EXCLUSIVE: ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਨੇ ਬਸਪਾ ਨਾ ਗੱਠਜੋੜ ਮਗਰੋਂ ਏਬੀਪੀ ਨਾਲ ਕੀਤੀ ਖਾਸ ਗੱਲਬਾਤ
ਐਕਜੀਕਿਉਟਿਵ ਐਡੀਟਰ ਜਗਵਿੰਦਰ ਪਟਿਆਲ ਨਾਲ ਖਾਸ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਬੀਐਸਪੀ ਦਾ ਪੁਰਾਣਾ ਰਿਸ਼ਤਾ ਰਿਹਾ ਹੈ। ਇਹ ਦੋਵੇਂ ਪਾਰਟੀਆਂ ਇੱਕ ਹੀ ਸਿਧਾਂਤ 'ਤੇ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਗਰੀਬ ਵਰਗ ਲਈ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਹਮੇਸ਼ਾ ਲੜਦੀ ਰਹੀ ਹੈ ਅਤੇ ਜੇਲ੍ਹਾਂ ਵਿਚ ਵੀ ਗਈ ਹੈ।
ਚੰਡੀਗੜ੍ਹ: ਪੰਜਾਬ ਵਿੱਚ ਅਕਾਲੀ ਦਲ ਅਤੇ ਬੀਐਸਪੀ ਦੇ ਵਿਚਕਾਰ ਗਠਜੋੜ ਹੋ ਗਿਆ ਹੈ। ਏਬੀਪੀ ਸਾਂਝਾ ਦੇ ਐਕਜੀਕਿਉਟਿਵ ਐਡੀਟਰ ਜਗਵਿੰਦਰ ਪਟਿਆਲ ਨਾਲ ਐਕਸਕਲੁਸਿਵ ਇੰਟਰਵਿਉ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੱਸਿਆ ਕਿ ਇਹ ਗਠਜੋੜ ਪੰਜਾਬ ਦੀ ਸਿਆਸਤ ਦਾ ਗੇਮ ਚੇਂਜਰ ਕਿਵੇਂ ਹੋ ਸਕਦਾ ਹੈ।
ਐਕਜੀਕਿਉਟਿਵ ਐਡੀਟਰ ਜਗਵਿੰਦਰ ਪਟਿਆਲ ਨਾਲ ਖਾਸ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਬੀਐਸਪੀ ਦਾ ਪੁਰਾਣਾ ਰਿਸ਼ਤਾ ਰਿਹਾ ਹੈ। ਇਹ ਦੋਵੇਂ ਪਾਰਟੀਆਂ ਇੱਕ ਹੀ ਸਿਧਾਂਤ 'ਤੇ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਗਰੀਬ ਵਰਗ ਲਈ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਹਮੇਸ਼ਾ ਲੜਦੀ ਰਹੀ ਹੈ ਅਤੇ ਜੇਲ੍ਹਾਂ ਵਿਚ ਵੀ ਗਈ ਹੈ। ਨਾਲ ਹੀ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 4 ਸਾਲ ਵਿਚ ਕੁਝ ਨਹੀਂ ਕੀਤਾ।
ਬਾਦਲ ਨੇ ਅੱਗੇ ਕਿਹਾ ਕਿ ਗਰੀਬਾਂ ਲਈ ਚਲ ਰਹੀਆਂ ਸਾਰੀਆਂ ਸਕੀਮਾਂ ਕੈਪਟਨ ਸਰਕਾਰ ਨੇ ਬੰਦ ਕਰ ਦਿਤੀਆਂ ਹਨ। ਸੁਖਬੀਰ ਨੇ ਦੱਸਿਆ ਕਿ 1996 ਵਿਚ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਨਾਲ ਗਠਜੋੜ ਕੀਤਾ ਸੀ ਉਸ ਸਮੇ ਕਾਂਸ਼ੀ ਰਾਮ ਪਹਿਲੀ ਵਾਰ ਲੋਕ ਸਭਾ ਸਾਂਸਦ ਬਣੇ ਸੀ।
ਜੇਕਰ ਕਾਂਗਰਸ ਦਾ ਕਮਜ਼ੋਰ ਮੁੱਖ ਮੰਤਰੀ ਹੋਏਗਾ ਤਾਂ ਅਕਾਲੀ ਦਲ ਨੂੰ ਫਾਇਦਾ
ਇਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਆਸਤ ਵਿਚ ਫਾਇਦਾ ਨੁਕਸਾਨ ਦੀ ਗੱਲ ਨਹੀਂ ਹੈ ਪਰ ਪੰਜਾਬ ਦਾ ਬਹੁਤ ਨੁਕਸਾਨ ਹੈ। ਸੁਖਬੀਰ ਬਾਦਲ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕੈਪਟਨ ਸਰਕਾਰ ਨੇ ਕੋਰੋਨਾ ਲਈ ਕੋਈ ਪਲੈਨਿੰਗ ਨਹੀਂ ਕੀਤੀ। ਹਰ ਪਾਰਟੀ ਦਲਿਤ ਦੇ ਨਾਂ 'ਤੇ ਰਾਜਨੀਤੀ ਕਰਦੀ ਹੈ, ਇਸ ਵਾਰ ਸੱਤਾ ਦੀ ਕੁੰਜੀ ਦਲਿਤ ਵੋਟ ਬੈੰਕ ਦੇ ਹੱਥਾਂ 'ਚ ਹੈ।
ਸੁਖਬੀਰ ਨੇ ਕਿਹਾ ਕਿ ਚੋਣਾਂ ਲਈ ਸਿਆਸੀ ਪਾਰਟੀਆਂ ਦਲਿਤਾਂ ਦੀ ਵਰਤੋਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੀ ਸਭ ਤੋਂ ਵੱਡੀ ਉਦਾਹਰਨ ਕਾਂਗਰਸ ਪਾਰਟੀ ਹੈ। ਇੰਦਰਾ ਗਾਂਧੀ 'ਤੇ ਵੀ ਤੰਨਜ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਗਰੀਬੀ ਹਟਾਉ ਦੇ ਨਾਅਰੇ 'ਤੇ ਕਿੰਨੀਆ ਚੋਣਾਂ ਜਿੱਤ ਲਈਆਂ ਅਤੇ ਗਰੀਬ ਹੋਰ ਗਰੀਬ ਹੋ ਗਏ ਅਤੇ ਕਾਂਗਰਸ ਅਮੀਰ ਹੋ ਗਈ।
ਇਸ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਗਰੀਬਾਂ ਲਈ ਪ੍ਰਕਾਸ਼ ਸਿੰਘ ਬਾਦਲ ਨੇ ਜੋ ਕਿਹਾ ਉਹੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: GST Council Meeting: ਐਂਬੂਲੈਂਸ ਤੋਂ ਲੈ ਕੇ ਆਕਸੀਮੀਟਰ ਅਤੇ ਥਰਮਾਮੀਟਰ ਤੱਕ ਜਾਣੋ ਹੁਣ ਕਿਸ 'ਤੇ ਲਗਾਇਆ ਜਾਵੇਗਾ ਕਿੰਨਾ ਟੈਕਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904