ਪੜਚੋਲ ਕਰੋ

ਪੰਜਾਬ ਦੀਆਂ 19 ਜੇਲ੍ਹਾਂ 'ਚ 95 ਫ਼ੀਸਦ ਕੈਦੀ ਨਸ਼ੇ ਦੇ ਆਦੀ, ਸਰਕਾਰ ਵੱਲੋਂ ਪੀਅਰ ਸਪੋਰਟ ਨੈੱਟਵਰਕ ਦੀ ਸ਼ੁਰੂਆਤ

ਪੰਜਾਬ ਸਰਕਾਰ ਨੇ ਸਪੈਸ਼ਲ ਟਾਸਕ ਫੋਰਸ ਦੇ ਸਹਿਯੋਗ ਨਾਲ ਪੰਜਾਬ ਦੀਆਂ 19 ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਕੈਦੀਆਂ ਲਈ ਇੱਕ ਪੀਅਰ ਸਪੋਰਟ ਨੈੱਟਵਰਕ ਸ਼ੁਰੂ ਕੀਤਾ ਹੈ।

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਪੈਸ਼ਲ ਟਾਸਕ ਫੋਰਸ ਦੇ ਸਹਿਯੋਗ ਨਾਲ ਪੰਜਾਬ ਦੀਆਂ 19 ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਕੈਦੀਆਂ ਲਈ ਇੱਕ ਪੀਅਰ ਸਪੋਰਟ ਨੈੱਟਵਰਕ ਸ਼ੁਰੂ ਕੀਤਾ ਹੈ।
 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਹਨਾਂ 19 ਜੇਲ੍ਹਾਂ ਵਿੱਚ 95 ਫ਼ੀਸਦ ਤੋਂ ਵੱਧ ਨਸ਼ੇ ਤੋਂ ਪੀੜਤ ਕੈਦੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੀਅਰ ਸਪੋਰਟ ਨੈਟਵਰਕ ਨੂੰ ਬਾਕੀ 6 ਜੇਲ੍ਹਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੀਅਰ ਸਪੋਰਟ ਆਊਟਪੇਸ਼ੈਂਟ ਓਪੀਔਡ ਅਸਿਸਟਡ ਟ੍ਰੀਟਮੈਂਟ (ਓਓਏਟੀ) ਮਾਡਲ ਦੇ 3 ਜ਼ਰੂਰੀ ਥੰਮ੍ਹਾਂ ਜਿਵੇਂ ਕਿ ਮੈਡੀਕੇਸ਼ਨ, ਪੀਅਰ ਸਪੋਰਟ ਅਤੇ ਕਾਉਂਸਲਿੰਗ, ਵਿੱਚੋਂ ਇੱਕ ਹੈ। ਬੈਂਸ ਨੇ ਕਿਹਾ ਕਿ ਨਸ਼ਾ ਪੀੜਤਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਹਨਾਂ ਦੇ ਇਲਾਜ ਦੌਰਾਨ ਸਹਾਇਤਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਲਾਜ ਸਫਲਤਾਪੂਰਕ ਨੇਪਰੇ ਚਾੜ੍ਹਿਆ ਜਾ ਸਕੇ।

ਮੰਤਰੀ ਨੇ ਅੱਗੇ ਕਿਹਾ ਕਿ ਇਹ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਸਬੂਤ ਅਧਾਰਤ ਬਿਹਤਰ ਅਭਿਆਸਾਂ ਅਨੁਸਾਰ ਸਿਹਤ ਸੁਧਾਰ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ ਕਿ ਨਾਰਕੋਟਿਕਸ ਅਨੌਨੇਮਸ (ਐਨ.ਏ.) ਦੇ ਸਹਿਯੋਗ ਨਾਲ ਪੀਅਰ ਸਪੋਰਟ ਨੈਟਵਰਕ ਸਥਾਪਿਤ ਕੀਤਾ ਜਾਵੇਗਾ। ਨਾਰਕੋਟਿਕਸ ਅਨੌਨੇਮਸ (ਐਨ.ਏ.) ਇੱਕ ਕੌਮਾਂਤਰੀ ਨਾਨ-ਪਰਾਫਿਟ ਫੈਲੋਸ਼ਿਪ/ਸੋਸਾਇਟੀ ਹੈ ਜੋ ਨਸ਼ਿਆਂ ਨਾਲ ਨਜਿੱਠਣ ਲਈ ਪੁਰਸ਼ਾਂ ਅਤੇ ਮਹਿਲਾਵਾਂ ਦੀ ਮਦਦ ਕਰਦੀ ਹੈ। ਬੈਂਸ ਨੇ ਅੱਗੇ ਕਿਹਾ ਕਿ ਇਹ ਸੰਸਥਾ ਆਪਣਾ ਨਹੀਂ ਪ੍ਰਚਾਰ ਨਹੀਂ ਕਰਦੀ, ਸਗੋਂ ਜਨਤਕ ਜਾਣਕਾਰੀ ਅਤੇ ਆਊਟਰੀਚ ਰਾਹੀਂ ਨਵੇਂ ਮੈਂਬਰਾਂ ਨੂੰ ਜੋੜਦੀ ਹੈ।

ਮੰਤਰੀ ਨੇ ਕਿਹਾ ਕਿ ਨਾਰਕੋਟਿਕਸ ਅਨੌਨੇਮਸ ਇੱਕ 12-ਪੜਾਅ ਵਾਲੇ ਮਾਡਲ ਦੀ ਵਰਤੋਂ ਕਰਦਾ ਹੈ ਜੋ ਵੱਖ-ਵੱਖ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਐਨ.ਏ. ਅਨੁਸਾਰ ਨਸ਼ਾਖੋਰੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਐਨ.ਏ. 12-ਪੜਾਅ ਪ੍ਰੋਗਰਾਮ ਰਾਹੀਂ ਨਸ਼ਾ ਪੀੜਤਾਂ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਸੰਭਵ ਹੈ। ਬੈਂਸ ਨੇ ਹੋ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਸ ਸੰਸਥਾ ਦੇ 70000 ਸਰਗਰਮ ਵਲੰਟੀਅਰ ਹਨ ਜੋ ਕਿ 144 ਦੇਸ਼ਾਂ ਵਿੱਚ ਆਪਣੀ ਸੇਵਾਵਾਂ ਦੇ ਰਹੇ ਹਨ। ਭਾਰਤ ਵਿੱਚ ਵੀ ਇਸ ਦਾ ਇੱਕ ਵਿਸ਼ਾਲ ਨੈੱਟਵਰਕ ਹੈ ਅਤੇ ਪੰਜਾਬ ਵਿੱਚ ਵੀ ਇਸ ਦੀਆਂ ਮੀਟਿੰਗਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ।

ਮੰਤਰੀ ਨੇ ਦੱਸਿਆ ਕਿ ਨਾਰਕੌਟਿਕਸ ਅਨੌਨੇਮਸ (ਐਨ.ਏ.) ਦੀਆਂ ਵੱਖ-ਵੱਖ ਟੀਮਾਂ ਵੱਲੋਂ ਜੇਲਾਂ ਵਿੱਚ ਪੀਅਰ ਸਪੋਰਟ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਨਾਂ ਮੀਟਿੰਗਾਂ ਦੌਰਾਨ 19 ਜੇਲਾਂ ਦੇ ਲਗਭਗ 1540 ਕੈਦੀ ਹਾਜ਼ਰ ਹੋਏ । ਉਨਾਂ ਕਿਹਾ ਕਿ ਐਨ.ਏ. ਦੀ ਹਰੇਕ ਟੀਮ ਵਿੱਚ 4-5 ਵਾਲੰਟੀਅਰ ਸ਼ਾਮਲ ਹਨ, ਜੋ ਹਰ ਹਫਤੇ  ਕੁਝ ਦਿਨਾਂ ਲਈ ਚੋਣਵੀਆਂ 19 ਜੇਲਾਂ ਵਿੱਚ ਮੀਟਿੰਗਾਂ ਕਰਨਗੇ। ਉਨਾਂ ਕਿਹਾ ਕਿ ਪੀਅਰ ਸਪੋਰਟ ਨੈੱਟਵਰਕ ਵਿਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਵਧਣ ’ਤੇ ਮੀਟਿੰਗਾਂ ਦੀ ਗਿਣਤੀ ਵਧਾਈ ਜਾਵੇਗੀ। ਬੈਂਸ ਨੇ ਕਿਹਾ ਕਿ ਐਨ.ਏ. ਦੇ ਇਹ ਵਲੰਟੀਅਰ ਬਿਨਾਂ ਕਿਸੇ ਫੀਸ ਦੇ ਜੇਲਾਂ ਵਿੱਚ ਮੀਟਿੰਗਾਂ ਕਰ ਰਹੇ ਹਨ, ਜਿਨਾਂ ਦਾ ਵਾਹਦ ਉਦੇਸ਼ ਨਸ਼ੀਲੇ ਪਦਾਰਥਾਂ ਦੀ ਗਿ੍ਰਫਤ  ’ਚ ਆਏ ਵਿਅਕਤੀਆਂ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣ ਵਿੱਚ ਸਹਾਇਤਾ  ਕਰਨਾ ਹੈ।

