(Source: ECI/ABP News)
ABP Cvoter Exit Poll 2024: ਪੰਜਾਬ 'ਚ 'ਆਪ'-ਕਾਂਗਰਸ ਆਹਮੋ-ਸਾਹਮਣੇ, ਜਾਣੋ ਕਿਹੜੀ ਪਾਰਟੀ ਦੇ ਕਿੰਨੀਆਂ ਸੀਟਾਂ ਜਿੱਤਣ ਦੀ ਉਮੀਦ ?
Lok Sabha Election: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਦਾ ਆਖਰੀ ਪੜਾਅ 1 ਜੂਨ ਨੂੰ ਪੂਰਾ ਹੋਇਆ। ਦੱਸ ਦੇਈਏ ਕਿ ਇਹ ਸ਼ਾਮ ਨੂੰ 6 ਵਜੇ ਵੋਟਿੰਗ ਮੁਕੰਮਲ ਹੋਈ। ਫਿਲਹਾਲ ਜਨਤਾ ਨੂੰ ਇਸਦੇ

Lok Sabha Election: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਦਾ ਆਖਰੀ ਪੜਾਅ 1 ਜੂਨ ਨੂੰ ਪੂਰਾ ਹੋਇਆ। ਦੱਸ ਦੇਈਏ ਕਿ ਇਹ ਸ਼ਾਮ ਨੂੰ 6 ਵਜੇ ਵੋਟਿੰਗ ਮੁਕੰਮਲ ਹੋਈ। ਫਿਲਹਾਲ ਜਨਤਾ ਨੂੰ ਇਸਦੇ ਨਤੀਜਿਆਂ ਦਾ ਇਤਜ਼ਾਰ ਹੈ, ਜੋ ਕਿ 4 ਜੂਨ ਨੂੰ ਆਉਣਗੇ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤ ਸਕਦੀ ਹੈ। ਏਬੀਪੀ-ਸੀ-ਵੋਟਰਾਂ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਅਤੇ 'ਆਪ' ਦੋਵਾਂ ਨੂੰ 3 ਤੋਂ 4 ਸੀਟਾਂ, ਅਕਾਲੀ ਦਲ ਨੂੰ 3 ਤੋਂ 5 ਅਤੇ ਭਾਜਪਾ ਨੂੰ 1 ਤੋਂ 3 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਰਿਪਬਲਿਕ-ਮੈਟ੍ਰਿਕਸ ਅਤੇ ਪੀ ਮਾਰਕ ਦੇ ਅਨੁਸਾਰ, ਪੰਜਾਬ ਦੀਆਂ 13 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ (AAP) 4 ਸੀਟਾਂ ਜਿੱਤ ਸਕਦੀ ਹੈ। ਕਾਂਗਰਸ ਨੂੰ 3 ਅਤੇ ਭਾਜਪਾ ਨੂੰ 2 ਸੀਟਾਂ 'ਤੇ ਲੀਡ ਮਿਲਣ ਦੀ ਉਮੀਦ ਹੈ। 2 ਹੋਰ ਸੀਟਾਂ ਦੀ ਸੰਭਾਵਨਾ ਦੱਸੀ ਗਈ ਹੈ
ਇਸਦੇ ਨਾਲ ਇੰਡੀਆ ਟੀਵੀ ਸੀਐਨਐਕਸ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 2 ਤੋਂ 4 ਸੀਟਾਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ ਕਾਂਗਰਸ
ਦੇ ਖਾਤੇ 'ਚ 4 ਤੋਂ 6 ਸੀਟਾਂ ਆਉਣ ਦਾ ਅਨੁਮਾਨ ਹੈ। ਜਦੋਂਕਿ ਭਾਜਪਾ ਨੂੰ 2 ਤੋਂ 3 ਅਤੇ ਅਕਾਲੀ ਦਲ ਨੂੰ 1 ਤੋਂ 3 ਸੀਟਾਂ ਮਿਲਣ ਦੀ ਉਮੀਦ ਹੈ।
