(Source: ECI/ABP News)
Punjab Result: ਆਪ ਨੇ 3, ਕਾਂਗਰਸ ਨੇ ਜਿੱਤੀ 1 ਸੀਟ, ਬਰਨਾਲਾ 'ਚ ਬਗਾਵਤ ਕਾਰਨ ਜਿੱਤਣ ਤੋਂ ਖੁੰਝੀ AAP, ਪਰਿਵਾਰਵਾਦ ਨੇ ਕਾਂਗਰਸ ਡੋਬੀ !
ਬਰਨਾਲਾ ਤੋਂ ਇੱਕ ਸੀਟ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤੀ। ਇਹ ਸੀਟ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਬਣੇ ਗੁਰਮੀਤ ਸਿੰਘ ਮੀਤ ਹੇਅਰ ਦਾ ਗੜ੍ਹ ਸੀ। ਉਹ ਇੱਥੋਂ ਲਗਾਤਾਰ ਦੋ ਵਾਰ ਚੋਣ ਜਿੱਤੇ ਸਨ ਪਰ ਇਸ ਵਾਰ ਆਪਣੇ ਕਰੀਬੀ ਦੋਸਤ ਨੂੰ ਟਿਕਟ ਦਿਵਾਉਣ ਨੂੰ ਲੈ ਕੇ ਪਾਰਟੀ ਵਿੱਚ ਫੁੱਟ ਪੈ ਗਈ।
![Punjab Result: ਆਪ ਨੇ 3, ਕਾਂਗਰਸ ਨੇ ਜਿੱਤੀ 1 ਸੀਟ, ਬਰਨਾਲਾ 'ਚ ਬਗਾਵਤ ਕਾਰਨ ਜਿੱਤਣ ਤੋਂ ਖੁੰਝੀ AAP, ਪਰਿਵਾਰਵਾਦ ਨੇ ਕਾਂਗਰਸ ਡੋਬੀ ! AAP won 3 seats Congress won 1 seat read full result Punjab Result: ਆਪ ਨੇ 3, ਕਾਂਗਰਸ ਨੇ ਜਿੱਤੀ 1 ਸੀਟ, ਬਰਨਾਲਾ 'ਚ ਬਗਾਵਤ ਕਾਰਨ ਜਿੱਤਣ ਤੋਂ ਖੁੰਝੀ AAP, ਪਰਿਵਾਰਵਾਦ ਨੇ ਕਾਂਗਰਸ ਡੋਬੀ !](https://feeds.abplive.com/onecms/images/uploaded-images/2024/11/23/6390296f1b0c4881a0d227e7409634a71732348125446674_original.jpg?impolicy=abp_cdn&imwidth=1200&height=675)
Punjab News: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ (AAP) ਨੇ 3 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਤੋਂ ਡਾ: ਇਸ਼ਾਂਕ ਕੁਮਾਰ, ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਤੇ ਸ੍ਰੀ ਮੁਕਤਸਰ ਸਾਹਿਬ ਦੀ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ ਰਹੇ।
ਬਰਨਾਲਾ ਤੋਂ ਇੱਕ ਸੀਟ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ (Kala Dhillon) ਨੇ ਜਿੱਤੀ। ਇਹ ਸੀਟ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਬਣੇ ਗੁਰਮੀਤ ਸਿੰਘ ਮੀਤ ਹੇਅਰ (Meet hayer) ਦਾ ਗੜ੍ਹ ਸੀ। ਉਹ ਇੱਥੋਂ ਲਗਾਤਾਰ ਦੋ ਵਾਰ ਚੋਣ ਜਿੱਤੇ ਸਨ ਪਰ ਇਸ ਵਾਰ ਆਪਣੇ ਕਰੀਬੀ ਦੋਸਤ ਨੂੰ ਟਿਕਟ ਦਿਵਾਉਣ ਨੂੰ ਲੈ ਕੇ ਪਾਰਟੀ ਵਿੱਚ ਫੁੱਟ ਪੈ ਗਈ।
ਕਾਂਗਰਸ ਦੇ ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਨੂੰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਗੁਰਦਾਸਪੁਰ ਤੋਂ ਸੰਸਦ ਮੈਂਬਰ ਜਤਿੰਦਰ ਕੌਰ ਨੂੰ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੇ ਹਰਾਇਆ ਸੀ। ਜਦਕਿ ਗਿੱਦੜਬਾਹਾ ਤੋਂ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਹਰਾਇਆ।
ਚੱਬੇਵਾਲ ਵਿੱਚ ਆਪ ਦੇ ਇਸ਼ਾਂਕ ਕੁਮਾਰ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28,690 ਵੋਟਾਂ ਨਾਲ ਹਰਾਇਆ। ਚਾਰ ਸੀਟਾਂ ਵਿੱਚੋਂ ਇਹ ਸਭ ਤੋਂ ਵੱਡੀ ਜਿੱਤ ਹੈ। ਇਸ਼ਾਂਕ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਡਾ: ਰਾਜਕੁਮਾਰ ਚੱਬੇਵਾਲ ਦਾ ਪੁੱਤਰ ਹੈ। ਇੱਥੇ ਇੱਕ ਪਾਸੜ ਲੀਡ ਨੂੰ ਦੇਖਦਿਆਂ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਸ਼ੁਰੂ ਵਿੱਚ ਹੀ ਗਿਣਤੀ ਕੇਂਦਰ ਛੱਡ ਕੇ ਚਲੇ ਗਏ ਸਨ।
ਜੇ ਬਰਨਾਲਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਟਿਕਟਾਂ ਦੀ ਵੰਡ ਤੋਂ ਬਾਅਦ ਗੁਰਦੀਪ ਬਾਠ ਦੀ ਬਗਾਵਤ ਕਾਰਨ ਬਰਨਾਲਾ ਸੀਟ 'ਤੇ 'ਆਪ' ਨੂੰ ਨੁਕਸਾਨ ਹੋਇਆ ਹੈ। ਟਿਕਟ ਨਾ ਮਿਲਣ 'ਤੇ ਬਾਠ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਚੋਣ ਵਿੱਚ ਉਨ੍ਹਾਂ ਨੂੰ 16,899 ਵੋਟਾਂ ਮਿਲੀਆਂ, ਜਦੋਂ ਕਿ ਆਪ ਉਮੀਦਵਾਰ ਦੀ ਹਾਰ ਦਾ ਅੰਤਰ ਲਗਭਗ 2 ਹਜ਼ਾਰ ਵੋਟਾਂ ਦਾ ਰਿਹਾ। ਇੱਥੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਜੇਤੂ ਰਹੇ, ਜਿਨ੍ਹਾਂ ਨੂੰ 28,254 ਵੋਟਾਂ ਮਿਲੀਆਂ। ਦੂਜੇ ਨੰਬਰ 'ਤੇ ਰਹੇ 'ਆਪ' ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 26,097 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 17,958 ਵੋਟਾਂ ਮਿਲੀਆਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)