ਪੜਚੋਲ ਕਰੋ

ਦੋ ਥਾਣੇਦਾਰਾਂ ਦੀ ਹੱਤਿਆ ਮਗਰੋਂ ਗੈਂਗਸਟਰ ਜੈਪਾਲ ਭੁੱਲਰ ਪਿੱਛੇ ਪਈ ਪੰਜਾਬ ਪੁਲਿਸ, ਚੰਡੀਗੜ੍ਹ 'ਚੋਂ ਦੋ ਨੂੰ ਹਿਰਾਸਤ 'ਚ ਲਿਆ

ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿਖੇ ਸੀਆਈਏ ਸਟਾਫ਼ ਦੇ ਦੋ ਏਐਸਆਈ ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਜੈਪਾਲ ਤੇ ਉਸ ਦੇ ਸਾਥੀਆਂ ਦੀ ਭਾਲ ਲਈ ਲੁਧਿਆਣਾ ਤੇ ਜਗਰਾਉਂ ਪੁਲਿਸ ਨੇ ਚੰਡੀਗੜ੍ਹ ਵਿਖੇ ਛਾਪਾ ਮਾਰੇ। ਪੁਲਿਸ ਨੇ ਇੱਥੋਂ ਦੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।

ਚੰਡੀਗੜ੍ਹ: ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿਖੇ ਸੀਆਈਏ ਸਟਾਫ਼ ਦੇ ਦੋ ਏਐਸਆਈ ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਜੈਪਾਲ ਤੇ ਉਸ ਦੇ ਸਾਥੀਆਂ ਦੀ ਭਾਲ ਲਈ ਲੁਧਿਆਣਾ ਤੇ ਜਗਰਾਉਂ ਪੁਲਿਸ ਨੇ ਚੰਡੀਗੜ੍ਹ ਵਿਖੇ ਛਾਪਾ ਮਾਰੇ। ਪੁਲਿਸ ਨੇ ਇੱਥੋਂ ਦੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਇਹ ਖੁਲਾਸਾ ਹੋਇਆ ਹੈ ਕਿ ਜੈਪਾਲ ਪਿਛਲੇ 6 ਮਹੀਨਿਆਂ ਤੋਂ ਨਕਲੀ ਡਰਾਈਵਿੰਗ ਲਾਇਸੈਂਸ ਵਿਖਾ ਕੇ ਐਨਆਰਆਈ ਦੇ ਘਰ ਕਿਰਾਏ 'ਤੇ ਰਹਿ ਰਿਹਾ ਸੀ।

ਡੀਜੀਪੀ ਦਿਨਕਰ ਗੁਪਤਾ ਨੇ ਜੈਪਾਲ ਭੁੱਲਰ ਵਿਰੁੱਧ 10 ਲੱਖ, ਬਲਜਿੰਦਰ ਸਿੰਘ ਉਰਫ਼ ਬੱਬੀ, ਜਸਪ੍ਰੀਤ ਸਿੰਘ ਉਰਫ ਜੱਸੀ ਤੇ ਦਰਸ਼ਨ ਸਿੰਘ ਨੂੰ 5 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ। ਜਾਂਚ 'ਚ ਪਤਾ ਲੱਗਿਆ ਕਿ ਜੈਪਾਲ ਨੇ ਦਰਸ਼ਨ ਦੇ ਪਿੰਡ ਸਹੋਲੀ ਦੇ ਖੇਤਾਂ 'ਚ ਬਣੇ ਇੱਕ ਮੋਟਰ 'ਚ ਡੇਢ ਮਹੀਨੇ ਰਹਿਣ ਤੋਂ ਬਾਅਦ ਆਪਣੀ ਰਿਹਾਇਸ਼ ਬਦਲ ਦਿੱਤੀ ਸੀ, ਕਿਉਂਕਿ ਉੱਥੇ ਵੱਧ ਲੋਕ ਆਉਂਦੇ-ਜਾਂਦੇ ਸਨ। ਦਰਸ਼ਨ ਨੇ ਜੈਪਾਲ ਦੀ ਇੱਕ ਪ੍ਰਾਪਰਟੀ ਡੀਲਰ ਨਾਲ ਜਾਣ-ਪਛਾਣ ਕਰਵਾਈ ਸੀ ਤੇ ਉਸ ਨੂੰ ਇੱਕ ਮਕਾਨ ਦਿਵਾਇਆ ਸੀ। ਡੀਜੀਪੀ ਨੇ ਸੋਸ਼ਲ ਮੀਡੀਆ 'ਤੇ ਦੋਸ਼ੀਆਂ ਨੂੰ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਾ ਐਲਾਨ ਕੀਤਾ ਹੈ।

ਜੈਪਾਲ ਭੁੱਲਰ ਦਾ ਪਿਤਾ ਭੁਪਿੰਦਰ ਸਿੰਘ ਪੰਜਾਬ ਪੁਲਿਸ 'ਚ ਏਐਸਆਈ ਸੀ। ਇਹ ਕਿਹਾ ਜਾਂਦਾ ਹੈ ਕਿ ਉਸ ਦੇ ਕੋਲ ਪੁਲਿਸ 'ਚ ਵੀ ਬਹੁਤ ਸਾਰੇ ਸ੍ਰੋਤ ਹਨ, ਜਿਸ ਕਾਰਨ ਉਸ ਨੂੰ ਪੁਲਿਸ ਦੀ ਗਤੀਵਿਧੀ ਦਾ ਪਤਾ ਲੱਗ ਜਾਂਦਾ ਹੈ। ਜਦਕਿ ਦਰਸ਼ਨ ਦਾ ਨਜ਼ਦੀਕੀ ਰਿਸ਼ਤੇਦਾਰ ਪੰਜਾਬ ਪੁਲਿਸ 'ਚ ਐਸਪੀ ਦੇ ਅਹੁਦੇ 'ਤੇ ਹੈ। ਜੈਪਾਲ ਖਿਲਾਫ਼ ਪੁਲਿਸ ਰਿਕਾਰਡ 'ਚ ਤਕਰੀਬਨ 45 ਪਰਚੇ ਦਰਜ ਹਨ।

ਓਕੂ ਨੇ ਪ੍ਰੋਡਕਸ਼ਨ ਵਾਰੰਟ 'ਤੇ ਲੈ ਲਿਆ ਸੀ ਜੈਪਾਲ ਦਾ ਭਰਾ
11 ਮਈ ਨੂੰ ਦੋਰਾਹਾ ਜੀਟੀ ਰੋਡ 'ਤੇ ਪੁਲਿਸ ਨਾਕੇ 'ਤੇ ਰੋਕੇ ਜਾਣ 'ਤੇ ਜੈਪਾਲ ਤੇ ਉਸ ਦੇ ਸਾਥੀ ਨੇ ਦੋ ਮੁਲਾਜ਼ਮਾਂ 'ਤੇ ਹਮਲਾ ਕੀਤਾ ਸੀ ਤੇ ਉੱਥੋਂ ਫਰਾਰ ਹੋ ਗਏ ਸਨ। ਇਸ ਬਾਰੇ ਓਕੂ ਨੇ ਜੈਪਾਲ ਦੀ ਲੋਕੇਸ਼ਨ ਦਾ ਪਤਾ ਕਰਨ ਲਈ ਬਠਿੰਡਾ ਜੇਲ੍ਹ ਤੋਂ ਉਸ ਦੇ ਭਰਾ ਅੰਮ੍ਰਿਤਪਾਲ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਲਿਆ ਪਰ ਉਸ ਤੋਂ ਕੋਈ ਲੀਡ ਨਹੀਂ ਮਿਲ ਸਕੀ ਜਿਸ ਦਿਨ ਉਸ ਨੂੰ ਜੇਲ ਭੇਜਿਆ, ਉਸ ਦੇ ਅਗਲੇ ਹੀ ਦਿਨ ਜੈਪਾਲ ਨੇ ਕਾਂਡ ਕਰ ਦਿੱਤਾ।

