ਆਮ ਆਦਮੀ ਪਾਰਟੀ ਗੁੰਡਾਗਰਦੀ 'ਤੇ ਉੱਤਰ, ਅਗਲੇ 3 ਮਹੀਨਿਆਂ 'ਚ ਟੁੱਟ ਜਾਵੇਗੀ: ਨਵਜੋਤ ਸਿੱਧੂ ਦਾ ਵੱਡਾ ਦਾਅਵਾ
ਦੱਸ ਦਈਏ ਕਿ ਪੰਜਾਬ ਵਿੱਚ ਇਸ ਸਮੇਂ ਕਾਂਗਰਸ ਨੂੰ ਸੂਬਾ ਪ੍ਰਧਾਨ ਦੀ ਉਡੀਕ ਹੈ। ਚੋਣ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਦਾ ਅਸਤੀਫਾ ਲੈ ਲਿਆ ਹੈ। ਇਸ ਦੇ ਬਾਵਜੂਦ ਸਿੱਧੂ ਪੂਰੇ ਫੋਰਮ 'ਚ ਕੰਮ ਕਰ ਰਹੇ ਹਨ।
Punjab Congress protests against inflation in Chandigarh
Protest in Chandigarh: ਚੰਡੀਗੜ੍ਹ 'ਚ ਪੰਜਾਬ ਕਾਂਗਰਸ ਨੇ ਮਹਿੰਗਾਈ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਪ੍ਰਗਟ ਸਿੰਘ ਸਮੇਤ ਕਈ ਦਿੱਗਜ ਆਗੂ ਧਰਨੇ ਵਿੱਚ ਪੁੱਜੇ। ਜਦੋਂਕਿ ਸਾਬਕਾ ਸੀਐਮ ਚਰਨਜੀਤ ਚੰਨੀ ਧਰਨੇ ਵਿੱਚ ਨਹੀਂ ਆਏ। ਉਹ ਦਿੱਲੀ 'ਚ ਰਾਹੁਲ ਗਾਂਧੀ ਨੂੰ ਮਿਲਣ ਗਏ ਹੋਏ ਹਨ। ਇਸ ਦੌਰਾਨ ਧਰਨੇ ਵਿੱਚ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਹਾਰੀ ਜ਼ਰੂਰ ਹੈ, ਪਰ ਮਰੀ ਨਹੀਂ।
ਆਪਣੇ ਤਿਖੇ ਬੋਲਾਂ ਦੀ ਬਾਰਸ਼ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗੁੰਡਾਗਰਦੀ 'ਤੇ ਉੱਤਰ ਆਈ ਹੈ। ਉਹ ਧਮਕੀਆਂ ਦੇ ਰਹੀ ਹੈ ਤੇ ਡਰਾ-ਧਮਕਾ ਕੇ ਕਤਲੇਆਮ 'ਤੇ ਉੱਤਰ ਆਈ ਹੈ। ਇਸ ਦੌਰਾਨ ਸਿੱਧੂ ਨੇ ਕਿਹਾ ਕਿ 3 ਮਹੀਨਿਆਂ 'ਚ ਆਮ ਆਦਮੀ ਪਾਰਟੀ ਟੁੱਟ ਜਾਵੇਗੀ।
ਉਨ੍ਹਾਂ ਕਿਹਾ ਕਿ ਆਗੂਆਂ ਨੂੰ ਵਰਕਰਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਸਭ ਤੋਂ ਮਾੜੀ ਸਥਿਤੀ ਵਰਕਰ ਦਾ ਗੁੱਸੇ ਵਿੱਚ ਆ ਕੇ ਘਰ ਬੈਠਣਾ ਹੈ। ਸਿੱਧੂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਦਾ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਇਸ ਸਮੇਂ ਕਾਂਗਰਸ ਨੂੰ ਸੂਬਾ ਪ੍ਰਧਾਨ ਦੀ ਉਡੀਕ ਹੈ। ਚੋਣ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਦਾ ਅਸਤੀਫਾ ਲੈ ਲਿਆ ਹੈ। ਇਸ ਦੇ ਬਾਵਜੂਦ ਸਿੱਧੂ ਪੂਰੇ ਫੋਰਮ 'ਚ ਕੰਮ ਕਰ ਰਹੇ ਹਨ। ਉਹ ਪੰਜਾਬ ਦੇ ਲੁਧਿਆਣਾ, ਪਟਿਆਲਾ, ਕਪੂਰਥਲਾ ਦਾ ਦੌਰਾ ਕਰ ਚੁੱਕੇ ਹਨ ਤੇ ਸਮਰਥਕਾਂ ਨੂੰ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਬਹਿਬਲ ਕਲਾਂ ਵੀ ਪ੍ਰਦਰਸ਼ਨ ਲਈ ਗਏ ਹਨ। ਸਿੱਧੂ ਦੇ ਸਮਰਥਕਾਂ ਦਾ ਤਰਕ ਹੈ ਕਿ ਸਿੱਧੂ ਦਾ ਅਸਤੀਫਾ ਅਜੇ ਤੱਕ ਹਾਈਕਮਾਂਡ ਨੇ ਪ੍ਰਵਾਨ ਨਹੀਂ ਕੀਤਾ, ਇਸ ਲਈ ਉਹ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।
ਕਾਂਗਰਸ ਨੇ ਪਿਛਲੀਆਂ ਚੋਣਾਂ 'ਚ ਚਰਨਜੀਤ ਚੰਨੀ 'ਤੇ ਦਾਅ ਖੇਡਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ ਤੇ ਨਵਜੋਤ ਸਿੱਧੂ ਨੂੰ ਪਿੱਛੇ ਛੱਡ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਚੰਨੀ ਨੇ 111 ਦਿਨਾਂ ਦੇ ਕੰਮਾਂ 'ਤੇ ਚੋਣ ਲੜੀ। ਸਿੱਧੂ ਨੂੰ ਬਾਈਪਾਸ ਕਰਕੇ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾ ਦਿੱਤਾ ਗਿਆ। ਹਾਲਾਂਕਿ, ਉਹ ਚੋਣ ਵਿੱਚ ਭਦੌੜ ਦੇ ਨਾਲ ਆਪਣੀ ਘਰੇਲੂ ਸੀਟ ਚਮਕੌਰ ਸਾਹਿਬ ਹਾਰ ਗਏ। ਉਦੋਂ ਤੋਂ ਉਨ੍ਹਾਂ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਹੈ।