ਪੜਚੋਲ ਕਰੋ
Advertisement
ਕਰਫਿਊ ਦੌਰਾਨ ਡੰਡ ਬੈਠਕਾਂ ਕਢਾਉਣ ਵਾਲੇ ਅਫਸਰ ਦੀ ਸ਼ਾਮਤ
ਕਰਫਿਊ ਦੌਰਾਨ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਤੱਕ ਕੁਝ ਮੁਲਾਜ਼ਮਾਂ ਤੋਂ ਜਵਾਬ ਤਲਬੀ ਕੀਤੀ ਗਈ ਹੈ ਤੇ ਕੁਝ ਖਿਲਾਫ ਕਾਰਵਾਈ ਕੀਤੀ ਗਈ ਹੈ। ਲੋਕਾਂ ਤੋਂ ਡੰਡ ਬੈਠਕਾਂ ਕਢਵਾਉਣ ਤੇ ਨੌਜਵਾਨਾਂ ਦੇ ਵਾਲ ਪੱਟਣ ਦੀ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਉਪਰੰਤ ਅਬੋਹਰ ਸਬ ਡਵੀਜ਼ਨ ਦੇ ਐਸਡੀਐਮ ਵਿਨੋਦ ਬਾਂਸਲ ਦਾ ਤਬਾਦਲਾ ਕਰ ਦਿੱਤਾ ਹੈ।
ਚੰਡੀਗੜ੍ਹ: ਕਰਫਿਊ ਦੌਰਾਨ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਤੱਕ ਕੁਝ ਮੁਲਾਜ਼ਮਾਂ ਤੋਂ ਜਵਾਬ ਤਲਬੀ ਕੀਤੀ ਗਈ ਹੈ ਤੇ ਕੁਝ ਖਿਲਾਫ ਕਾਰਵਾਈ ਕੀਤੀ ਗਈ ਹੈ। ਲੋਕਾਂ ਤੋਂ ਡੰਡ ਬੈਠਕਾਂ ਕਢਵਾਉਣ ਤੇ ਨੌਜਵਾਨਾਂ ਦੇ ਵਾਲ ਪੱਟਣ ਦੀ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਉਪਰੰਤ ਅਬੋਹਰ ਸਬ ਡਵੀਜ਼ਨ ਦੇ ਐਸਡੀਐਮ ਵਿਨੋਦ ਬਾਂਸਲ ਦਾ ਤਬਾਦਲਾ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਬੋਹਰ ਦੇ ਤਹਿਸੀਲਦਾਰ ਜਸਪਾਲ ਸਿੰਘ ਬਰਾੜ ਨੂੰ ਐਸਡੀਐਮ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪੀਸੀਐਸ ਅਫ਼ਸਰ ਵਿਨੋਦ ਬਾਂਸਲ ਦਾ ਤਬਾਦਲਾ ਉਪ ਸਕੱਤਰ ਮਾਲ ਤੇ ਸ਼ਿਕਾਇਤਾਂ ਦੀ ਖਾਲੀ ਅਸਾਮੀ ’ਤੇ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਵਿਨੋਦ ਬਾਂਸਲ ਨੇ ਬੀਤੇ ਦਿਨੀਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸੜਕਾਂ ’ਤੇ ਖੜ੍ਹਾ ਕਰ ਕੇ ਡੰਡ ਬੈਠਕਾਂ ਕਢਵਾਈਆਂ। ਇੰਨਾ ਹੀ ਬੱਸ ਨਹੀਂ ਕਰਫਿਊ ਦੌਰਾਨ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ‘ਕਹੋ ਮੈਂ ਕੁੱਤਾ ਹਾਂ’ ਕਹਿਣ ਲਈ ਮਜਬੂਰ ਕੀਤਾ। ਇਹ ਘਟਨਾ ਬੀਤੇ ਦੋ ਦਿਨਾਂ ਤੋਂ ਸਰਕਾਰੇ ਦਰਬਾਰੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement