Punjab News: 'ਆਪ ਨੇ ਸੁਪਰੀਮ ਕੋਰਟ 'ਚ ਕਿਹਾ, ਪ੍ਰਦੂਸ਼ਣ ਰੋਕਣ ਦਾ ਇੱਕੋ ਹੱਲ, ਪੰਜਾਬ ਵਿੱਚ ਬੰਦ ਕੀਤੀ ਜਾਵੇ MSP'
Punjab News: ਅਕਾਲੀ ਲੀਡਰ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਹਾਡੀ ਇਹ ਬੀਬੀ ਪੰਜਾਬ ਸਰਕਾਰ ਦੀ ਮੰਤਰੀ ਕਹਿੰਦੀ ਸੀ ਕਿ 5 ਮਿੰਟਾਂ 'ਚ MSP ਦੇਵਾਂਗੀ ਹੁਣ ਤੁਹਾਡੀ ਸਰਕਾਰ ਆ ਤੁਸੀਂ ਪਹਿਲੀ ਵੀ ਖੋਹਣ ਨੂੰ ਫਿਰਦੇ ਹੋ ?
Punjab News: ਪੰਜਾਬ ਤੇ ਗੁਆਂਢੀ ਸੂਬਿਆਂ ਵਿੱਚ ਇਸ ਵੇਲੇ ਝੋਨੇ ਦੀ ਵਾਢੀ ਤੋਂ ਬਾਅਗ ਬਚੇ ਪਰਾਲ ਨੂੰ ਅੱਗ ਲਾਈ ਜਾ ਰਹੀ ਹੈ ਜਿਸ ਕਰਕੇ ਚਾਰੇ ਪਾਸੇ ਧੂੰਆ ਪਸਰਿਆ ਹੋਇਆ ਹੈ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਐਮਐਸਪੀ ਬੰਦ ਕੀਤੀ ਜਾਵੇ ਇਹੀ ਪ੍ਰਦੂਸ਼ਣ ਨੂੰ ਰੋਕਣ ਦਾ ਸਹੀ ਹੱਲ ਹੈ।
ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਪੰਜਾਬ 'ਚ MSP ਬੰਦ ਕਰੋ, ਪ੍ਰਦੂਸ਼ਣ ਰੋਕਣ ਲਈ ਇਹੀ ਹੱਲ ਹੈ, ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ! ਭਗਵੰਤ ਮਾਨ ਜੀ ਆਪਣਾ ਸਟੈਂਡ ਸਪਸ਼ਟ ਕਰੋ !!
ਪੰਜਾਬ ਚ MSP ਬੰਦ ਕਰੋ, ਪ੍ਰਦੂਸ਼ਣ ਰੋਕਣ ਲਈ ਇਹੀ ਹੱਲ ਹੈ :- ਪੰਜਾਬ ਦੀ AAP ਸਰਕਾਰ ਨੇ SUPREME COURT ਚ ਕਿਹਾ❗️
— Bikram Singh Majithia (@bsmajithia) November 9, 2023
ਭਗਵੰਤ ਮਾਨ ਜੀ ਆਪਣਾ ਸਟੈਂਡ ਸਪਸ਼ਟ ਕਰੋ❗️❗️
ਭਗਵੰਤ ਮਾਨ ਦੇ ਇਸ ਸਟੈਂਡ ਨਾਲ ਅਗਾਂਹ ਵੀ ਕਿਸਾਨਾਂ ਦੀਆਂ ਮੁਸ਼ਕਲਾ ਵਧਣਗੀਆਂ❗️
ਇਸ ਸਟੈਂਡ ਨਾਲ Center Government ਨੂੰ ਤਾਂ ਖੁਸ਼ ਕਰ ਦਿੱਤਾ ❓
ਪਰ ਪੰਜਾਬ ਦੇ ਕਿਸਾਨਾਂ ਦੇ… pic.twitter.com/fOZnzWq2gx
ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਦੇ ਇਸ ਸਟੈਂਡ ਨਾਲ ਅਗਾਂਹ ਵੀ ਕਿਸਾਨਾਂ ਦੀਆਂ ਮੁਸ਼ਕਲਾ ਵਧਣਗੀਆਂ ! ਇਸ ਸਟੈਂਡ ਨਾਲ ਕੇਂਦਰ ਸਰਕਾਰ ਨੂੰ ਤਾਂ ਖੁਸ਼ ਕਰ ਦਿੱਤਾ ? ਪਰ ਪੰਜਾਬ ਦੇ ਕਿਸਾਨਾਂ ਦੇ ਵਿਰੁੱਧ SC ਚ ਕਮਜ਼ੋਰ ਪੱਖ ਰੱਖਣਾ ਅਗਾਂਹ ਵੀ MSP ਤੇ ਕਿਸਾਨਾਂ ਲਈ ਵੱਡੀ ਮੁਸ਼ਕਲ ਬਣੇਗਾ !
ਅਕਾਲੀ ਲੀਡਰ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਹਾਡੀ ਇਹ ਬੀਬੀ ਪੰਜਾਬ ਸਰਕਾਰ ਦੀ ਮੰਤਰੀ ਕਹਿੰਦੀ ਸੀ ਕਿ 5 ਮਿੰਟਾਂ 'ਚ MSP ਦੇਵਾਂਗੀ ਹੁਣ ਤੁਹਾਡੀ ਸਰਕਾਰ ਆ ਤੁਸੀਂ ਪਹਿਲੀ ਵੀ ਖੋਹਣ ਨੂੰ ਫਿਰਦੇ ਹੋ ?
ਪਰਾਲੀ ਦੀ MANAGEMENT:- :-ZERO!
ਮੂੰਗੀ 'ਤੇ MSP :-ZERO!
ਮੱਕੀ 'ਤੇ MSP …. :- ZERO!
ਹੁਣ ਵੀ ਪਰਾਲੀ ਸਾੜਨ ਦੇ ਮਸਲੇ ਤੇ ਕਿਸਾਨਾ ਨੂੰ ਤੁਹਾਡੀ ਸਰਕਾਰ ਵੱਲੋਂ ਟਾਰਗਟ ਕਰਨਾ ਬਹੁਤ ਹੀ ਮੰਦਭਾਗਾ ਹੈ ! ਹੁਣ ਉਹ ਕੇਜਰੀਵਾਲ ਦਾ ਕੈਮੀਕਲ ਕਿੱਥੇ ਹੈ ਜਿਸ ਨਾਲ ਪਰਾਲੀ ਦਾ ਖੇਤਾਂ ਚ ਹੀ ਹੱਲ ਹੋਣਾ ਸੀ