'ਆਪ' ਵਿਧਾਇਕ ਕੈਪਟਨ ਸਰਕਾਰ ਦੇ ਫੈਸਲੇ ਤੋਂ ਖਫਾ, ਨਰਸਿੰਗ ਕੋਰਸਾਂ ਦੀ ਫੀਸ ਘਟਾਉਣ ਦੀ ਰੱਖੀ ਮੰਗ
'ਆਪ' ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੂਰੀ ਦੁਨੀਆ 'ਚ ਸਿਹਤ ਸੇਵਾਵਾਂ ਦੇ ਰਹੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਪੇਸ਼ਾਵਰਾਂ ਦਾ ਰੱਜ ਕੇ ਮਾਣ-ਸਨਮਾਨ ਹੋ ਰਿਹਾ ਹੈ। ਕਿਉਂਕਿ ਇਸ ਮਹਾਂਮਾਰੀ ਨੇ ਸਿਹਤ ਸੇਵਾਵਾਂ ਖੇਤਰ ਨਾਲ ਜੁੜੇ ਪੇਸ਼ਾਵਰਾਂ ਦੀ ਅਹਿਮੀਅਤ ਦਾ ਅਹਿਸਾਸ ਕਰਾਇਆ ਹੈ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਸੰਕਟ ਦਰਮਿਆਨ ਨਰਸਿੰਗ ਕੋਰਸਾਂ ਦੀਆਂ ਫੀਸਾਂ ਚ ਕੀਤੇ ਵਾਧੇ ਤੋਂ ਆਮ ਆਦਮੀ ਪਾਰਟੀ ਖਫਾ ਹੈ। ਆਪ ਲੀਡਰਾਂ ਵੱਲੋਂ ਪੰਜਾਬ ਕੈਬਨਿਟ ਵੱਲੋਂ ਨਰਸਿੰਗ ਕੋਰਸਾਂ ਦੀਆਂ ਫ਼ੀਸਾਂ 'ਚ 25 ਤੋਂ 40 ਫ਼ੀਸਦੀ ਤੱਕ ਕੀਤੇ ਭਾਰੀ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
'ਆਪ' ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੂਰੀ ਦੁਨੀਆ 'ਚ ਸਿਹਤ ਸੇਵਾਵਾਂ ਦੇ ਰਹੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਪੇਸ਼ਾਵਰਾਂ ਦਾ ਰੱਜ ਕੇ ਮਾਣ-ਸਨਮਾਨ ਹੋ ਰਿਹਾ ਹੈ। ਕਿਉਂਕਿ ਇਸ ਮਹਾਂਮਾਰੀ ਨੇ ਸਿਹਤ ਸੇਵਾਵਾਂ ਖੇਤਰ ਨਾਲ ਜੁੜੇ ਪੇਸ਼ਾਵਰਾਂ ਦੀ ਅਹਿਮੀਅਤ ਦਾ ਅਹਿਸਾਸ ਕਰਾਇਆ ਹੈ। ਪਰ ਅਜਿਹੇ ਹਾਲਾਤਾਂ 'ਚ ਪਹਿਲਾਂ ਐਮਬੀਬੀਐਸ, ਐਮਡੀ/ਐਮਐਸ ਕੋਰਸਾਂ ਦੀਆਂ ਅਤੇ ਹੁਣ ਨਰਸਿੰਗ ਕੋਰਸਾਂ ਦੀਆਂ ਫ਼ੀਸਾਂ 'ਚ ਬੇਹੱਦ ਵਾਧਾ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟੀਆ ਫੈਸਲਾ ਲਿਆ ਹੈ।
ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਮਨਪ੍ਰੀਤ ਬਾਦਲ ਦਾ ਘਿਰਾਉ
SARC ਦੇਸ਼ਾਂ ਦੀ ਬੈਠਕ 'ਚ ਆਹਮੋ-ਸਾਹਮਣੇ ਭਾਰਤ-ਪਾਕਿ ਦੇ ਵਿਦੇਸ਼ ਮੰਤਰੀ
'ਆਪ' ਲੀਡਰਾਂ ਨੇ ਦਿੱਲੀ 'ਚ ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਡਾਕਟਰੀ ਸਿੱਖਿਆ ਨਾਲ ਜੁੜੇ ਸਾਰੇ ਕੋਰਸਾਂ ਦੀ ਪੰਜਾਬ 'ਚ ਵੀ ਨਾ-ਮਾਤਰ ਫ਼ੀਸ ਤੈਅ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੈਪਟਨ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਮ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।
ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