Bathinda news: ਸਿਵਿਲ ਹਸਪਤਾਲ ਤੋਂ ਦੋਸ਼ੀ ਪੁਲਿਸ ਦੀ ਗੱਡੀ ਲੈ ਕੇ ਫਰਾਰ, ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਸੀ ਹਸਪਤਾਲ
Bathinda news: ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਮੁਲਜ਼ਮ ਪੁਲਿਸ ਦੀ ਗੱਡੀ ਲੈ ਕੇ ਫਰਾਰ ਹੋ ਗਿਆ।
Bathinda news: ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਮੁਲਜ਼ਮ ਪੁਲਿਸ ਦੀ ਗੱਡੀ ਲੈ ਕੇ ਫਰਾਰ ਹੋ ਗਿਆ। ਸੰਗਤ ਪੁਲਿਸ ਨੇ ਉਸ ਨੂੰ ਚੇਨ ਸਨੈਚਿੰਗ ਦੇ ਕੇਸ ਵਿੱਚ ਫੜਿਆ ਸੀ। ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ: ਰਾਘਵ ਚੱਢਾ ਦੇ ਵਿਆਹ 'ਤੇ ਕਿੰਨਾ ਆਇਆ ਖਰਚਾ, ਮਜੀਠੀਆ ਤੇ ਖਹਿਰਾ ਨੇ ਮੰਗ ਲਿਆ ਹਿਸਾਬ
ਸ਼ੁਰੂਆਤੀ ਜਾਣਕਾਰੀ ਅਨੁਸਾਰ ਪੁਲਿਸ ਦੀ ਕਾਰ ਵਿੱਚ ਚਾਬੀ ਮੌਜੂਦ ਸੀ। ਮੁਲਜ਼ਮ ਇਸ ਮੌਕੇ ਦਾ ਫਾਇਦਾ ਚੁੱਕ ਕੇ ਕਾਰ ਲੈ ਕੇ ਫ਼ਰਾਰ ਹੋ ਗਏ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪੁਲਿਸ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੀਨੀਅਰ ਅਧਿਕਾਰੀਆਂ ਦੀ ਟੀਮ ਲਗਾਤਾਰ ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਹੋਈ ਹੈ।
ਜਾਣਕਾਰੀ ਅਨੁਸਾਰ ਸਬੰਧਤ ਪੁਲਿਸ ਮੁਲਜ਼ਮ ਨੂੰ ਮੈਡੀਕਲ ਜਾਂਚ ਲਈ ਲੈ ਕੇ ਆਈ ਸੀ। ਜਦੋਂ ਉਸ ਦੀ ਪ੍ਰਕਿਰਿਆ ਪੂਰੀ ਹੋ ਗਈ ਤਾਂ ਉਸ ਨੂੰ ਕਾਰ ਵਿੱਚ ਬਿਠਾ ਦਿੱਤਾ ਗਿਆ। ਇਸ ਦੌਰਾਨ ਮੌਕਾ ਪਾ ਕੇ ਉਹ ਕਾਰ ਭਜਾ ਕੇ ਲੈ ਗਿਆ ਜਿਸ ਦੀ ਪਹਿਲਾਂ ਤੋਂ ਚਾਬੀ ਲੱਗੀ ਹੋਈ ਸੀ। ਮੁਲਜ਼ਮ ਦਾ ਨਾਂ ਰਾਜਵੀਰ ਦੱਸਿਆ ਜਾ ਰਿਹਾ ਹੈ। ਜੋ ਕਾਫੀ ਸਮੇਂ ਤੋਂ ਚੇਨ ਸਨੈਚਿੰਗ ਕਰ ਰਿਹਾ ਸੀ।
ਇਹ ਵੀ ਪੜ੍ਹੋ: Manpreet Badal: ਵੱਡੀ ਖ਼ਬਰ ! ਸਾਬਕਾ ਖ਼ਜ਼ਨਾ ਮੰਤਰੀ ਮਨਪ੍ਰੀਤ ਬਾਦਲ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ, ਟਿਕਾਣਿਆਂ 'ਤੇ ਪੈ ਰਹੇ ਨੇ ਛਾਪੇ