(Source: ECI/ABP News/ABP Majha)
ਮਾਲਵੇ ਤੋਂ ਮਾਝੇ 'ਚ ਪੜ੍ਹਾਉਣ ਜਾ ਰਹੇ ਅਧਿਆਪਕਾਂ ਦੀ ਗੱਡੀ 'ਤੇ ਡਿੱਗਿਆ ਸਫੈਦਾ, ਸਿੱਖਿਆ ਮੰਤਰੀ ਨੇ ਕੀਤੀ ਤੰਦਰੁਸਤੀ ਦੀ ਅਰਦਾਸ
ਅੱਜ ਸਵੇਰੇ ਜਲਾਲਾਬਾਦ ਤੋਂ ਬਲਾਕ ਖੇਮਕਰਨ ਦੇ ਵੱਖ-ਵੱਖ ਸਕੂਲਾਂ 'ਚ ਪੜ੍ਹਾਉਣ ਲਈ ਅਧਿਆਪਕਾਂ ਨੂੰ ਲੈ ਕੇ ਆ ਰਹੀ ਟਰੈਕਸ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਫਿਰੋਜ਼ਪੁਰ ਜ਼ਿਲ੍ਹੇ 'ਚ ਮੇਨ ਸੜਕ 'ਤੇ ਸਵੇਰੇ ਗੱਡੀ ਉਪਰ ਵੱਡਾ ਸਫੈਦਾ ਡਿੱਗ ਪਿਆ।
Amritsar News: ਅੱਜ ਸਵੇਰੇ ਜਲਾਲਾਬਾਦ ਤੋਂ ਬਲਾਕ ਖੇਮਕਰਨ ਦੇ ਵੱਖ-ਵੱਖ ਸਕੂਲਾਂ 'ਚ ਪੜ੍ਹਾਉਣ ਲਈ ਅਧਿਆਪਕਾਂ ਨੂੰ ਲੈ ਕੇ ਆ ਰਹੀ ਟਰੈਕਸ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਫਿਰੋਜ਼ਪੁਰ ਜ਼ਿਲ੍ਹੇ 'ਚ ਮੇਨ ਸੜਕ 'ਤੇ ਸਵੇਰੇ ਗੱਡੀ ਉਪਰ ਵੱਡਾ ਸਫੈਦਾ ਡਿੱਗ ਪਿਆ। ਇਸ ਹਾਦਸੇ ਵਿੱਚ ਕਈ ਅਧਿਆਪਕ ਜ਼ਖ਼ਮੀ ਹੋਏ ਹਨ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਕਿਹਾ ਹੈ ਕਿ ਜਲਾਲਾਬਾਦ-ਫ਼ਿਰੋਜ਼ਪੁਰ ਰੋਡ ਤੇ ਪਿੰਡ ਖੱਜੀ ਪੀਰ ਨੇੜੇ ਸਕੂਲ ਡਿਊਟੀ ਜਾ ਰਹੇ 10 ਅਧਿਆਪਕਾਂ ਦੀ ਗੱਡੀ ਤੇ ਸਫ਼ੈਦਾ ਡਿੱਗਣ ਦੀ ਸੂਚਨਾ ਮਿਲੀ ਹੈ। ਪੰਜ ਅਧਿਆਪਕ ਫਰੀਦਕੋਟ-ਜਲਾਲਾਬਾਦ ਦੇ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ ਜਿਨ੍ਹਾਂ ਦੀ ਹਾਲਤ ਖਤਰੇ ਤੋ ਬਾਹਰ ਹੈ। ਬਾਕੀ ਸਾਰੇ ਠੀਕ ਹਨ। ਵਾਹਿਗੁਰੂ ਦੇ ਚਰਨਾਂ ਵਿੱਚ ਸਾਰਿਆਂ ਦੀ ਤੰਦਰੁਸਤੀ ਦੀ ਅਰਦਾਸ ਹੈ।
ਜਲਾਲਾਬਾਦ-ਫ਼ਿਰੋਜ਼ਪੁਰ ਰੋਡ ਤੇ ਪਿੰਡ ਖੱਜੀ ਪੀਰ ਨੇੜੇ ਸਕੂਲ ਡਿਊਟੀ ਜਾ ਰਹੇ 10 ਅਧਿਆਪਕਾਂ ਦੀ ਗੱਡੀ ਤੇ ਸਫ਼ੈਦਾ ਡਿੱਗਣ ਦੀ ਸੂਚਨਾ ਮਿਲੀ ਹੈ।
— Harjot Singh Bains (@harjotbains) April 3, 2023
5 ਅਧਿਆਪਕ ਫਰੀਦਕੋਟ-ਜਲਾਲਾਬਾਦ ਦੇ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ ਜਿਨ੍ਹਾਂ ਦੀ ਹਾਲਤ ਖਤਰੇ ਤੋ ਬਾਹਰ ਹੈ। ਬਾਕੀ ਸਾਰੇ ਠੀਕ ਹਨ।
ਵਾਹਿਗੁਰੂ ਦੇ ਚਰਨਾਂ ਵਿੱਚ ਸਾਰਿਆਂ ਦੀ ਤੰਦਰੁਸਤੀ ਦੀ ਅਰਦਾਸ ਹੈ
ਦੱਸ ਦਈਏ ਕਿ ਪਿਛਲੇ ਦਿਨੀਂ ਵੀ ਮਾਲਵੇ 'ਚੋਂ ਮਾਝੇ ਦੇ ਸਰਹੱਦੀ ਖ਼ੇਤਰ 'ਚ ਸਕੂਲਾਂ 'ਚ ਰੋਜ਼ਾਨਾ ਪੜ੍ਹਾਉਣ ਆ ਰਹੇ ਅਧਿਆਪਕਾਂ ਦੀ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ। ਅੱਜ ਫਿਰ ਦਰਦਨਾਕ ਘਟਨਾ ਵਾਪਰੀ ਹੈ। ਅੱਜ ਸਵੇਰੇ ਜਲਾਲਾਬਾਦ ਤੋਂ ਰੋਜ਼ਾਨਾ ਦੀ ਤਰ੍ਹਾਂ ਬਲਾਕ ਖੇਮਕਰਨ ਦੇ ਵੱਖ-ਵੱਖ ਸਕੂਲਾਂ 'ਚ ਪੜ੍ਹਾਉਣ ਲਈ ਅਧਿਆਪਕਾਂ ਨੂੰ ਲੈ ਕੇ ਆ ਰਹੀ ਟਰੈਕਸ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਜ਼ਿਲ੍ਹੇ 'ਚ ਮੇਨ ਸੜਕ 'ਤੇ ਸਵੇਰੇ ਤੜਕੇ ਗੱਡੀ ਉਪਰ ਮੌਸਮ ਦੀ ਖ਼ਰਾਬੀ ਕਾਰਨ ਵੱਡਾ ਸਫੈਦਾ ਡਿੱਗ ਪਿਆ। ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ, ਪਰ ਸਾਰੇ ਅਧਿਆਪਕ ਵਾਲ-ਵਾਲ ਬਚ ਗਏ। ਦੋ ਅਧਿਆਪਕਾਂ ਮੈਡਮ ਨੀਲਮ ਤੇ ਪਵਨ ਨੂੰ ਸੀਰੀਅਸ ਹੋਣ ਕਰਕੇ ਫ਼ਰੀਦਕੋਟ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਬਲਾਕ ਖੇਮਕਰਨ 'ਚੋਂ ਸਿੱਖਿਆ ਸਟਾਫ਼ ਪਤਾ ਲੈਣ ਲਈ ਮੌਕੇ 'ਤੇ ਗਿਆ ਹੈ।