(Source: ECI/ABP News)
ABP Cvoter Survey: ਪੰਜਾਬ ਦੇ ਲੋਕ ਕਿਹੜੇ ਲੀਡਰ ਨੂੰ ਦੇਖਣਾ ਚਾਹੁੰਦੇ ਮੁੱਖ ਮੰਤਰੀ, ਜਾਣੋ ਸਿੱਧੂ ਦਾ ਕਿਹੜਾ ਨੰਬਰ?
ਪੰਜਾਬ 'ਚ ਵਿਧਾਨ ਸਭਾ ਦੀਆਂ 117 ਸੀਟਾਂ ਹਨ। ਆਮ ਆਦਮੀ ਨੂੰ 51 ਤੋਂ 57 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 38 ਤੋਂ 46, ਅਕਾਲੀ ਦਲ ਨੂੰ 16 ਤੋਂ 24, ਬੀਜੇਪੀ ਤੇ ਹੋਰਾਂ ਨੂੰ ਸਿਫਰ।
![ABP Cvoter Survey: ਪੰਜਾਬ ਦੇ ਲੋਕ ਕਿਹੜੇ ਲੀਡਰ ਨੂੰ ਦੇਖਣਾ ਚਾਹੁੰਦੇ ਮੁੱਖ ਮੰਤਰੀ, ਜਾਣੋ ਸਿੱਧੂ ਦਾ ਕਿਹੜਾ ਨੰਬਰ? abp-cvoter-survey-know-who-has-got-the-most-popularity-as-cm-in-punjab ABP Cvoter Survey: ਪੰਜਾਬ ਦੇ ਲੋਕ ਕਿਹੜੇ ਲੀਡਰ ਨੂੰ ਦੇਖਣਾ ਚਾਹੁੰਦੇ ਮੁੱਖ ਮੰਤਰੀ, ਜਾਣੋ ਸਿੱਧੂ ਦਾ ਕਿਹੜਾ ਨੰਬਰ?](https://feeds.abplive.com/onecms/images/uploaded-images/2021/09/04/cc1cbf00f9e1f924366ca4dcb7fdff91_original.jpg?impolicy=abp_cdn&imwidth=1200&height=675)
ABP Cvoter Survey: ਅਗਲੇ ਸਾਲ ਪੰਜਾਬ 'ਚ ਵਿਧਾਨਸਭਾ ਦੀਆਂ ਚੋਣਾਂ ਹਨ। ਹਾਲ ਹੀ 'ਚ ਸੱਤਾਧਾਰੀ ਕਾਂਗਰਸ 'ਚ ਘਮਸਾਣ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਮਾਹੌਲ ਭਾਂਪਦਿਆਂ ਸੀ ਵੋਟਰ ਨੇ ਏਬੀਪੀ ਨਿਊਜ਼ ਲਈ ਸਰਵੇਖਣ ਕੀਤਾ ਹੈ ਤੇ ਜਨਤਾ ਦੀ ਸਿਆਸੀ ਨਬਜ਼ ਟੋਲਣ ਦੀ ਕੋਸ਼ਿਸ਼ ਕੀਤੀ ਹੈ। ਸਰਵੇਖਣ 'ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ 'ਚ ਇਸ ਵਾਰ ਸੱਤਾ ਕਿਸ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਸੂਬੇ 'ਚ ਸੀਐਮ ਦੀ ਪਹਿਲੀ, ਦੂਜੀ ਤੇ ਤੀਜੀ ਪਸੰਦ ਕਿਹੜੇ-ਕਿਹੜੇ ਲੀਡਰ ਹਨ।
ਸੂਬੇ 'ਚ ਸੀਐਮ ਅਹੁਦੇ ਲਈ ਪਸੰਦੀਦਾ ਉਮੀਦਵਾਰ ਕੌਣ-ਕੌਣ ਹਨ?
ਏਬੀਪੀ ਨਿਊਜ਼ ਸੀ ਵੋਟਰ ਸਰਵੇਖਣ ਦੇ ਮੁਤਾਬਕ:
18 ਫੀਸਦ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।
22 ਫੀਸਦ ਅਰਵਿੰਦ ਕੇਜਰੀਵਾਲ ਨੂੰ
19 ਫੀਸਦ ਸੁਖਬੀਰ ਬਾਦਲ ਨੂੰ
16 ਫੀਸਦ ਭਗਵੰਤ ਮਾਨ ਨੂੰ
15 ਫੀਸਦ ਨਵਜੋਤ ਸਿੰਘ ਸਿੱਧੂ ਨੂੰ
10 ਫੀਸਦ ਹੋਰਾਂ ਨੂੰ ਮੁੱਖ ਮੰਤਰੀ ਉਮੀਦਵਾਰ ਦੇਖਣਾ ਚਾਹੁੰਦੇ ਹਨ।
ਕਾਂਗਰਸ ਦੀ ਸੱਤਾ 'ਤੇ ਖਤਰਾ
ਸਰਵੇਖਣ ਦੇ ਮੁਤਾਬਕ ਇਸ ਵਾਰ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ 'ਚ ਸਭ ਤੋਂ ਵਡੀ ਪਾਰਟੀ ਬਣ ਕੇ ਉੱਭਰੀ ਹੈ। ਪੰਜਾਬ 'ਚ ਵਿਧਾਨ ਸਭਾ ਦੀਆਂ 117 ਸੀਟਾਂ ਹਨ। ਆਮ ਆਦਮੀ ਨੂੰ 51 ਤੋਂ 57 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 38 ਤੋਂ 46, ਅਕਾਲੀ ਦਲ ਨੂੰ 16 ਤੋਂ 24, ਬੀਜੇਪੀ ਤੇ ਹੋਰਾਂ ਨੂੰ ਸਿਫਰ।
ਪੰਜਾਬ 'ਚ 2017 ਵਿਧਾਨ ਸਭਾ ਦਾ ਹਾਲ
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਹਨ। ਇਨ੍ਹਾਂ 'ਚੋਂ 77 ਸੀਟਾਂ ਜਿੱਤ ਕੇ ਕਾਂਗਰਸ ਸੱਤਾ 'ਤੇ ਬਿਰਾਜਮਾਨ ਹੋਈ ਸੀ ਤੇ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਸਰਕਾਰ ਬਣੀ। ਸ਼੍ਰੋਮਣੀ ਅਕਾਲੀ ਦਲ ਮਹਿਜ਼ 15 ਸੀਟਾਂ 'ਤੇ ਸਿਮਟ ਕੇ ਰਹਿ ਗਈ, ਜਦਕਿ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 20 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਨੇ ਸੂਬੇ 'ਚ ਵਿਰੋਧੀ ਧਿਰ ਦਾ ਦਰਜਾ ਹਾਸਲ ਕੀਤਾ। ਬੀਜੇਪੀ ਨੂੰ ਤਿੰਨ ਸੀਟਾਂ ਮਿਲੀਆਂ ਸਨ ਜਦਕਿ ਹੋਰਾਂ ਦੇ ਖਾਤੇ 2 ਸੀਟਾਂ ਆਈਆਂ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)