ਜਾਅਲੀ ਦਸਤਾਵੇਜ਼ਾਂ ਦੀ ਲੰਬੀ ਸੂਚੀ
ਪੁਲਿਸ ਕੋਲ ਜੈਪਾਲ ਨਾਲ ਸਬੰਧਤ ਜੋ ਵੀ ਦਸਤਾਵੇਜ਼ ਆਏ ਹਨ, ਉਹ ਸਾਰੇ ਝੂਠੇ ਹਨ। ਦੋਰਾਹਾ ਨਾਕੇ 'ਤੇ ਡਿੱਗੇ ਜੈਪਾਲ ਦੇ ਬੈਗ 'ਚੋਂ ਜਿਹੜਾ ਲਾਇਸੈਂਸ ਮਿਲਿਆ, ਉਸ 'ਤੇ ਉਸ ਦੀ ਪੱਗ ਤੇ ਕੇਸ ਵਾਲੀ ਫੋਟੋ ਹੈ ਅਤੇ ਉਸ 'ਤੇ ਨਾਮ ਗੁਰਪ੍ਰੀਤ ਸਿੰਘ ਲਿਖਿਆ ਹੈ। ਜਦਕਿ ਜਿਸ ਆਧਾਰ ਕਾਰਡ ਨੂੰ ਉਸ ਨੇ ਆਪਣੇ ਪ੍ਰਾਪਰਟੀ ਡੀਲਰ ਨੂੰ ਵਿਖਾਇਆ ਸੀ, ਉਸ 'ਤੇ ਵੀ ਪੱਗ ਵਾਲੀ ਫ਼ੋਟੋ ਸੀ, ਪਰ ਇਸ ਉੱਤੇ ਬਲਜਿੰਦਰ ਸਿੰਘ ਨਾਮ ਲਿਖਿਆ ਹੋਇਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮਜੀਠੀਆ ਦੇ ਬਿਆਨਾਂ ਤੋਂ ਦੁੱਖੀ ਹੋਏ ਬਲਵਿੰਦਰ ਸਿੰਘ ਭੂੰਦੜ, ਬੋਲੇ- 'ਬਿਕਰਮ ਸਿੰਘ ਮਜੀਠੀਆ ਨੇ ਪਿੱਠ 'ਚ ਛੁਰਾ ਮਾਰਿਆ'
Punjab News: ਮਜੀਠੀਆ ਦੇ ਬਿਆਨਾਂ ਤੋਂ ਦੁੱਖੀ ਹੋਏ ਬਲਵਿੰਦਰ ਸਿੰਘ ਭੂੰਦੜ, ਬੋਲੇ- 'ਬਿਕਰਮ ਸਿੰਘ ਮਜੀਠੀਆ ਨੇ ਪਿੱਠ 'ਚ ਛੁਰਾ ਮਾਰਿਆ'
Punjab News: ਅਕਾਲੀ ਦਲ ਨੂੰ ਹੋਰ ਵੱਡਾ ਝਟਕਾ! SGPC ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਨੂੰ ਕੀਤਾ ਵੱਖ
Punjab News: ਅਕਾਲੀ ਦਲ ਨੂੰ ਹੋਰ ਵੱਡਾ ਝਟਕਾ! SGPC ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਨੂੰ ਕੀਤਾ ਵੱਖ
ਪੰਜਾਬ 'ਚ ਢਹਿ ਗਈ ਬਹੁ-ਮੰਜ਼ਿਲਾ ਇਮਾਰਤ, ਦੱਬੇ 6 ਲੋਕ, ਲੋਕਾਂ 'ਚ ਮਚੀ ਹਫੜਾ-ਦਫੜੀ
ਪੰਜਾਬ 'ਚ ਢਹਿ ਗਈ ਬਹੁ-ਮੰਜ਼ਿਲਾ ਇਮਾਰਤ, ਦੱਬੇ 6 ਲੋਕ, ਲੋਕਾਂ 'ਚ ਮਚੀ ਹਫੜਾ-ਦਫੜੀ
ਕਿਉਂ ਬਾਗੀ ਹੋਏ ਮਜੀਠੀਆ? ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਜਤਾਈ ਅਸਹਿਮਤੀ, ਕਿਹਾ- ਡੂੰਘੀ ਠੇਸ ਪਹੁੰਚੀ...
ਕਿਉਂ ਬਾਗੀ ਹੋਏ ਮਜੀਠੀਆ? ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਜਤਾਈ ਅਸਹਿਮਤੀ, ਕਿਹਾ- ਡੂੰਘੀ ਠੇਸ ਪਹੁੰਚੀ...
Advertisement
ABP Premium

