ਪੜਚੋਲ ਕਰੋ

ਲੌਕਡਾਊਨ 'ਚ ਬਿਜਲੀ ਬਿੱਲਾਂ ਨੂੰ ਲੈ ਕੇ 'ਆਪ' ਵੱਲੋਂ ਰੋਸ ਪ੍ਰਦਰਸ਼ਨ, ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਮੰਗ ਪੱਤਰ

ਆਮ ਆਦਮੀ ਪਾਰਟੀ ਪੰਜਾਬ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਨਜਾਇਜ਼ ਥੋਪੇ ਬਿਜਲੀ ਬਿੱਲ ਵਾਪਸ ਨਾ ਲਏ ਤਾਂ ਪਾਰਟੀ ਸੂਬਾ ਪੱਧਰੀ ਸੰਘਰਸ਼ ਹੋਰ ਤੇਜ਼ ਕਰੇਗੀ।

ਚੰਡੀਗੜ੍ਹ: ਪੰਜਾਬ ਦੀ ਜਨਤਾ ਦੇ ਹੱਕ 'ਚ ਖੜਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੌਕਡਾਊਨ ਦੌਰਾਨ ਜਨਤਾ 'ਤੇ ਥੋਪੇ ਗਏ ਮੋਟੇ ਬਿਜਲੀ ਬਿੱਲਾਂ ਵਿਰੁੱਧ ਸੂਬੇ ਦੇ 11 ਜ਼ਿਲ੍ਹਿਆਂ (ਫ਼ਤਿਹਗੜ੍ਹ ਸਾਹਿਬ, ਸੰਗਰੂਰ, ਲੁਧਿਆਣਾ, ਮਾਨਸਾ, ਬਠਿੰਡਾ, ਤਰਨਤਾਰਨ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਬਰਨਾਲਾ, ਫ਼ਰੀਦਕੋਟ ਅਤੇ  ਮੋਗਾ) 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰਾਂ ਨੂੰ ਬਿਜਲੀ ਬਿੱਲਾਂ 'ਚ ਛੋਟ ਦੇਣ ਲਈ ਮੰਗ ਪੱਤਰ ਸੌਂਪੇ। ਪਾਰਟੀ ਦੀ ਵਪਾਰ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਨੇ ਦੱਸਿਆ ਕਿ ਅੱਜ ਕੋਰੋਨਾ ਕਰਕੇ ਭਾਰੀ ਮੰਦੀ ਛਾਈ ਹੋਈ ਹੈ। ਜਿਸਦੇ ਮੱਦੇਨਜ਼ਰ ਦੁਨੀਆ ਭਰ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਇੰਡਸਟਰੀਆਂ ਨੂੰ ਵੱਖ-ਵੱਖ ਰਿਆਇਤਾਂ ਜ਼ਰੀਏ ਉਨ੍ਹਾਂ ਦੀ ਬਾਂਹ ਫੜ ਕੇ ਕਾਰੋਬਾਰ ਬਚਾਉਣ ਲਈ ਯਤਨਸ਼ੀਲ ਹਨ, ਪਰੰਤੂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸੇ ਵੀ ਵਰਗ ਨੂੰ ਰਾਹਤ ਦੇਣ ਦੀ ਬਜਾਏ ਵਿੱਤੀ ਬੋਝ ਵਧਾਏ ਹਨ। ਲੌਕਡਾਊਨ 'ਚ ਬਿਜਲੀ ਬਿੱਲਾਂ ਨੂੰ ਲੈ ਕੇ 'ਆਪ' ਵੱਲੋਂ ਰੋਸ ਪ੍ਰਦਰਸ਼ਨ, ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਮੰਗ ਪੱਤਰ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ 'ਚ ਪਿਛਲੇ 11 ਦਿਨਾਂ ਦੌਰਾਨ ਮਹਿੰਗਾ ਕਰ ਦਿੱਤਾ ਹੈ। ਜਦਕਿ ਅੰਤਰ ਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਚੱਲ ਰਹੀ ਹੈ। ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਿਜਲੀ ਨਾ ਕੇਵਲ ਲਗਾਤਾਰ ਮਹਿੰਗੀ ਕਰਦੀ ਆ ਰਹੀ ਹੈ ਬਲਕਿ ਬੰਦ ਪਏ ਬਹੁਤ ਸਾਰੇ ਵਪਾਰ ਜਿਨ੍ਹਾਂ ਵਿੱਚ ਸ਼ਾਪਿੰਗ ਮਾਲਜ ਵਿੱਚ ਦੁਕਾਨਾਂ, ਮੈਰਿਜ ਪੈਲੇਸ, ਰੈਸਟੋਰੈਂਟ, ਹੋਟਲ, ਜਿੰਮ ਅਤੇ ਸਕੂਲਾਂ ਆਦਿ ਕੋਲੋਂ ਬਿਜਲੀ ਦੇ ਬਿੱਲ ਵਸੂਲ ਰਹੀ ਹੈ। ਅਜਿਹੇ ਮੌਕੇ ਇਨ੍ਹਾਂ ਵਪਾਰਕ ਬਿਜਲੀ ਖਪਤਕਾਰਾਂ ਕੋਲੋਂ ਫਿਕਸਡ ਚਾਰਜਿਜ਼ ਲੈਣਾ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਹੈ ਅਤੇ ਇਸ ਦੀ ਪੂਰਨ ਛੋਟ ਦਿੱਤੀ ਜਾਣੀ ਚਾਹੀਦੀ ਹੈ। ਮੀਤ ਹੇਅਰ ਨੇ ਕਿਹਾ ਕਿ ਸੂਬੇ ਦਾ ਆਰਥਿਕ ਚੱਕਾ ਚਲਾਉਣ ਵਾਲੇ ਵਪਾਰੀਆਂ, ਕਾਰੋਬਾਰੀਆਂ ਅਤੇ ਇੰਡਸਟਰੀ ਨੂੰ ਫਿਕਸਡ ਚਾਰਜਿਜ਼ ਦੇ ਨਾਂ 'ਤੇ ਦੋਹਰੇ ਰਾਹੀਂ ਇੰਨਾ ਨੂੰ ਲੁੱਟਣ ਵਿਚ ਕੋਈ ਕਸਰ ਨਹੀਂ ਛੱਡ ਰਹੀ। ਜਿਸ ਦੀ ਇੱਕ ਤਾਜ਼ਾ ਮਿਸਾਲ ਕੈਪਟਨ ਸਰਕਾਰ ਵੱਲੋਂ ਲੌਕਡਾਊਨ/ਕਰਫ਼ਿਊ ਦੌਰਾਨ ਮੀਡੀਅਮ ਸਕੇਲ ਅਤੇ ਲਾਰਜ ਸਕੇਲ ਇੰਡਸਟਰੀ ਦੇ ਦੋ ਮਹੀਨਿਆਂ ਦੇ ਬਿਜਲੀ ਦੇ ਰੂਪ ਵਿਚ 350 ਕਰੋੜ ਰੁਪਏ ਦੀ ਰਾਹਤ ਦਿੱਤੇ ਜਾਣ ਦੇ ਐਲਾਨ ਤੋਂ ਬਾਅਦ ਹੁਣ ਉਸ ਤੋਂ ਮੁੱਕਰ ਕੇ ਉਸ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਮੋਢਿਆਂ ਉੱਪਰ ਪਾਉਣ ਨਾਲ ਕੈਪਟਨ ਸਰਕਾਰ ਵਾਅਦਾ ਕਰਨ ਤੋਂ ਵੀ ਭੱਜ ਗਈ ਪ੍ਰਤੀਤ ਹੁੰਦੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੱਤਰਕਾਰ ਦੀ ਦਰਦਨਾਕ ਮੌਤ: ਸਿਰ 'ਤੇ 15 ਨਿਸ਼ਾਨ, ਲੀਵਰ ਦੇ ਕੀਤੇ ਟੋਟੇ? ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
ਪੱਤਰਕਾਰ ਦੀ ਦਰਦਨਾਕ ਮੌਤ: ਸਿਰ 'ਤੇ 15 ਨਿਸ਼ਾਨ, ਲੀਵਰ ਦੇ ਕੀਤੇ ਟੋਟੇ? ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
Advertisement
ABP Premium