ਮੰਤਰੀ ਨੇ ਕਿਹਾ ਕਿ ਇਨਾਂ ਮੀਟਿੰਗਾਂ ਦਾ ਉਦੇਸ਼  ਕੈਦੀਆਂ ਨੂੰ ਸਿਖਲਾਈ ਦੇਣਾ ਹੈ ਤਾਂ ਜੋ ਉਹ ਖੁਦ ਐਨ.ਏ. ਪ੍ਰਣਾਲੀ ਮੁਤਾਬਕ ਮੀਟਿੰਗਾਂ ਕਰ ਸਕਣ। ਉਨਾਂ ਕਿਹਾ ਕਿ ਜੇਲ ਪ੍ਰੈੱਸ ਵਿੱਚ ਪ੍ਰਕਾਸ਼ਿਤ ਲਿਖਤੀ ਸਮੱਗਰੀ/ਸਾਹਿਤ ਉਨਾਂ ਜੇਲ ਕੈਦੀਆਂ ਨੂੰ ਭੇਜੇ ਜਾਣਗੇ, ਜਿਨਾਂ ਨੂੰ ਇਸ ਸਹਾਇਤਾ ਦੀ ਲੋੜ ਹੈ। ਇਸਦੇ ਨਾਲ ਹੀ ਉਨਾਂ ਕਿਹਾ ਕਿ ਰਾਜ ਪੱਧਰ ‘ਤੇ ਸਾਰੇ ਨਸ਼ਾ ਛਡਾਊ ਕੇਂਦਰਾਂ/ਮੁੜ ਵਸੇਬਾ ਕੇਂਦਰਾਂ ਅਤੇ ਓ.ਓ.ਏ.ਟੀ. ਕਲੀਨਿਕਾਂ ਵਿੱਚ ਹੌਲੀ-ਹੌਲੀ ਪੀਅਰ ਸਪੋਰਟ ਨੈੱਟਵਰਕ ਸਥਾਪਤ ਕਰਨਾ ਵੀ ਇਸ ਦਾ  ਉਦੇਸ਼ ਹੈ।  ਮੰਤਰੀ ਨੇ ਵਿਸ਼ੇਸ਼ ਟਾਸਕ ਫੋਰਸ ਅਤੇ ਜੇਲ ਵਿਭਾਗ ਨਾਲ ਤਾਲਮੇਲ ਕਰਕੇ ਬਹੁਤ ਹੀ ਥੋੜੇ ਸਮੇਂ ਵਿੱਚ ਜੇਲਾਂ ਵਿੱਚ ਮੀਟਿੰਗਾਂ ਕਰਨ ਲਈ ਅੱਗੇ ਆਉਣ ਅਤੇ ਇਨਾਂ ਮੀਟਿੰਗਾਂ ਦਾ ਆਯੋਜਨ ਕਰਨ ਲਈ ਐਨ.ਏ. ਦੇ ਪੰਜਾਬ ਵਿੰਗ ਦਾ ਧੰਨਵਾਦ ਕੀਤਾ।

