ਸੰਭਾਵੀ ਹੜ੍ਹਾਂ ਵਰਗੇ ਹਾਲਾਤ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀ ਸੁਰੱਖਿਆਂ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ : ਹਰਜੋਤ ਬੈਂਸ
Punjab News : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾ ਤੋ ਹੋਈ ਭਾਰੀ ਬਰਸਾਤ ਕਾਰਨ ਭਾ
Punjab News : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾ ਤੋ ਹੋਈ ਭਾਰੀ ਬਰਸਾਤ ਕਾਰਨ ਭਾਖੜਾ ਡੈਮ ਵਿੱਚ ਪਾਣੀ ਦੀ ਵੱਧ ਆਮਦ ਕਾਰਨ ਪਾਣੀ ਦਾ ਪੱਧਰ ਗਿਆ ਹੈ, ਇਸ ਲਈ ਵਾਧੂ ਪਾਣੀ ਰਿਲੀਜ਼ ਕਰਨਾ ਬੇਹੱਦ ਜਰੂਰੀ ਹੈ। ਇਸ ਲਈ ਸੰਭਾਵੀ ਹੜ੍ਹਾਂ ਵਰਗੇ ਹਾਲਾਤ ਨਾਂਲ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਸਾਸ਼ਨ ਨਿਰੰਤਰ ਲੋੜੀਦੇ ਪ੍ਰਬੰਧ ਕਰ ਰਿਹਾ ਹੈ। ਐਨ.ਡੀ.ਆਰ.ਐਫ ਦੀਆਂ ਦੋ ਟੀਮਾਂ ਮੌਕੇ ਤੇ ਮੋਜੂਦ ਹਨ, ਲੋਕ ਕਿਸੇ ਵੀ ਹਾਲਾਤ ਵਿੱਚ ਨਾ ਘਬਰਾਉਣ ਸਥਿਤੀ ਜਲਦੀ ਹੀ ਕਾਬੂ ਵਿਚ ਹੋਵੇਗੀ।
ਰਿਲੀਜ਼ ਕੀਤਾ ਪਾਣੀ ਲਗਭਗ ਨਿਕਲ ਰਿਹਾ ਹੈ, ਡੈਮ ਤੋ ਹੋਰ ਵਾਧੂ ਮਾਤਰਾ ਵਿਚ ਪਾਣੀ ਨਹੀ ਛੱਡਿਆ ਜਾਵੇਗਾ, ਜੇਕਰ ਕਿਸੇ ਇਲਾਕੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਜਾਣ ਲਈ ਪ੍ਰਸਾਸ਼ਨ ਵੱਲੋਂ ਅਪੀਲ ਕੀਤੀ ਜਾਵੇ ਤਾਂ ਉਸ ਵਿੱਚ ਆਮ ਲੋਕ ਸਹਿਯੋਗ ਦੇਣ। ਇਹ ਲੋਕਾਂ ਦੀ ਸੁਰੱਖਿਆਂ ਨੂੰ ਧਿਆਨ ਵਿਚ ਰੱਖ ਕੇ ਲਏ ਗਏ ਫੈਸਲੇ ਹਨ। ਹਰ ਪ੍ਰਭਾਵਿਤ ਖੇਤਰ ਲਈ ਅਧਿਕਾਰੀ ਤੈਨਾਤ ਕੀਤੇ ਗਏ ਹਨ।
ਅੱਜ ਸ਼ਾਮ ਭਲਾਣ ਅਤੇ ਭਨਾਮ ਪਿੰਡਾਂ ਦਾ ਦੌਰਾ ਕਰਨ ਉਪਰੰਤ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਭਾਖੜਾ ਡੈਮ ਤੋਂ ਵੱਧ ਪਾਣੀ ਰਿਲੀਜ ਕਰਨ ਨਾਲ ਸਾਡੇ ਹਲਕੇ ਦੇ ਪਿੰਡਾਂ ਬੇਲਾ ਧਿਆਨੀ, ਭਲਾਣ, ਭਨਾਮ, ਜਿੰਦਵੜੀ, ਦਸਗਰਾਈ, ਨਿੱਕੂਵਾਲ ਜੋਲ, ਪਲਾਸੀ, ਚੰਦਪੁਰ, ਬੁਰਜ, ਹਰੀਵਾਲ, ਮਹਿੰਦਲੀ ਕਲਾਂ, ਹਰਸਾਬੇਲਾ, ਗੋਹਲਣੀ ਵਿੱਚ ਵਾਧੂ ਮਾਤਰਾਂ ਵਿੱਚ ਪਾਣੀ ਆ ਗਿਆ ਹੈ। ਪਾਣੀ ਆਉਣ ਦੀ ਸੰਭਾਵਨਾ ਹੈ, ਪ੍ਰਸਾਸ਼ਨ ਵੱਲੋਂ ਪ੍ਰਭਾਵਿਤ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਲੋੜ ਪੈਣ ਤੇਂ ਸੁਰੱਖਿਅਤ ਥਾਵਾ ਉਤੇ ਲੈ ਕੇ ਜਾਣ, ਉਨ੍ਹਾਂ ਦੇ ਖਾਣ ਪੀਣ ਦੀ ਵਿਵਸਥਾ, ਢੁਕਵੇ ਸਿਹਤ ਪ੍ਰਬੰਧ, ਪਸ਼ੂ ਧੰਨ ਦੀ ਸਾਂਭ ਸੰਭਾਲ, ਪਸ਼ੂ ਚਾਰਾ ਤੇ ਹੋਰ ਲੋੜੀਦੇਂ ਪ੍ਰਬੰਧ ਕੀਤੇ ਗਏ ਹਨ। ਅਜਿਹਾ ਆਮ ਲੋਕਾਂ ਦੀ ਸੁਰੱਖਿਆ ਅਤੇ ਪਸ਼ੂਆਂ ਦੇ ਜਾਨ ਮਾਲ ਦੀ ਰਾਖੀ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।
ਇਸ ਲਈ ਜੇਕਰ ਜਰੂਰੀ ਹੋਵੇ ਤਾਂ ਲੋਕ ਪ੍ਰਸਾਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਥਾਵਾ ਉਤੇ ਜਾਣ ਲਈ ਜੇਕਰ ਪ੍ਰਸਾਸ਼ਨ ਵੱਲੋਂ ਅਪੀਲ ਕੀਤੀ ਜਾਵੇ ਤਾਂ ਪੂਰਾ ਸਹਿਯੋਗ ਦੇਣ। ਉਨ੍ਹਾਂ ਨੇ ਕਿਹਾ ਕਿ ਜੇਕਰ ਅਗਲੇ ਕੁਝ ਘੰਟੇ ਬਰਸਾਤ ਨਾ ਹੋਈ ਤਾਂ ਪਾਣੀ ਦਾ ਪੱਧਰ ਕਾਫੀ ਘੱਟ ਜਾਵੇਗਾ ਅਤੇ ਸੰਭਾਵੀ ਖਤਰੇ ਖਤਮ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਰਲ ਮਿਲ ਕੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਦਾ ਹੈ, ਇਸ ਲਈ ਹਰ ਇੱਕ ਨੂੰ ਪ੍ਰਸਾਸ਼ਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਲੋਕ ਅਫਵਾਹਾਂ 'ਤੇ ਭਰੋਸਾ ਨਾ ਕਰਨ, ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ, ਪ੍ਰਸਾਸ਼ਨ ਦੇ ਅਧਿਕਾਰੀਆਂ ਦੇ ਨਾਲ ਨਾਲ ਸਾਡੀਆਂ ਆਪਣੀਆਂ ਟੀਮਾਂ ਵੀ ਲੋਕਾਂ ਨਾਲ ਤਾਲਮੇਲ ਕਰ ਰਹੀਆਂ ਹਨ।