ਨਿਊਜ਼ ਨੇਸ਼ਨ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 2, ਕਾਂਗਰਸ ਨੂੰ 6, ਆਪ ਨੂੰ 4 ਅਤੇ 1 ਹੋਰ ਸੀਟ ਮਿਲ ਸਕਦੀ ਹੈ।
SAAM-ਜਨ ਦੇ ਮੁਤਾਬਕ 'ਆਪ' ਨੂੰ 4 ਤੋਂ 6 ਸੀਟਾਂ ਮਿਲ ਸਕਦੀਆਂ ਹਨ। ਜਦਕਿ ਕਾਂਗਰਸ ਨੂੰ 4 ਤੋਂ 5, ਭਾਜਪਾ ਨੂੰ 2 ਤੋਂ 3 ਅਤੇ ਅਕਾਲੀ ਦਲ ਨੂੰ 1 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਨਿਊਜ਼ 24- ਟੂਡੇਜ਼ ਚਾਣਕਿਆ ਦੇ ਐਗਜ਼ਿਟ ਪੋਲ 'ਚ ਭਾਜਪਾ ਅਤੇ ਕਾਂਗਰਸ ਨੂੰ 4-4 ਸੀਟਾਂ 'ਤੇ, 'ਆਪ' ਨੂੰ 2 ਅਤੇ ਹੋਰਨਾਂ ਨੂੰ 3 ਸੀਟਾਂ 'ਤੇ ਲੀਡ ਮਿਲੀ ਹੈ।
ਟਾਈਮਜ਼ ਨਾਓ ਨਵ ਭਾਰਤ ਦੇ ਅਨੁਸਾਰ, ਕਾਂਗਰਸ ਨੂੰ 5 ਅਤੇ ਭਾਜਪਾ ਅਤੇ 'ਆਪ' ਨੂੰ 4-4 ਸੀਟਾਂ ਮਿਲ ਸਕਦੀਆਂ ਹਨ।
ਟਾਈਮਜ਼ ਨਾਓ: ਭਾਜਪਾ ਨਵ ਭਾਰਤ ਤੋਂ ਚੰਡੀਗੜ੍ਹ ਦੀ ਇੱਕੋ-ਇੱਕ ਸੀਟ 'ਤੇ ਕਬਜ਼ਾ ਕਰ ਸਕਦੀ ਹੈ। ਇਸੇ ਤਰ੍ਹਾਂ ਏਬੀਪੀ ਨਿਊਜ਼ ਚੰਡੀਗੜ੍ਹ ਸੀਟ ਵੀ ਭਾਜਪਾ ਨੂੰ ਦੇ ਰਿਹਾ ਹੈ। ਜ਼ੀ ਨਿਊਜ਼ ਦੇ ਸਰਵੇਖਣ ਮੁਤਾਬਕ ਵੀ ਭਾਜਪਾ ਇਸ ਸੀਟ 'ਤੇ ਜਿੱਤ ਦਰਜ ਕਰ ਰਹੀ ਹੈ। ਇਸ ਹਿਸਾਬ ਨਾਲ ਭਾਜਪਾ ਨੂੰ 53% ਅਤੇ ਕਾਂਗਰਸ ਨੂੰ 36% ਵੋਟਾਂ ਮਿਲਣ ਦੀ ਸੰਭਾਵਨਾ ਹੈ।
ਐਕਸੈਸ ਮਾਈ ਇੰਡੀਆ ਦੇ ਸਰਵੇ ਮੁਤਾਬਕ ਚੰਡੀਗੜ੍ਹ ਸੀਟ ਕਾਂਗਰਸ ਦੇ ਹਿੱਸੇ ਜਾ ਸਕਦੀ ਹੈ।
ਪੰਜਾਬ ਵਿੱਚ 2014 ਦੀਆਂ ਚੋਣਾਂ ਵਿੱਚ ‘ਆਪ’ ਨੇ 4 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਚੋਣ ਵਿੱਚ ਵੀ ਅਕਾਲੀ ਦਲ ਨੇ 4 ਸੀਟਾਂ ਜਿੱਤੀਆਂ ਸਨ। ਜਦੋਂ ਕਿ ਕਾਂਗਰਸ ਨੇ 3 ਅਤੇ ਭਾਜਪਾ ਨੇ 2 ਜਿੱਤੇ ਸਨ। 'ਆਪ' 2019 ਦੀਆਂ ਚੋਣਾਂ 'ਚ ਇਸ ਪ੍ਰਦਰਸ਼ਨ ਨੂੰ ਨਹੀਂ ਦੁਹਰਾ ਸਕੀ। ਇਨ੍ਹਾਂ ਚੋਣਾਂ 'ਚ 'ਆਪ' ਨੇ ਇਕ ਸੀਟ ਜਿੱਤੀ, ਜਦਕਿ ਕਾਂਗਰਸ ਨੇ 8 ਅਤੇ ਅਕਾਲੀ ਦਲ ਅਤੇ ਭਾਜਪਾ ਨੇ 2-2 ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਨ੍ਹਾਂ ਦੋਵਾਂ ਚੋਣਾਂ ਵਿੱਚ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
