Punjab News: ਆਪ MLA ਨੇ ਦਲਿਤ ਮਹਿਲਾ ਤੋਂ ਮਠਿਆਈ ਲੈ ਕੇ ਸੁੱਟੀ ਥੱਲੇ ? ਵਿਧਾਇਕਾ ਨੇ ਦਿੱਤੀ ਸਫ਼ਾਈ
ਦੂਜੇ ਪਾਸੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਉਹ ਸਮਾਗਮ ਵਿੱਚ ਗਏ ਸੀ। ਹਾਲਾਂਕਿ ਉਸ 'ਤੇ ਕੁਝ ਤਸਵੀਰਾਂ ਅਤੇ ਵੀਡੀਓ ਵਾਇਰਲ ਕਰਕੇ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਗ਼ਲਤ ਹਨ।
Punjab News: ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੀ ਬਲਾਚੌਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੰਤੋਸ਼ ਕਟਾਰੀਆ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਦਾ ਦੋਸ਼ ਹੈ ਕਿ ਵਿਧਾਇਕ ਕਟਾਰੀਆ ਨੇ ਬੇਟੀਆਂ ਦੇ ਤਿਉਹਾਰ ਤੀਜ 'ਤੇ ਆਯੋਜਿਤ ਪ੍ਰੋਗਰਾਮ 'ਚ ਦਲਿਤ ਔਰਤ ਤੋਂ ਮਠਿਆਈ ਲਈ ਪਰ ਖਾਧੀ ਨਹੀਂ ਅਤੇ ਸੁੱਟ ਦਿੱਤੀ। ਦੂਜੇ ਪਾਸੇ ਵਿਧਾਇਕ ਕਟਾਰੀਆ ਨੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ।
ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਨੇ ਦੋਸ਼ ਲਾਇਆ ਕਿ ਵਿਧਾਇਕਾ ਸੰਤੋਸ਼ ਕਟਾਰੀਆ ਬਲਾਚੌਰ ਦੇ ਪਿੰਡ ਮੋਜੋਵਾਲ ਮਜਾਰਾ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚੇ ਸਨ। ਇੱਥੇ ਉਹ ਮੁੱਖ ਮਹਿਮਾਨ ਸਨ। ਇਸ ਦੌਰਾਨ ਇੱਕ ਔਰਤ ਨੇ ਉਸ ਨੂੰ ਮਿਠਾਈ ਦਿੱਤੀ। ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਕਿਉਂਕਿ ਮਠਿਆਈ ਦੇਣ ਵਾਲੀ ਮਹਿਲਾ ਦਲਿਤ ਭਾਈਚਾਰੇ ਦੀ ਸੀ, ਇਸ ਲਈ ਵਿਧਾਇਕਾ ਨੇ ਡੱਬੇ 'ਚੋਂ ਮਠਿਆਈਆਂ ਤਾਂ ਲੈ ਲਈ ਪਰ ਖਾਣ ਦੀ ਬਜਾਏ ਕੁਰਸੀ ਥੱਲੇ ਸੁੱਟ ਦਿੱਤੀ।
ਵਿਧਾਇਕਾ ਨੇ ਦੋਸ਼ਾਂ ਨੂੰ ਦੱਸਿਆ ਗ਼ਲਤ
ਦੂਜੇ ਪਾਸੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਉਹ ਸਮਾਗਮ ਵਿੱਚ ਗਏ ਸੀ। ਹਾਲਾਂਕਿ ਉਸ 'ਤੇ ਕੁਝ ਤਸਵੀਰਾਂ ਅਤੇ ਵੀਡੀਓ ਵਾਇਰਲ ਕਰਕੇ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਗ਼ਲਤ ਹਨ।
ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਉਹ ਸ਼ੂਗਰ ਦੀ ਮਰੀਜ਼ ਹੈ। ਪਿੰਡ ਮੋਜੋਵਾਲ ਮਜਾਰਾ ਦੇ ਪ੍ਰੋਗਰਾਮ 'ਚ ਪੁੱਜਣ 'ਤੇ ਇੱਕ ਔਰਤ ਨੇ ਉਸ ਵੱਲ ਡੱਬਾ ਫੜਾਉਂਦੇ ਹੋਏ ਕੁਝ ਦਿੱਤਾ ਤਾਂ ਉਸ ਨੇ ਆਪਣਾ ਹੱਥ ਵਧਾਇਆ ਪਰ ਜਿਵੇਂ ਹੀ ਉਸ ਨੇ ਦੇਖਿਆ ਕਿ ਡੱਬੇ 'ਚ ਮਠਿਆਈਆਂ ਹਨ ਤਾਂ ਉਸ ਨੇ ਤੁਰੰਤ ਆਪਣਾ ਹੱਥ ਵਾਪਸ ਲੈ ਲਿਆ। ਉਸਨੇ ਡੱਬੇ ਵਿੱਚੋਂ ਮਠਿਆਈ ਵੀ ਨਹੀਂ ਚੁੱਕੀ। ਇਸ ਲਈ ਮਠਿਆਈਆਂ ਚੁੱਕਣ ਅਤੇ ਫਿਰ ਕੁਰਸੀ ਹੇਠਾਂ ਸੁੱਟਣ ਦਾ ਦੋਸ਼ ਬੇਬੁਨਿਆਦ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।