ਪੜਚੋਲ ਕਰੋ

ਨਸ਼ਿਆਂ ਦੀ ਸੁਖਾਲੀ ਪਹੁੰਚ 'ਤੇ 'ਆਪ' ਨੇ ਚੁੱਕੇ ਕੈਪਟਨ ਸਰਕਾਰ 'ਤੇ ਸਵਾਲ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਇੰਚਾਰਜ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਮਾ ਮੰਡੀ ਦੀ ਇੱਕ 13 ਸਾਲਾਂ 'ਚਿੱਟੇ' ਦੀ ਲਤ ਦਾ ਸ਼ਿਕਾਰ ਹੋਈ ਸਕੂਲੀ ਵਿਦਿਆਰਥਣ ਵੱਲੋਂ ਕੀਤੇ ਗਏ ਖ਼ੁਲਾਸਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਿਆ ਹੈ। ਪ੍ਰੈਸ ਬਿਆਨ ਰਾਹੀਂ ਮੀਤ ਹੇਅਰ ਨੇ ਕਿਹਾ ਕਿ ਰਾਮਾ ਮੰਡੀ ਦੀ ਇਸ ਘਟਨਾ ਨੇ ਹਰੇਕ ਸੰਵੇਦਨਸ਼ੀਲ ਅਤੇ ਸਮਾਜ ਪ੍ਰਤੀ ਫ਼ਿਕਰਮੰਦ ਇਨਸਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਤ ਹੇਅਰ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਪੁੱਛਿਆ ਕਿ ਕੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਇਹੋ ਜਿਹਾ ਸੀ, ਜੋ ਰਿਵਾਇਤੀ ਪਾਰਟੀਆਂ ਨੇ ਪਿਛਲੇ 70 ਸਾਲਾਂ 'ਚ ਬਣਾ ਦਿੱਤਾ। ਹੇਅਰ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ 'ਚ ਨਸ਼ੇ ਦਾ ਦਰਿਆ ਸ਼ਰ੍ਹੇਆਮ ਵਹਾਇਆ ਸੀ, ਜਿਸ ਦੀ ਸਜਾ ਲੋਕਾਂ ਨੇ ਦਿੱਤੀ ਅਤੇ ਆਪਣੇ ਕਰੀਬ 100 ਸਾਲਾ ਇਤਿਹਾਸ 'ਚ ਅਕਾਲੀ ਦਲ ਮਹਿਜ਼ 15 ਸੀਟਾਂ ਤਕ ਸਿਮਟ ਗਿਆ। ਪਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਗੁੰਮਰਾਹਕੁਨ ਵਾਅਦੇ ਕਰ ਕੇ ਸੱਤਾ 'ਚ ਆਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਸ਼ਾ ਮਾਫ਼ੀਆ ਦਾ ਕੁੱਝ ਨਹੀਂ ਵਿਗਾੜ ਸਕੀ, ਸਗੋਂ ਜੋ ਨਸ਼ਾ ਤਸਕਰ ਪਹਿਲਾਂ ਅਕਾਲੀਆਂ ਦੀ ਸ਼ਹਿ 'ਤੇ ਰਹਿੰਦੇ ਹਨ ਹੁਣ ਉਹ ਕਾਂਗਰਸੀਆਂ ਦੀ ਸਰਪ੍ਰਸਤੀ ਥੱਲੇ ਸਰਗਰਮ ਹਨ। ਮੀਤ ਹੇਅਰ ਨੇ ਕਿਹਾ ਕਿ ਬਠਿੰਡਾ ਦੇ ਹਸਪਤਾਲ 'ਚ ਜੇਰੇ ਇਲਾਜ ਉਸ ਬੱਚੀ ਨੇ ਸਾਫ਼ ਸਾਫ਼ ਦੱਸ ਦਿੱਤਾ ਹੈ ਕਿ ਕਿੰਨੀਆਂ ਹੋਰ ਕੁੜੀਆਂ ਨਸ਼ੇ ਦੀ ਲਤ ਦਾ ਸ਼ਿਕਾਰ ਹਨ ਅਤੇ ਮੋਬਾਈਲ ਫ਼ੋਨ 'ਤੇ ਆਰਡਰ ਰਾਹੀਂ 'ਚਿੱਟੇ' ਦੀ ਤੁਰੰਤ ਹੋਮ ਡਿਲਿਵਰੀ ਮਿਲਦੀ ਹੈ। ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਨਸ਼ਿਆਂ ਨਾਲ ਬਰਬਾਦ ਹੋ ਰਹੀ ਨੌਜਵਾਨੀ ਨਾਲ ਕੋਈ ਸਰੋਕਾਰ ਨਹੀਂ। ਮੀਤ ਹੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਮੰਗਣ ਆਏ ਕਾਂਗਰਸੀ ਉਮੀਦਵਾਰਾਂ, ਵਿਧਾਇਕਾਂ, ਮੰਤਰੀਆਂ ਅਤੇ ਹੋਰ ਲੀਡਰਾਂ ਤੋਂ ਇਹ ਜਵਾਬ ਜ਼ਰੂਰ ਮੰਗਣ ਕਿ ਕੀ 24 ਮਹੀਨਿਆਂ 'ਚ ਨਸ਼ੇ ਖ਼ਤਮ ਹੋ ਗਏ ਹਨ ਜੋ 4 ਹਫ਼ਤਿਆਂ 'ਚ ਕਰਨ ਦਾ ਵਾਅਦਾ ਕਰ ਕੇ ਵੋਟਾਂ ਲਈਆਂ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Crude Oil: ਅਮਰੀਕਾ 'ਚ ਕੱਚੇ ਤੇਲ ਨੂੰ ਲੈ ਕੇ ਮੱਚੀ ਹਲਚਲ! ਜਾਣੋ ਕਿਉਂ ਭਾਰਤ 'ਚ ਤੇਲ ਸਸਤਾ ਹੋਣ ਦੀ ਵੱਧੀ ਉਮੀਦ?

ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?

ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ

Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?

ABP Premium

ਵੀਡੀਓਜ਼

ਸੁਣੋ Indian Toilet ਸੀਟ ਦੇ ਫਾਇਦੇ..ਖਿਨੌਰੀ ਮੌਰਚੇ 'ਚ ਕਿਸਾਨ ਬੀਬੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇBKU Leader ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਲਈ ਹੁਣ ਕੀ ਕਰਨਗੇ ਕਿਸਾਨBKU Leader Jagjit Singh Dhalewal ਦੇ ਪੁੱਤਰ ਨੇ ਦੱਸੀਆ ਪੁਲਿਸ ਨੇ ਕਿਵੇਂ ਚੁੱਕਿਆ ਡੱਲੇਵਾਲ ਨੂੰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Crude Oil: ਅਮਰੀਕਾ 'ਚ ਕੱਚੇ ਤੇਲ ਨੂੰ ਲੈ ਕੇ ਮੱਚੀ ਹਲਚਲ! ਜਾਣੋ ਕਿਉਂ ਭਾਰਤ 'ਚ ਤੇਲ ਸਸਤਾ ਹੋਣ ਦੀ ਵੱਧੀ ਉਮੀਦ?
Crude Oil: ਅਮਰੀਕਾ 'ਚ ਕੱਚੇ ਤੇਲ ਨੂੰ ਲੈ ਕੇ ਮੱਚੀ ਹਲਚਲ! ਜਾਣੋ ਕਿਉਂ ਭਾਰਤ 'ਚ ਤੇਲ ਸਸਤਾ ਹੋਣ ਦੀ ਵੱਧੀ ਉਮੀਦ?
ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?

Punjab News: ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ

ਪ੍ਰਿਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਬੇਟਾ ਰੇਹਾਨ ਅਤੇ ਧੀ ਮਿਰਾਇਆ ਵਾਡਰਾ ਵੀ ਰਹੇ ਮੌਜੂਦ

ਕੈਨੇਡਾ 'ਚ ਰੇ*ਪ ਦੇ ਦੋਸ਼ 'ਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ, 3 ਔਰਤਾਂ ਨੂੰ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ, ਇਦਾਂ ਦਿੰਦਾ ਸੀ ਵਾਰਦਾਤ ਨੂੰ ਅੰਜਾਮ

Embed widget