ਬਿਆਸ ਡੇਰਾ ਸਮਰਥਕਾਂ ਤੇ ਨਿਹੰਗਾਂ ਵਿਚਾਲੇ ਝੜਪ ਮਗਰੋਂ ਸਥਿਤੀ ਦਾ ਜਾਇਜ਼ਾ ਲੈਣ ਪਹੁੰਚ ਰਹੇ ਏਡੀਜੀਪੀ ਲਾਅ ਐਂਡ ਆਰਡਰ
ਪੰਜਾਬ ਦੇ ਅੰਮ੍ਰਿਤਸਰ 'ਚ ਐਤਵਾਰ ਨੂੰ ਨਿਹੰਗਾਂ ਅਤੇ ਰਾਧਾ ਸੁਆਮੀ ਡੇਰਾ ਬਿਆਸ ਦੇ ਪੈਰੋਕਾਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਬਿਆਸ 'ਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬਾਬਾ ਬਕਾਲਾ ਸਾਹਿਬ ਦੇ ਨਿਹੰਗ ਸਿੰਘ ਤਰਨਾ ਦਲ ਅਤੇ ਬਿਆਸ ਡੇਰੇ ਦੇ ਪੈਰੋਕਾਰਾਂ ਵਿਚਾਲੇ ਬਿਆਸ ਦਰਿਆ ਨੇੜੇ ਪਸ਼ੂਆਂ ਨੂੰ ਚਾਰਨ ਨੂੰ ਲੈ ਕੇ ਝੜਪ ਹੋ ਗਈ ਸੀ।
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਐਤਵਾਰ ਨੂੰ ਨਿਹੰਗਾਂ ਅਤੇ ਰਾਧਾ ਸੁਆਮੀ ਡੇਰਾ ਬਿਆਸ ਦੇ ਪੈਰੋਕਾਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਬਿਆਸ 'ਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬਾਬਾ ਬਕਾਲਾ ਸਾਹਿਬ ਦੇ ਨਿਹੰਗ ਸਿੰਘ ਤਰਨਾ ਦਲ ਅਤੇ ਬਿਆਸ ਡੇਰੇ ਦੇ ਪੈਰੋਕਾਰਾਂ ਵਿਚਾਲੇ ਬਿਆਸ ਦਰਿਆ ਨੇੜੇ ਪਸ਼ੂਆਂ ਨੂੰ ਚਾਰਨ ਨੂੰ ਲੈ ਕੇ ਝੜਪ ਹੋ ਗਈ ਸੀ।
ਪੰਜਾਬ ਦੇ ਏਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਥਾਣਾ ਬਿਆਸ ਵਿਖੇ ਪੁੱਜ ਰਹੇ ਹਨ ਤੇ ਮੀਡੀਆ ਕਰਮੀਆਂ ਗੱਲਬਾਤ ਕਰਨਗੇ।ਬਾਰਡਰ ਰੇਂਜ ਦੇ ਆਈਜੀ ਮੋਹਨੀਸ਼ ਚਾਵਲਾ ਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਵਪਨ ਸ਼ਰਮਾ ਵੀ ਮੋਜੂਦ ਹਨ।
ਇਸ ਤੋਂ ਪਹਿਲਾਂ ਏਡੀਜੀ ਅਰਪਿਤ ਸ਼ੁਕਲਾ ਨੇ ਬਾਬਾ ਬਕਾਲਾ ਸਿਵਲ ਹਸਪਤਾਲ ਵਿਖੇ ਜ਼ਖਮੀ ਨਿਹੰਗ ਸਿੰਘਾਂ ਦਾ ਹਾਲਚਾਲ ਜਾਣਿਆ, ਨਿਹੰਗ ਜਥੇਬੰਦੀ ਦੇ ਪ੍ਰਮੁੱਖ ਸੇਵਾਦਾਰਾਂ ਨਾਲ ਵੀ ਮੁਲਾਕਾਤ ਕੀਤੀ। ਪੁਲਿਸ ਵੱਲੋਂ ਹਾਲੇ ਤਕ ਇਸ ਸੰਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।
ਪੁਲਿਸ ਅਧਿਕਾਰੀ ਧਾਰਮਿਕ ਡੇਰੇ ਦੇ ਪ੍ਰਬੰਧਕਾਂ ਨਾਲ ਵੀ ਰਾਬਤੇ ਦੇ 'ਚ ਹਨ ਤੇ ਦੋਵਾਂ ਧਿਰਾਂ ਨਾਲ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਹਿਤਿਆਤਨ ਪੰਜ ਜ਼ਿਲ੍ਹਿਆਂ ਤਰਨਤਾਰਨ, ਬਟਾਲਾ, ਕਪੂਰਥਲਾ, ਜਲੰਧਰ ਦਿਹਾਤੀ ਤੇ ਲੁਧਿਆਣਾ ਦਿਹਾਤੀ ਸਮੇਤ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਬਿਆਸ ਵਿਖੇ ਝੜਪ ਵਾਲੀ ਥਾਂ 'ਤੇ ਤੈਨਾਤ ਕਰ ਦਿੱਤੀ ਗਈ ਹੈ।
ਬੀਤੀ ਸ਼ਾਮ ਗਊਂਆਂ ਦੇ ਡੇਰੇ ਦੀ ਜ਼ਮੀਨ 'ਚ ਦਾਖਲ ਹੋਣ ਤੋਂ ਬਆਦ ਨਿਹੰਗ ਸਿੰਘ ਤੇ ਡੇਰੇ ਦੇ ਸੇਵਾਦਾਰਾਂ ਵਿਚਾਲੇ ਹਿੰਸਕ ਟਕਰਾ ਹੋ ਗਿਆ ਸੀ ਤੇ ਭਾਰੀ ਫੋਰਸ ਸਮੇਤ ਪੁਲਿਸ ਨੇ ਦੋਵਾਂ ਧਿਰਾਂ 'ਤੇ ਲਾਠੀਚਾਰਜ ਕਰਕੇ ਦੋਵਾਂ ਧਿਰਾਂ ਨੂੰ ਖਦੇੜਿਆ, ਇਸ ਦੌਰਾਨ ਇੱਟਾਂ ਪੱਥਰ ਚੱਲੇ ਤੇ ਹਵਾਈ ਫਾਇਰਿੰਗ ਵੀ ਹੋਈ। ਇਕ ਪੁਲਿਸ ਕਰਮੀ ਸਮੇਤ ਸੱਤ ਵਿਅਕਤੀ ਜ਼ਖਮੀ ਹੋਏ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :