Punjab Politics: ਸੁਖਬੀਰ ਤੇ ਹਰਸਿਮਰਤ ਦਾ ਅਨੋਖਾ ਸੰਯੋਗ, ਇੱਕ ਸਭ ਤੋਂ ਵੱਧ ਤੇ ਦੂਜਾ ਸਭ ਘੱਟ ਵੋਟਾਂ ਦੇ ਫਰਕ ਨਾਲ ਪਹੁੰਚਿਆ ਸੰਸਦ
ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ 17 ਫੀਸਦੀ ਦੇ ਵੱਡੇ ਫਰਕ ਨਾਲ ਚੋਣ ਜਿੱਤੇ। ਦੂਜੀ ਵੱਡੀ ਜਿੱਤ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਨਾਂ ਹੋਈ। ਪ੍ਰਨੀਤ ਕੌਰ ਨੇ ਪਟਿਆਲਾ ਤੋਂ 13.8 ਫੀਸਦੀ ਦੇ ਫਰਕ ਨਾਲ ਚੋਣ ਜਿੱਤੀ ਸੀ
Punjab Politics: ਪੰਜਾਬ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਅਨੋਖਾ ਇਤਫ਼ਾਕ ਇਹ ਰਿਹਾ ਕਿ ਪਤੀ ਸਭ ਤੋਂ ਵੱਧ ਫਰਕ ਨਾਲ ਚੋਣ ਜਿੱਤਿਆ ਅਤੇ ਪਤਨੀ ਸਭ ਤੋਂ ਘੱਟ ਫਰਕ ਨਾਲ ਚੋਣ ਜਿੱਤ ਕੇ ਸੰਸਦ ਭਵਨ ਦੀਆਂ ਪੌੜੀਆਂ ਚੜ੍ਹੀ ਸੀ। ਇਹ ਅਣਚਾਹੇ ਇਤਫਾਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਨਾਂ 'ਤੇ ਹੋਇਆ ਹੈ।
2019 'ਚ ਪੰਜਾਬ ਦੀਆਂ 13 ਸੀਟਾਂ 'ਚੋਂ 2 'ਤੇ ਕਰੀਬੀ ਮੁਕਾਬਲਾ ਸੀ, ਜਦਕਿ 7 ਸੀਟਾਂ 'ਤੇ ਨੇਤਾਵਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸੀਟ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮਹਿਜ਼ 1.8 ਫੀਸਦੀ ਦੇ ਫਰਕ ਨਾਲ ਚੋਣ ਜਿੱਤੀ। 2014 ਵਿੱਚ ਵੀ ਹਰਸਿਮਰਤ ਆਪਣੇ ਜੇਠ ਮਨਪ੍ਰੀਤ ਬਾਦਲ ਨਾਲ ਸਖ਼ਤ ਮੁਕਾਬਲੇ ਵਿੱਚ 1.65 ਫੀਸਦੀ ਦੇ ਫਰਕ ਨਾਲ ਸੰਸਦ ਮੈਂਬਰ ਬਣੀ ਸੀ।
ਇਸ ਤੋਂ ਇਲਾਵਾ 2019 'ਚ ਜਲੰਧਰ ਸੀਟ 'ਤੇ ਸਖ਼ਤ ਮੁਕਾਬਲਾ ਸੀ। ਇੱਥੇ ਸੰਤੋਖ ਚੌਧਰੀ 1.9 ਫੀਸਦੀ ਦੇ ਫਰਕ ਨਾਲ ਚੋਣ ਜਿੱਤ ਗਏ। ਮਨੀਸ਼ ਤਿਵਾੜੀ ਨੇ ਆਨੰਦਪੁਰ ਸਾਹਿਬ ਤੋਂ 4.3 ਫੀਸਦੀ ਦੇ ਫਰਕ ਨਾਲ ਚੋਣ ਜਿੱਤੀ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਤੋਂ 4.9 ਫੀਸਦੀ ਦੇ ਫਰਕ ਨਾਲ ਚੋਣ ਜਿੱਤੀ ਸੀ।
ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ 17 ਫੀਸਦੀ ਦੇ ਵੱਡੇ ਫਰਕ ਨਾਲ ਚੋਣ ਜਿੱਤੇ। ਦੂਜੀ ਵੱਡੀ ਜਿੱਤ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਨਾਂ ਹੋਈ। ਪ੍ਰਨੀਤ ਕੌਰ ਨੇ ਪਟਿਆਲਾ ਤੋਂ 13.8 ਫੀਸਦੀ ਦੇ ਫਰਕ ਨਾਲ ਚੋਣ ਜਿੱਤੀ ਸੀ, ਜਦਕਿ 2014 ਵਿੱਚ ਪ੍ਰਨੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਡਾ. ਧਰਮਵੀਰ ਗਾਂਧੀ ਤੋਂ ਚੋਣ ਹਾਰ ਗਏ ਸਨ।
ਖਡੂਰ ਸਾਹਿਬ ਤੋਂ ਜਸਵੀਰ ਸਿੰਘ ਡਿੰਪਾ ਨੇ 13.4 ਫੀਸਦੀ ਦੇ ਫਰਕ ਨਾਲ ਤੀਜੀ ਵੱਡੀ ਜਿੱਤ ਹਾਸਲ ਕੀਤੀ। ਚੌਥੀ ਵੱਡੀ ਜਿੱਤ ਅੰਮ੍ਰਿਤਸਰ ਦੇ ਗੁਰਜੀਤ ਸਿੰਘ ਔਜਲਾ ਨੇ 11.6 ਫੀਸਦੀ ਦੇ ਫਰਕ ਨਾਲ ਜਿੱਤੀ ਅਤੇ ਪੰਜਵੀਂ ਵੱਡੀ ਜਿੱਤ ਭਗਵੰਤ ਮਾਨ ਨੇ 10 ਫੀਸਦੀ ਦੇ ਫਰਕ ਨਾਲ ਜਿੱਤੀ। 2014 ਵਿੱਚ ਭਗਵੰਤ ਮਾਨ ਨੇ 19 ਫੀਸਦੀ ਦੇ ਫਰਕ ਨਾਲ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।