Punjab News: ਪੰਜਾਬ 'ਚ ਹੋਇਆ ਵੱਡਾ ਧਮਾਕਾ! ਅਚਾਨਕ ਪੈ ਗਿਆ ਚੀਕ-ਚਿਹਾੜਾ; ਪੜ੍ਹੋ ਪੂਰੀ ਖਬਰ...
Abohar News: ਪੰਜਾਬ ਦੇ ਅਬੋਹਰ ਤੋਂ ਇੱਕ ਵੱਡੇ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪੂਰੇ ਇਲਾਕੇ ਨੂੰ ਹਿੱਲਾ ਕੇ ਰੱਖ ਦਿੱਤਾ। ਦੱਸ ਦੇਈਏ ਕਿ ਨਾਮਦੇਵ ਚੌਕ ਮਲੋਟ ਰੋਡ 'ਤੇ ਦੋ ਸਪੇਅਰ ਪਾਰਟਸ ਦੀਆਂ ਦੁਕਾਨਾਂ ਵਿੱਚ ਭਿਆਨਕ

Abohar News: ਪੰਜਾਬ ਦੇ ਅਬੋਹਰ ਤੋਂ ਇੱਕ ਵੱਡੇ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪੂਰੇ ਇਲਾਕੇ ਨੂੰ ਹਿੱਲਾ ਕੇ ਰੱਖ ਦਿੱਤਾ। ਦੱਸ ਦੇਈਏ ਕਿ ਨਾਮਦੇਵ ਚੌਕ ਮਲੋਟ ਰੋਡ 'ਤੇ ਦੋ ਸਪੇਅਰ ਪਾਰਟਸ ਦੀਆਂ ਦੁਕਾਨਾਂ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਦੁਕਾਨਾਂ ਵਿੱਚ ਰੱਖੇ ਦੋ ਗੈਸ ਸਿਲੰਡਰਾਂ ਵਿੱਚ ਵੱਡਾ ਧਮਾਕਾ ਹੋਇਆ। ਰਾਹਤ ਦੀ ਗੱਲ ਇਹ ਸੀ ਕਿ ਐਤਵਾਰ ਹੋਣ ਕਰਕੇ ਦੁਕਾਨਾਂ ਬੰਦ ਸਨ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਹਾਲਾਂਕਿ, ਇਸ ਦੌਰਾਨ ਦੁਕਾਨਾਂ ਦੇ ਨੇੜੇ ਖੜੀ ਇੱਕ ਸਕੂਲ ਵੈਨ ਸੜ ਗਈ ਅਤੇ ਦੁਕਾਨ ਦੇ ਅੰਦਰ ਰੱਖਿਆ ਬਹੁਤ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਅਨੁਸਾਰ ਨਾਮਦੇਵ ਚੌਕ 'ਤੇ ਸਥਿਤ ਇਨ੍ਹਾਂ ਦੁਕਾਨਾਂ ਉੱਤੇ ਗੱਡੀਆਂ ਵਿੱਚ ਗੈਸ ਭਰੀ ਜਾਂਦੀ ਹੈ। ਇਸ ਦੌਰਾਨ ਅੱਗ ਲੱਗਣ ਦੌਰਾਨ ਦੋ ਸਿਲੰਡਰ ਫਟ ਗਏ, ਜਦੋਂ ਕਿ 6 ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਇਸ ਧਮਾਕੇ ਤੋਂ ਬਾਅਦ ਲੋਕ ਡਰੇ ਹੋਏ ਹਨ, ਆਖਿਰ ਇਹ ਸਭ ਕਿਵੇਂ ਹੋਇਆ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।
Read MOre: Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Read More: Punjab Weather Update: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਅਚਾਨਕ ਵਧੇਗੀ ਠੰਡ; ਇਸ ਦਿਨ ਵਰ੍ਹੇਗਾ ਮੀਂਹ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















