AAP Congress Alliance: ਕੀ ਪੰਜਾਬ ‘ਚ ਕਾਂਗਰਸ-ਆਪ ਵਿਚਾਲੇ ਹੋਵੇਗਾ ਗੱਠਜੋੜ? ਗੋਪਾਲ ਰਾਏ ਨੇ ਦਿੱਤਾ ਇਹ ਬਿਆਨ
AAP Congress Alliance: ‘ਆਪ’ ਅਤੇ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਭਖਿਆ ਹੋਇਆ ਹੈ। ਇਸ ਦੌਰਾਨ ਹੁਣ ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਪੰਜਾਬ 'ਚ ਕਾਂਗਰਸ ਨਾਲ ਗੱਠਜੋੜ 'ਤੇ ਬਿਆਨ ਦਿੱਤਾ ਹੈ।
Lok Sabha Election 2024: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਕਾਂਗਰਸ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਦਾ ਆਪਣਾ ਸਟੈਂਡ ਬਰਕਰਾਰ ਰੱਖਿਆ ਹੈ। ਪਾਰਟੀ ਨੇ ਕਿਹਾ ਕਿ ਹੁਣ ਤੱਕ ਹੋਈ ਗੱਲਬਾਤ ਸਕਾਰਾਤਮਕ ਰਹੀ ਹੈ। ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਰੋਧੀ ਗਠਜੋੜ 'ਇੰਡੀਆ' ਦਾ ਹਿੱਸਾ 'ਆਪ' ਅਤੇ ਕਾਂਗਰਸ ਨੇ ਸੋਮਵਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ 'ਤੇ ਚਰਚਾ ਕੀਤੀ।
'ਸੂਬਿਆਂ 'ਚ ਕਿਸੇ ਵਿਸ਼ੇਸ਼ ਸੀਟ ਨੂੰ ਲੈ ਕੇ ਕੋਈ ਚਰਚਾ ਨਹੀਂ'
ਗੋਪਾਲ ਰਾਏ ਨੇ ਕਿਹਾ, “ਦੋਵਾਂ ਪਾਰਟੀਆਂ ਵਿਚਕਾਰ (ਸੀਟ ਵੰਡ ਨੂੰ ਲੈ ਕੇ) ਗੱਲਬਾਤ ਸ਼ੁਰੂ ਹੋ ਗਈ ਹੈ। ਅਸੀਂ ਦਿੱਲੀ, ਪੰਜਾਬ, ਹਰਿਆਣਾ, ਗੋਆ ਅਤੇ ਗੁਜਰਾਤ 'ਚ ਗੱਠਜੋੜ ਨਾਲ ਚੋਣਾਂ ਲੜਨ 'ਤੇ ਆਪਣਾ ਸਟੈਂਡ ਕਾਇਮ ਰੱਖਿਆ ਹੈ। ਹੁਣ ਤੱਕ ਸਕਾਰਾਤਮਕ ਵਿਚਾਰ-ਵਟਾਂਦਰਾ ਹੋਇਆ ਹੈ।” ਇਹ ਪੁੱਛੇ ਜਾਣ 'ਤੇ ਕਿ ਪਾਰਟੀ ਕਿਹੜੀਆਂ ਸੀਟਾਂ 'ਤੇ ਚੋਣ ਲੜਨਾ ਚਾਹੁੰਦੀ ਹੈ, 'ਆਪ' ਨੇਤਾ ਨੇ ਕਿਹਾ ਕਿ ਇਨ੍ਹਾਂ ਰਾਜਾਂ ਵਿਚ ਕਿਸੇ ਵਿਸ਼ੇਸ਼ ਸੀਟ 'ਤੇ "ਕੋਈ ਵਿਚਾਰ-ਵਟਾਂਦਰਾ" ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: Ludhiana News: ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ ਆਯੋਜਿਤ
'ਆਪ' ਅਤੇ ਕਾਂਗਰਸ ਵਿਚਾਲੇ ਖੁੱਲ੍ਹੀ ਬਹਿਸ
'ਆਪ' ਦਿੱਲੀ ਅਤੇ ਪੰਜਾਬ 'ਚ ਸੱਤਾ 'ਚ ਹੈ। ਦੋਵਾਂ ਸੂਬਿਆਂ ਦੀਆਂ ਕਾਂਗਰਸ ਇਕਾਈਆਂ ‘ਆਪ’ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੇ ਖ਼ਿਲਾਫ਼ ਹਨ। ਪੰਜਾਬ 'ਚ ਕਾਂਗਰਸ ਅਤੇ 'ਆਪ' ਵਿਚਾਲੇ ਗਠਜੋੜ ਕਰਕੇ ਚੋਣਾਂ ਲੜਨ ਨੂੰ ਲੈ ਕੇ ਖੁੱਲ੍ਹ ਕੇ ਬਿਆਨਬਾਜ਼ੀ ਹੋ ਰਹੀ ਹੈ।
'ਅਗਲੀ ਮੀਟਿੰਗ 'ਚ ਸੀਟ ਨੂੰ ਲੈ ਕੇ ਹੋਵੇਗੀ ਚਰਚਾ'
ਗੋਪਾਲ ਰਾਏ ਨੇ ਕਿਹਾ, ''ਅਸੀਂ ਗੱਠਜੋੜ ਨਾਲ ਚੋਣਾਂ ਲੜਨਾ ਚਾਹੁੰਦੇ ਹਾਂ। ਅਗਲੀ ਮੀਟਿੰਗ ਵਿੱਚ ਸੀਟ ਨੂੰ ਲੈ ਕੇ ਚਰਚਾ ਹੋਵੇਗੀ। ਜਦੋਂ ਅਸੀਂ ਗਠਜੋੜ ਵਿੱਚ ਹੁੰਦੇ ਹਾਂ ਤਾਂ ਸਾਨੂੰ ਅਧਿਕਾਰਤ ਸਟੈਂਡ ਲੈਣਾ ਪੈਂਦਾ ਹੈ। ਇਸ ਸਬੰਧੀ (ਸਰਕਾਰੀ ਸਟੈਂਡ) ਦੋਵੇਂ ਧਿਰਾਂ ਆਪੋ-ਆਪਣੀਆਂ ਤਿਆਰੀਆਂ ਕਰਨਗੀਆਂ ਤੇ ਫਿਰ ਗੱਲਬਾਤ ਕਰਨਗੇ।
ਕਾਂਗਰਸ ਅਤੇ 'ਆਪ' ਨੇ ਸੋਮਵਾਰ ਨੂੰ ਪੰਜਾਬ, ਦਿੱਲੀ ਅਤੇ ਹੋਰ ਸੂਬਿਆਂ 'ਚ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ 'INDIA' ਗਠਜੋੜ ਦੇ ਦੋ ਪ੍ਰਮੁੱਖ ਹਿੱਸਿਆਂ ਵਿਚਕਾਰ ਵਿਵਸਥਾ ਨੂੰ ਅੰਤਿਮ ਰੂਪ ਦੇਣ ਲਈ ਦੁਬਾਰਾ ਮਿਲਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ: Bathinda news: ਮੁੜ ਸੜਕਾਂ 'ਤੇ ਉਤਰੇ ਟਰੱਕ ਡਰਾਈਵਰ, ਕਿਹਾ- ਕਾਲੇ ਕਾਨੂੰਨ ਰੱਦ ਕੀਤੇ ਜਾਣ ਨਹੀਂ ਤਾਂ ਚੁੱਕਾਂਗੇ ਆਹ ਕਦਮ