Punjab News: ਸਿੱਖਾਂ ਦੇ ਕਾਤਲਾਂ ਨਾਲ ਹੱਥ ਮਿਲਾਉਣ ਲਈ ਆਪ ਕੱਢ ਰਹੀ ਹਾੜੇ, ਕੀ ਇਨ੍ਹਾਂ ਕੋਲ ਇਹੀ ਸਹਾਰਾ ਬਾਕੀ ?-ਬਾਦਲ
Harsimrat Badal: ਤੁਸੀਂ 1984 ਵਿੱਚ ਸਿੱਖਾਂ 'ਤੇ ਮਿੱਟੀ ਦਾ ਤੇਲ ਪਾ ਕੇ, ਗਲਾਂ ਵਿਚ ਟਾਇਰ ਸਾੜ ਕੇ ਔਰਤਾਂ ਨੂੰ ਵਿਧਵਾ ਬਣਾਇਆ ਸੀ। ਹਜ਼ਾਰਾਂ-ਲੱਖਾਂ ਨੂੰ ਵਿਧਵਾ ਕਰਨ ਤੋਂ ਬਾਅਦ ਸੱਜਣ ਕੁਮਾਰ ਦੇ ਘਰ ਨੇੜੇ ਵਿਧਵਾ ਕਾਲੋਨੀ ਬਣਾਈ ਗਈ।
Punjab News: ਲੋਕ ਸਭਾ ਦੇ ਸੈਸ਼ਨ ਦੌਰਾਨ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਤੇ ਕਾਂਗਰਸ ਦੋਵਾਂ ਨੂੰ ਜਮ ਕੇ ਰਗੜੇ ਲਾਏ ਹਨ। ਹਰਸਿਮਰਤ ਬਾਦਲ ਨੇ ਕਿਹਾ ਕੀ ਕਾਂਗਰਸ ਜੋ ਕਿ ਪੰਜਾਬ ਤੇ ਸਿੱਖਾਂ ਦੀ ਦੁਸ਼ਮਣ ਜਮਾਤ ਹੈ ,ਉਹੀ ਆਪ ਦਾ ਸਹਾਰਾ ਰਹਿ ਗਈ ਹੈ।
ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ, ਜਿਹੜੀ ਕਾਂਗਰਸ ਨਾਲ ਹੱਥ ਮਿਲਾਉਣ ਲਈ ਕੇਜਰੀਵਾਲ ਦੀ ਪਾਰਟੀ ਹਾੜੇ ਕੱਢਦੀ ਫਿਰ ਰਹੀ ਹੈ , ਇਹ ਉਹੀ ਕਾਂਗਰਸ ਹੈ ਜਿਸਨੇ ਸਿੱਖਾਂ ਦਾ ਕਤਲੇਆਮ ਕਰਾਇਆ , ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਤੇ ਤੋਪਾਂ ਟੈਕਾਂ ਨਾਲ ਹਮਲੇ ਕੀਤੇ , ਪੰਜਾਬੀ ਸੂਬੇ ਦੇ ਟੁਕੜੇ ਕਰਕੇ ਹਰਿਆਣਾ , ਹਿਮਾਚਲ ਤੇ ਪੰਜਾਬੀ ਬੋਲਦੇ ਇਲਾਕੇ ਸਾਡੇ ਤੋੰ ਖੋਹ ਲਏ। ਕੀ ਕਾਂਗਰਸ ਜੋ ਕਿ ਪੰਜਾਬ ਤੇ ਸਿੱਖਾਂ ਦੀ ਦੁਸ਼ਮਣ ਜਮਾਤ ਹੈ ,ਉਹੀ ਏਹਨਾਂ ਦਾ ਸਹਾਰਾ ਰਹਿ ਗਈ?
ਜਿਹੜੀ ਕਾਂਗਰਸ ਨਾਲ ਹੱਥ ਮਿਲਾਉਣ ਲਈ ਕੇਜਰੀਵਾਲ ਦੀ ਪਾਰਟੀ ਹਾੜੇ ਕੱਢਦੀ ਫਿਰ ਰਹੀ ਹੈ , ਇਹ ਉਹੀ ਕਾਂਗਰਸ ਹੈ ਜਿਸਨੇ ਸਿੱਖਾਂ ਦਾ ਕਤਲੇਆਮ ਕਰਾਇਆ , ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਤੇ ਤੋਪਾਂ ਟੈਕਾਂ ਨਾਲ ਹਮਲੇ ਕੀਤੇ , ਪੰਜਾਬੀ ਸੂਬੇ ਦੇ ਟੁਕੜੇ ਕਰਕੇ ਹਰਿਆਣਾ , ਹਿਮਾਚਲ ਤੇ ਪੰਜਾਬੀ ਬੋਲਦੇ ਇਲਾਕੇ ਸਾਡੇ ਤੋੰ ਖੋਹ ਲਏ। ਕੀ ਕਾਂਗਰਸ ਜੋ… pic.twitter.com/bSSKYcVedK
— Harsimrat Kaur Badal (@HarsimratBadal_) August 10, 2023
ਰਾਹੁਲ ਗਾਂਧੀ ਭੁੱਲ ਗਏ ਕਿ ਕਿਵੇਂ ਸਿੱਖਾਂ ਨੂੰ ਮਿੱਟੀ ਦਾ ਤੇਲ ਪਾ ਕੇ....
ਜ਼ਿਕਰ ਕਰ ਦਈਏ ਕਿ ਸੰਸਦ ਵਿੱਚ ਬੇਭਰੋਸਗੀ ਦੇ ਮਤੇ ਉੱਤੇ ਚੱਲ ਰਹੀ ਬਹਿਸ ਦੌਰਾਨ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਅਤੇ ਕਾਂਗਰਸ 'ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਭਾਸ਼ਣ ਵਿੱਚ ਆਪਣੇ ਸਫ਼ਰ ਬਾਰੇ ਬਹੁਤ ਗੱਲਾਂ ਕੀਤੀਆਂ, ਪਰ ਉਨ੍ਹਾਂ ਨੂੰ 1984 ਦੇ ਸਿੱਖ ਦੰਗਿਆਂ ਦੀ ਯਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਆਪਣੇ ਭਾਸ਼ਣ ਵਿੱਚ ਮਿੱਟੀ ਦੇ ਤੇਲ ਦਾ ਜ਼ਿਕਰ ਕੀਤਾ ਪਰ ਉਹ ਇਹ ਭੁੱਲ ਗਏ ਕਿ ਕਿਵੇਂ ਸਿੱਖਾਂ ਨੂੰ ਮਿੱਟੀ ਦੇ ਤੇਲ ਨਾਲ ਸਾੜਿਆ ਗਿਆ ਅਤੇ ਲੱਖਾਂ ਔਰਤਾਂ ਨੂੰ ਵਿਧਵਾਵਾਂ ਬਣਾ ਦਿੱਤਾ ਗਿਆ।
ਪੂਰੀ ਦੁਨੀਆ ਵਿੱਚ ਇੱਕੋ ਇੱਕ ਵਿਧਵਾ ਕਾਲੋਨੀ
ਹਰਸਿਮਰਤ ਨੇ ਕਿਹਾ ਕਿ ਤੁਸੀਂ 1984 ਵਿੱਚ ਸਿੱਖਾਂ 'ਤੇ ਮਿੱਟੀ ਦਾ ਤੇਲ ਪਾ ਕੇ, ਗਲਾਂ ਵਿਚ ਟਾਇਰ ਸਾੜ ਕੇ ਔਰਤਾਂ ਨੂੰ ਵਿਧਵਾ ਬਣਾਇਆ ਸੀ। ਹਜ਼ਾਰਾਂ-ਲੱਖਾਂ ਨੂੰ ਵਿਧਵਾ ਕਰਨ ਤੋਂ ਬਾਅਦ ਸੱਜਣ ਕੁਮਾਰ ਦੇ ਘਰ ਨੇੜੇ ਵਿਧਵਾ ਕਾਲੋਨੀ ਬਣਾਈ ਗਈ। ਹਰ ਕੋਈ ਜਾਣਦਾ ਹੈ ਕਿ ਪੂਰੀ ਦੁਨੀਆ ਵਿੱਚ ਇੱਕ ਹੀ ਵਿਧਵਾ ਕਲੋਨੀ ਹੈ। ਜੋ ਕਿ ਦਿੱਲੀ ਵਿੱਚ ਹੈ।