ਮੰਤਰੀ ਨੇ ਕਿਹਾ ਕਿ ਪੀਅਰ ਸਪੋਰਟ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਓ.ਓ.ਏ.ਟੀ. ਪ੍ਰਣਾਲੀ ਦਾ ਇੱਕ ਹਿੱਸਾ ਹੈ ਅਤੇ ਇਸ ਨੂੰ ਲਾਗੂ ਕਰਨਾ 2017 ਤੋਂ ਲੰਬਿਤ ਪਿਆ ਹੈ। ਉਨਾਂ ਕਿਹਾ ਕਿ ਮੌਜੂਦਾ ਪਹਿਲਕਦਮੀ ਨਾਲ ਪੀਅਰ ਸਪੋਰਟ ਨੈਟਵਰਕ ਦੀ ਸਥਾਪਨਾ ਵਿੱਚ ਇੱਕ ਵੱਡਾ ਮੀਲ ਪੱਥਰ ਸਥਾਪਤ ਕੀਤਾ ਗਿਆ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Electricity: ਪੰਜਾਬ ਦਾ ਬਿਜਲੀ ਵਿਭਾਗ ਮੁੰਬਈ ਨੂੰ ਵੇਚ ਰਿਹਾ ਬਿਜਲੀ, PSPCL ਨੇ 90 ਕਰੋੜ ਤੋਂ ਵੱਧ ਕਮਾਏ
Electricity: ਪੰਜਾਬ ਦਾ ਬਿਜਲੀ ਵਿਭਾਗ ਮੁੰਬਈ ਨੂੰ ਵੇਚ ਰਿਹਾ ਬਿਜਲੀ, PSPCL ਨੇ 90 ਕਰੋੜ ਤੋਂ ਵੱਧ ਕਮਾਏ
Horoscope Today: ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
Advertisement
for smartphones
and tablets

ਵੀਡੀਓਜ਼

Faridkot MP Mohammad Sadiq | ਮੁਹੰਮਦ ਸਦੀਕ ਨੂੰ ਟਿਕਟ ਕੱਟੇ ਜਾਣ ਦਾ ਹੋਇਆ ਦੁੱਖCharanjit Channi poster controversy| ਚਰਨਜੀਤ ਚੰਨੀ ਪੋਸਟਰ ਵਿਵਾਦ, ਰਿੰਕੂ ਨੇ ਚੁੱਕੇ ਸਵਾਲPunjab Weather Update| ਮੁੜ ਪੰਜਾਬ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀHarsimrat Badal| 'ਸਾਡੇ ਬੱਚਿਆਂ 'ਤੇ NSA ਲਾ ਕੇ ਜੇਲ੍ਹ ਭੇਜਿਆ ਜਾ ਰਿਹਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Electricity: ਪੰਜਾਬ ਦਾ ਬਿਜਲੀ ਵਿਭਾਗ ਮੁੰਬਈ ਨੂੰ ਵੇਚ ਰਿਹਾ ਬਿਜਲੀ, PSPCL ਨੇ 90 ਕਰੋੜ ਤੋਂ ਵੱਧ ਕਮਾਏ
Electricity: ਪੰਜਾਬ ਦਾ ਬਿਜਲੀ ਵਿਭਾਗ ਮੁੰਬਈ ਨੂੰ ਵੇਚ ਰਿਹਾ ਬਿਜਲੀ, PSPCL ਨੇ 90 ਕਰੋੜ ਤੋਂ ਵੱਧ ਕਮਾਏ
Horoscope Today: ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
Kaur B: ਕੌਰ ਬੀ ਦੀ ਲਵ ਲਾਈਫ ਦਾ ਖੁਲਾਸਾ, ਗਾਇਕਾ ਬੋਲੀ- 'ਨਈ ਲਫ਼ਜ਼ਾਂ ਦੇ ਵਿੱਚ ਦੱਸ ਸਕਦੇ, ਕਿੰਨਾ ਤੈਨੂੰ ਚਾਹੁੰਦੇ'
ਕੌਰ ਬੀ ਦੀ ਲਵ ਲਾਈਫ ਦਾ ਖੁਲਾਸਾ, ਗਾਇਕਾ ਬੋਲੀ- 'ਨਈ ਲਫ਼ਜ਼ਾਂ ਦੇ ਵਿੱਚ ਦੱਸ ਸਕਦੇ, ਕਿੰਨਾ ਤੈਨੂੰ ਚਾਹੁੰਦੇ'
Vidya Balan: ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
Actress Fined: ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Embed widget