ਵੀਡੀਓਜ਼

Khalsa Aid ਤੋਂ ਵੱਖ ਹੋਕੇ Global Sikhs ਸੰਸਥਾ ਨਾਲ ਜੁੜੇ Amarpreet Singh, ਲੋਕਾਂ ਦੀ ਸੇਵਾ ਲਈ ਨਵਾਂ ਉਪਰਾਲਾMP Amritpal Singh ਨੇ 40 ਮੁਕਤਿਆਂ ਦੀ ਧਰਤੀ 'ਤੇ ਸੱਦਿਆ ਵਿਸ਼ਾਲ ਇਕੱਠShambhu Border ਤੋਂ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨSarabjeet Singh Khalsa ਬਾਰੇ Sukhbir Badal ਨੇ ਇਹ ਕੀ ਕਹਿ ਦਿੱਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੱਤਰਕਾਰ ਦੀ ਦਰਦਨਾਕ ਮੌਤ: ਸਿਰ 'ਤੇ 15 ਨਿਸ਼ਾਨ, ਲੀਵਰ ਦੇ ਕੀਤੇ ਟੋਟੇ? ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
ਪੱਤਰਕਾਰ ਦੀ ਦਰਦਨਾਕ ਮੌਤ: ਸਿਰ 'ਤੇ 15 ਨਿਸ਼ਾਨ, ਲੀਵਰ ਦੇ ਕੀਤੇ ਟੋਟੇ? ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
56 ਲੱਖ 'ਚ ਵਿਕਿਆ 100 ਰੁਪਏ ਦਾ ਆਹ ਭਾਰਤੀ ਨੋਟ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
56 ਲੱਖ 'ਚ ਵਿਕਿਆ 100 ਰੁਪਏ ਦਾ ਆਹ ਭਾਰਤੀ ਨੋਟ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
ਖੁਸ਼ਖਬਰੀ! BSNL ਦੇ ਆਹ ਗਾਹਕ ਫ੍ਰੀ 'ਚ ਦੇਖ ਸਕੋਗੇ ਲਾਈਵ ਟੀਵੀ ਅਤੇ OTT ਪਲੇਟਫਾਰਮ, ਸਪੈਸ਼ਲ ਪਲਾਨ ਲੈਣ ਦੀ ਵੀ ਲੋੜ ਨਹੀਂ
ਖੁਸ਼ਖਬਰੀ! BSNL ਦੇ ਆਹ ਗਾਹਕ ਫ੍ਰੀ 'ਚ ਦੇਖ ਸਕੋਗੇ ਲਾਈਵ ਟੀਵੀ ਅਤੇ OTT ਪਲੇਟਫਾਰਮ, ਸਪੈਸ਼ਲ ਪਲਾਨ ਲੈਣ ਦੀ ਵੀ ਲੋੜ ਨਹੀਂ
Punjabi Singer Death: ਪੰਜਾਬੀ ਸੰਗੀਤ ਜਗਤ 'ਚ ਛਾਇਆ ਮਾਤਮ, ਨਾਮੀ ਗਾਇਕ ਦੇ ਦੇਹਾਂਤ ਨਾਲ ਪਰਿਵਾਰ ਸਣੇ ਸਦਮੇ 'ਚ ਫੈਨਜ਼...
ਪੰਜਾਬੀ ਸੰਗੀਤ ਜਗਤ 'ਚ ਛਾਇਆ ਮਾਤਮ, ਨਾਮੀ ਗਾਇਕ ਦੇ ਦੇਹਾਂਤ ਨਾਲ ਪਰਿਵਾਰ ਸਣੇ ਸਦਮੇ 'ਚ ਫੈਨਜ਼...
Punjab News: ਪੰਜਾਬ 'ਤੇ ਮੰਡਰਾ ਰਿਹਾ ਵੱਡਾ ਖਤਰਾ, ਜਾਣੋ ਕਿਵੇਂ ਹੌਲੀ-ਹੌਲੀ ਸੰਕਟ ਬਣਦੀ ਜਾ ਰਹੀ ਇਹ ਚੀਜ਼...?
Punjab News: ਪੰਜਾਬ 'ਤੇ ਮੰਡਰਾ ਰਿਹਾ ਵੱਡਾ ਖਤਰਾ, ਜਾਣੋ ਕਿਵੇਂ ਹੌਲੀ-ਹੌਲੀ ਸੰਕਟ ਬਣਦੀ ਜਾ ਰਹੀ ਇਹ ਚੀਜ਼...?
Embed widget