3 ਮੈਂਬਰੀ ਕਮੇਟੀ ਨਾਲ ਕੈਪਟਨ ਦੀ 3 ਘੰਟੇ ਗੱਲਬਾਤ, ਹਰੀਸ਼ ਰਾਵਤ ਬੋਲੇ ਮੁੱਖ ਮੰਤਰੀ ਨੇ 2022 ਦਾ ਰੋਡ ਮੈਪ ਸਾਂਝਾ ਕੀਤਾ
ਹਾਈ ਕਮਾਨ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਨੂੰ ਮਿਲਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸੀ।ਉਨ੍ਹਾਂ ਨਾਲ ਕਮੇਟੀ ਨੇ ਘੱਟੋ-ਘੱਟ 3 ਘੰਟੇ ਗਲਬਾਤ ਕੀਤੀ।ਇਸ ਗੱਲ ਦੀ ਪੁਸ਼ਟੀ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਨੇ ਕੀਤੀ।
ਨਵੀਂ ਦਿੱਲੀ: ਹਾਈ ਕਮਾਨ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਨੂੰ ਮਿਲਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸੀ।ਉਨ੍ਹਾਂ ਨਾਲ ਕਮੇਟੀ ਨੇ ਘੱਟੋ-ਘੱਟ 3 ਘੰਟੇ ਗਲਬਾਤ ਕੀਤੀ।ਇਸ ਗੱਲ ਦੀ ਪੁਸ਼ਟੀ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਨੇ ਕੀਤੀ।
ਰਾਵਤ ਨੇ ਕਿਹਾ ਕਿ "ਜੋ ਸਵਾਲ ਉੱਠੇ ਸੀ, ਜੋ-ਜੋ ਸਵਾਲ ਸਾਹਮਣੇ ਆਏ ਹਨ, ਸਰਕਾਰ ਦੀਆਂ ਜੋ ਚੁਣੌਤੀਆਂ ਹਨ ਉਨ੍ਹਾਂ ਸਾਰਿਆਂ ਤੇ ਮੁੱਖ ਮੰਤਰੀ ਨਾਲ ਗੱਲ ਕੀਤੀ ਗਈ।ਮੁੱਖ ਮੰਤਰੀ ਦਾ ਰੋਡ ਮੈਪ ਕੀ ਹੈ? ਉਹ ਇਨ੍ਹਾਂ ਚੁਣੌਤੀਆਂ ਦਾ ਕਿਵੇਂ ਸਾਹਮਣਾ ਕਰਨਗੇ? ਇਹ 2022 ਦੇ ਮਾਲ ਵਜੋਂ ਕਿਵੇਂ ਬਾਹਰ ਆਵੇਗਾ, ਉਹ ਸਾਰੀਆਂ ਚੀਜ਼ਾਂ ਹੋ ਗਈਆਂ ਹਨ।"
ਬੇਅਦਬੀ ਦੇ ਸਵਾਲ ਤੇ ਹਰੀਸ਼ ਰਾਵਤ ਨੇ ਕਿਹਾ ਕਿ, "ਜੋ ਲੋਕਾਂ ਦੀਆਂ ਭਾਵਨਾਵਾਂ ਹਨ ਮੈਂ ਉਨ੍ਹਾਂ ਨੂੰ ਸਮਝਦਾ ਹਾਂ।ਮੁੱਖ ਮੰਤਰੀ ਜੀ ਸਾਡੇ ਨਾਲੋਂ ਬੇਹਤਰ ਸਮਝਦੇ ਹਨ।ਅਸੀਂ ਮੁੱਖ ਮੰਤਰੀ ਸਾਹਮਣੇ ਇਹ ਗੱਲ ਰੱਖੀ। ਕੈਪਟਨ ਨੇ ਦੱਸਿਆ ਕਿ ਕੀ-ਕੀ ਕਦੱਮ ਚੁੱਕੇ ਹਨ।"
We had a conversation with CM Amarinder Singh for almost 3 hrs about the challenges of the govt. He shared his roadmap for the 2022 Punjab elections. We'll share his roadmap in front of Congress President: Congress leader Harish Rawat pic.twitter.com/4AodMA265g
— ANI (@ANI) June 4, 2021
ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਹਾਈਕਮਾਨ ਵੱਲੋਂ ਬਣਾਈ ਤਿੰਨ ਮੈਂਬਰੀ ਮੀਟਿੰਗ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਕੈਪਟਨ ਨੇ ਕਰੀਬ ਤਿੰਨ ਘੰਟੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਮਗਰੋਂ ਕੈਪਟਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਪਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਕੈਪਟਨ ਨੇ ਕਿਹਾ ਕਿ ਕਮੇਟੀ ਮੈਂਬਰਾਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਰੀਆਂ ਗੱਲਾਂ ਮੀਡੀਆ ਸਾਹਮਣੇ ਨਹੀਂ ਕੀਤੀਆਂ ਜਾਣਗੀਆਂ। ਅੱਜ ਸਵੇਰੇ 11 ਵਜੇ ਦੇ ਕੀਰਬ ਕੈਪਟਨ ਅਮਰਿੰਦਰ ਸਿੰਘ 15 ਜੀ. ਆਰਜੀ ਰੋਡ ਕਾਂਗਰਸ ਵਾਰ ਰੂਮ ਕਮੇਟੀ ਅੱਗੇ ਅਪਣਾ ਪੱਖ ਰੱਖਣ ਪਹੁੰਚੇ। ਜਿਸ ਤਰੀਕੇ ਨਾਲ ਕਾਂਗਰਸ ਦਾ ਆਪਸੀ ਕਲੇਸ਼ ਚੱਲ ਰਿਹਾ ਹੈ, ਉਸ ਦੇ ਅੱਜ ਖ਼ਤਮ ਹੋਣ ਦੀ ਉਮੀਦ ਹੈ।
ਖਾਸ ਗੱਲ਼ ਹੈ ਕਿ ਤਿੰਨ ਮੈਂਬਰੀ ਕਮੇਟੀ ਅੱਗੇ ਕੈਪਟਨ ਦੇ ਪੇਸ਼ ਹੋਣ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਸਾਂਸਦ ਕਮੇਟੀ ਕੋਲ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਬਾਗੀ ਧੜਾ ਕੈਪਟਨ ਖਿਲਾਫ ਇਸ ਮੌਕੇ ਨੂੰ ਕਿਸੇ ਵੀ ਤਰ੍ਹਾਂ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :