(Source: ECI/ABP News/ABP Majha)
Punjab News: AAP ਦੇ ਚੀਫ਼ ਵ੍ਹਿਪ ਨੂੰ ਮਿਲੇਗਾ ਮੰਤਰੀਆਂ ਦੇ ਬਰਾਬਰ ਕਮਰਾ, ਕੀ 75 ਹਜ਼ਾਰ ਪ੍ਰਤੀ ਮਹੀਨਾ ਵੀ ਦਿੱਤਾ ਜਾਵੇਗਾ ?
AAP Chief Whip : ਪ੍ਰੋ. ਬਲਜਿੰਦਰ ਕੌਰ ਨੂੰ ਚੀਫ਼ ਵ੍ਹਿਪ ਬਣਾਇਆ ਹੋਇਆ ਹੈ। ਅਤੇ ਹੁਣ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਚੀਫ਼ ਵ੍ਹਿਪ ਪ੍ਰੋ. ਬਲਜਿੰਦਰ ਕੌਰ ਨੂੰ ਪੰਜਾਬ ਸਕੱਤਰੇਤ ਵਿੱਚ ਕਮਰਾ ਦੇਣ ਦੀ ਤਿਆਰੀ ਕੀਤੀ ਜਾ
ਚੰਡੀਗੜ੍ਹ : ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਦੋ ਵਾਰ ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅੱਜ ਕੱਲ੍ਹ ਪੰਜਾਬ ਦੀ ਸਿਆਸਤ ਵਿੱਚ ਜ਼ਿਆਦਾ ਸਰਗਰਮ ਨਹੀਂ ਦਿਖਾਈ ਦੇ ਰਹੇ ਹਨ। ਪਰ ਇੱਕ ਖ਼ਬਰ ਨਾਲ ਪ੍ਰੋ. ਬਲਜਿੰਦਰ ਕੌਰ ਮੁੜ ਸੁਰਖੀਆਂ ਵਿੱਚ ਆ ਰਹੇ ਹਨ।
ਦਰਅਸਲ ਆਮ ਆਦਮੀ ਪਾਰਟੀ ਨੇ ਪ੍ਰੋ. ਬਲਜਿੰਦਰ ਕੌਰ ਨੂੰ ਚੀਫ਼ ਵ੍ਹਿਪ ਬਣਾਇਆ ਹੋਇਆ ਹੈਅਤੇ ਹੁਣ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਚੀਫ਼ ਵ੍ਹਿਪ ਪ੍ਰੋ. ਬਲਜਿੰਦਰ ਕੌਰ ਨੂੰ ਪੰਜਾਬ ਸਕੱਤਰੇਤ ਵਿੱਚ ਕਮਰਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਚੀਫ਼ ਵ੍ਹਿਹ ਦਾ ਕਮਰਾ ਪੰਜਾਬ ਸਕੱਤਰੇਤ ਦੀ ਚੌਥੀ ਮੰਜ਼ਿਲ 'ਤੇ ਹੋਵੇਗਾ।
ਜਿਸ ਨੂੰ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੂਤਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਚੀਫ਼ ਵ੍ਹਿਪ ਦੇ ਦਫ਼ਤਰ ਵਿੱਚ ਸਟਾਫ਼ ਵੀ ਤਾਇਨਾਤ ਕਰ ਦਿੱਤਾਿ ਗਿਆ ਹੈ। ਆਪ ਦੇ ਚੀਫ਼ ਵ੍ਹਿਪ ਦਾ ਕਮਰਾ ਤਿਆਰ ਕਰਨ ਨੂੰ ਕੁਝ ਦਿਨ ਲੱਗਣਗੇ ਪਰ ਉਹਨਾਂ ਦੇ ਦਫ਼ਤਰ ਲਈ ਪੀ ਏ ਅਤੇ ਇੱਕ ਹੋਰ ਸਟਾਫ਼ ਮੈਂਬਰ ਤਾਇਨਾਤ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਚੀਫ਼ ਵ੍ਹਿਪ ਲਈ ਕੋਈ ਸਹੂਲਤ ਜਾਰੀ ਕਰ ਸਕਦੀ ਹੈ ਜਾਂ ਨਹੀਂ ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਪਰ ਜੋ ਸੂਤਰਾਂ ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ ਚੀਫ਼ ਵ੍ਹਿਪ ਲਈ ਪੰਜਾਬ ਸਕੱਤਰੇਤ ਵਿੱਚ ਦਫ਼ਤਰ ਬਣਾਉਣ ਲਈ ਇੱਕ ਕਮਰਾ ਤਿਆਰ ਕੀਤਾ ਜਾ ਰਿਹਾ ਹੈ।
ਚੀਫ਼ ਵ੍ਹਿਪ ਬਲਜਿੰਦਰ ਕੌਰ ਨੂੰ ਇੱਕ ਪੀਏ ਅਤੇ ਇੱਕ ਸਟਾਫ਼ ਮੈਂਬਰ ਵੀ ਦੇ ਦਿੱਤਾ ਗਿਆ ਹੈ। ਜੋ ਦਫ਼ਤਰ ਵਿੱਚ ਤਾਇਨਾਤ ਰਹਿਣਗੇ। ਪਿਛਲੇ ਸਾਲ ਦਸੰਬਰ ਮਹੀਨੇ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਪ੍ਰੋ. ਬਲਜਿੰਦਰ ਕੌਰ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਚੀਫ਼ ਵ੍ਹਿਪ ਚੁਣਿਆ ਸੀ।
ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਨੂੰ ਜਦੋਂ ਚੀਫ ਵ੍ਹਿਪ ਦਾ ਅਹੁਦਾ ਦਿੱਤਾ ਗਿਆ ਹੈ ਤਾਂ ਉਦੋਂ ਖ਼ਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ, 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ, ਸਰਕਾਰੀ ਰਿਹਾਇਸ਼ ਸਮੇਤ ਹਲਕਾ ਅਤੇ ਸਕੱਤਰੇਤ ਭੱਤਾ, 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਟੈਲੀਫੋਨ ਖਰਚ ਤੇ ਸਰਕਾਰੀ ਗੱਡੀ ਅਤੇ ਪੰਜਾਬ ਤੋਂ ਬਾਹਰ ਸਟੇਟ ਗੈਸਟ ਦਾ ਰੁਤਬਾ ਮਿਲੇਗਾ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਫਿਲਹਾਲ ਇਹਨਾਂ ਸਹੂਲਤਾਂ ਦੇਣ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਆਈ।