ਫਰੀਦਕੋਟ ਤੋਂ ਆਪ ਵਿਧਾਇਕ ਗੁਰਦਿੱਤ ਸੇਖੋਂ ਦੀ ਪਾਇਲਟ ਜਿਪਸੀ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, ਦੋ ਨੌਜਵਾਨਾਂ ਦੀ ਮੌਤ
ਫਰੀਦਕੋਟ 'ਚ 'ਆਪ' ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸ਼ਹਿਰ ਦੇ ਸਾਦਿਕ ਰੋਡ 'ਤੇ ਵਾਪਰਿਆ। ਦੋਵੇਂ ਮ੍ਰਿਤਕ ਫਰੀਦਕੋਟ ਦੇ ਪਿੰਡ ਝੋਟੀਵਾਲਾ ਦੇ ਰਹਿਣ ਵਾਲੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਫਰੀਦਕੋਟ 'ਚ 'ਆਪ' ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸ਼ਹਿਰ ਦੇ ਸਾਦਿਕ ਰੋਡ 'ਤੇ ਵਾਪਰਿਆ। ਦੋਵੇਂ ਮ੍ਰਿਤਕ ਫਰੀਦਕੋਟ ਦੇ ਪਿੰਡ ਝੋਟੀਵਾਲਾ ਦੇ ਰਹਿਣ ਵਾਲੇ ਹਨ।
ਮੌਕੇ ਉੱਤੇ ਮੌਜੂਦ ਗਵਾਹਾਂ ਦੇ ਮੁਤਾਬਕ, ਮੋਟਰਸਾਈਕਲ ਸਵਾਰ ਫ਼ਰੀਦਕੋਟ ਵਾਲੇ ਪਾਸੇ ਤੋਂ ਰਹੇ ਸਨ ਤੇ ਵਿਧਾਇਕ ਦੇ ਕਾਫ਼ਲੇ ’ਚ ਪਾਇਲਟ ਜੀਪ ਵੀ ਉਸੇ ਪਾਸੇ ਤੋਂ ਆ ਰਹੀ ਸੀ ਤੇ ਪਾਇਲਟ ਜੀਪ ਨੇ ਮੋਟਰਸਾਈਕਲ ਸਵਾਰਾਂ ਨੂੰ ਪਿੱਛੇ ਤੋਂ ਟੱਕਰ ਮਾਰੀ, ਜਿਸ ਨਾਲ ਦੋਵੇਂ ਸੜਕ ’ਤੇ ਡਿੱਗ ਪਏ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
2 persons from Jhotiwala village in Faridkot died after a speeding pilot gypsy in Faridkot MLA Gurdit Singh Sekhon’s convoy hit them. Instead of taking them to the hospital the convoy sped away.
— Parambans Singh Romana (@ParambansRomana) June 16, 2023
Dharna going on outside Kotwali Fdk as police reluctant to register FIR.
I appeal to… pic.twitter.com/qpDgitgjFG
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਟਵੀਟ ਕਰਦਿਆਂ ਕਿਹਾ, ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਕਾਫਲੇ ਦੀ ਤੇਜ਼ ਰਫਤਾਰ ਪਾਇਲਟ ਜਿਪਸੀ ਦੀ ਟੱਕਰ ਨਾਲ ਫਰੀਦਕੋਟ ਦੇ ਪਿੰਡ ਝੋਟੀਵਾਲਾ ਦੇ 2 ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਕਾਫਲਾ ਰਵਾਨਾ ਹੋ ਗਿਆ। ਥਾਣਾ ਕੋਤਵਾਲੀ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਪੁਲਿਸ ਐਫਆਈਆਰ ਦਰਜ ਕਰਨ ਤੋਂ ਝਿਜਕਦੀ ਹੈ। ਮੈਂ ਸਾਰਿਆਂ ਨੂੰ ਇਨਸਾਫ਼ ਦੀ ਲੜਾਈ ਲੜਨ ਲਈ ਕੋਤਵਾਲੀ ਪਹੁੰਚਣ ਦੀ ਅਪੀਲ ਕਰਦਾ ਹਾਂ। ਅਸੀਂ ਪੁਲਿਸ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਮਜ਼ਬੂਰ ਕਰਾਂਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :