 50 ਹਜ਼ਾਰ ਰੁਪਏ ਅਤੇ ਟੇਬਲ ’ਤੇ ਪਿਆ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ 'ਚ ਦੋ ਲੁਟੇਰਿਆਂ ਨੇ ਬੰਦੂਕ ਵਿਖਾ ਕੇ ਦਫ਼ਤਰ 'ਚ ਰੱਖੇ 50 ਹਜ਼ਾਰ ਰੁਪਏ ਤੇ ਐਪਲ ਆਈਪੈਡ ਲੁੱਟ ਕੇ ਲੈ ਗਏ। ਪੁਲਿਸ ਨੇ ਲੁਟੇਰਿਆਂ ਦੀ ਪਛਾਣ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੀ ਪਛਾਣ ਗੁਮਟਾਲਾ ਨਿਵਾਸੀ ਜੋਗਿੰਦਰ ਸਿੰਘ ਵਜੋਂ ਹੋਈ ਹੈ। ਸੰਸਦ ਮੈਂਬਰ ਔਜਲਾ ਦੇ ਗੁਮਟਾਲਾ ਸਥਿਤ ਔਜਲਾ ਅਸਟੇਟ ਦਫਤਰ 'ਚ ਦੋ ਲੁਟੇਰੇ ਬੰਦੂਕਾਂ ਲੈ ਕੇ ਪਹੁੰਚੇ।
ਦਫ਼ਤਰ 'ਚ ਮੌਜੂਦ ਸੌਰਵ ਸ਼ਰਮਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਮੁਲਜ਼ਮਾਂ ਨੇ ਉਸ ’ਤੇ ਪਿਸਤੌਲ ਤਾਣ ਲਿਆ। ਦੋਸ਼ੀ ਨੇ ਉਸ ਨੂੰ ਦੇਖ ਲਿਆ ਅਤੇ ਤੁਰੰਤ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਦਫ਼ਤਰ 'ਚ ਰੱਖੇ 50 ਹਜ਼ਾਰ ਰੁਪਏ ਅਤੇ ਟੇਬਲ ’ਤੇ ਪਿਆ ਐਪਲ ਆਈਪੈਡ ਚੁੱਕ ਕੇ ਆਪਣੇ ਨਾਲ ਲੈ ਗਏ। ਮੁਲਜ਼ਮ ਦੇ ਦਫ਼ਤਰ ਤੋਂ ਚਲੇ ਜਾਣ ਤੋਂ ਤੁਰੰਤ ਬਾਅਦ ਸੌਰਵ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜੋਗਿੰਦਰ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Jio Offer : ਜਿਓ ਇਨ੍ਹਾਂ ਯੂਜ਼ਰਜ਼ ਨੂੰ ਫ੍ਰੀ ਦੇ ਰਿਹਾ 29 ਦਿਨ ਦੀ ਵੈਲੀਡਿਟੀ ਤੇ ਅਨਲਿਮਟਿਡ ਕਾਲਿੰਗ ਡਾਟਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