ਵੀਡੀਓਜ਼

Jagjit Singh Dhallewal| ਸਾਨੂੰ ਕੋਈ ਹਰਾਉਣ ਵਾਲ ਜੰਮਿਆ ਨਹੀਂ, ਹਰ ਹਾਲ ਜਿੱਤਾਂਗੇ | Women's Day | Kisan |Akali Dal Resign| ਜਥੇਦਾਰ ਨੂੰ ਹਟਾਏ ਜਾਣ ਦਾ ਰੋਸ਼ , ਹਰਿਆਣਾ ਤੋਂ ਅਕਾਲੀ ਦਲ ਨੂੰ ਲੱਗਿਆ ਸੇਕ| Sukhbir Badal|Ravneet Bittu| ਰਵਨੀਤ ਬਿੱਟੂ ਸਮੇਤ 3 ਲੀਡਰਾਂ ਵਿਰੁੱਧ ਚਾਰਜਸ਼ੀਟ, ਲੁਧਿਆਣਾ ਅਦਾਲਤ 'ਚ ਪੇਸ਼ ਹੋਣ ਦੇ ਹੁਕਮ|Ludhiana36 ਪ੍ਰਿੰਸੀਪਲ ਸਿੰਗਾਪੁਰ ਰਵਾਨਾ, ਹੁਣ ਰੱਟੇਬਾਜ਼ੀ ਨਹੀਂ ਪ੍ਰੈਕਟੀਕਲ ਗਿਆਨ ਜ਼ਰੂਰੀ|Bhagwant Mann|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮਜੀਠੀਆ ਦੇ ਬਿਆਨਾਂ ਤੋਂ ਦੁੱਖੀ ਹੋਏ ਬਲਵਿੰਦਰ ਸਿੰਘ ਭੂੰਦੜ, ਬੋਲੇ- 'ਬਿਕਰਮ ਸਿੰਘ ਮਜੀਠੀਆ ਨੇ ਪਿੱਠ 'ਚ ਛੁਰਾ ਮਾਰਿਆ'
Punjab News: ਮਜੀਠੀਆ ਦੇ ਬਿਆਨਾਂ ਤੋਂ ਦੁੱਖੀ ਹੋਏ ਬਲਵਿੰਦਰ ਸਿੰਘ ਭੂੰਦੜ, ਬੋਲੇ- 'ਬਿਕਰਮ ਸਿੰਘ ਮਜੀਠੀਆ ਨੇ ਪਿੱਠ 'ਚ ਛੁਰਾ ਮਾਰਿਆ'
Punjab News: ਅਕਾਲੀ ਦਲ ਨੂੰ ਹੋਰ ਵੱਡਾ ਝਟਕਾ! SGPC ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਨੂੰ ਕੀਤਾ ਵੱਖ
Punjab News: ਅਕਾਲੀ ਦਲ ਨੂੰ ਹੋਰ ਵੱਡਾ ਝਟਕਾ! SGPC ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਨੂੰ ਕੀਤਾ ਵੱਖ
ਪੰਜਾਬ 'ਚ ਢਹਿ ਗਈ ਬਹੁ-ਮੰਜ਼ਿਲਾ ਇਮਾਰਤ, ਦੱਬੇ 6 ਲੋਕ, ਲੋਕਾਂ 'ਚ ਮਚੀ ਹਫੜਾ-ਦਫੜੀ
ਪੰਜਾਬ 'ਚ ਢਹਿ ਗਈ ਬਹੁ-ਮੰਜ਼ਿਲਾ ਇਮਾਰਤ, ਦੱਬੇ 6 ਲੋਕ, ਲੋਕਾਂ 'ਚ ਮਚੀ ਹਫੜਾ-ਦਫੜੀ
ਕਿਉਂ ਬਾਗੀ ਹੋਏ ਮਜੀਠੀਆ? ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਜਤਾਈ ਅਸਹਿਮਤੀ, ਕਿਹਾ- ਡੂੰਘੀ ਠੇਸ ਪਹੁੰਚੀ...
ਕਿਉਂ ਬਾਗੀ ਹੋਏ ਮਜੀਠੀਆ? ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਜਤਾਈ ਅਸਹਿਮਤੀ, ਕਿਹਾ- ਡੂੰਘੀ ਠੇਸ ਪਹੁੰਚੀ...
ਮਹਿਲਾ ਦਿਵਸ ‘ਤੇ CM ਮਾਨ ਦਾ ਔਰਤਾਂ ਲਈ ਵੱਡਾ ਐਲਾਨ, ਇਸ ਖੇਤਰ 'ਚ ਵੀ ਕਰ ਸਕਣਗੀਆਂ ਨੌਕਰੀ
ਮਹਿਲਾ ਦਿਵਸ ‘ਤੇ CM ਮਾਨ ਦਾ ਔਰਤਾਂ ਲਈ ਵੱਡਾ ਐਲਾਨ, ਇਸ ਖੇਤਰ 'ਚ ਵੀ ਕਰ ਸਕਣਗੀਆਂ ਨੌਕਰੀ
India-US Relations: ਭਾਰਤ ਦੇ ਰੂਸ ਤੋਂ ਹਥਿਆਰ ਖ਼ਰੀਦਣ 'ਤੇ ਵੀ ਹੁਣ ਅਮਰੀਕਾ ਨੂੰ ਇਤਰਾਜ਼, ਟਰੰਪ ਦੇ ਮੰਤਰੀ ਨੇ ਕਿਹਾ- ਇਹ ਚੀਜ਼ਾਂ ਸਬੰਧਾਂ ਨੂੰ ਮਜ਼ਬੂਤ ਨਹੀਂ ਬਣਾਉਂਦੀਆਂ
India-US Relations: ਭਾਰਤ ਦੇ ਰੂਸ ਤੋਂ ਹਥਿਆਰ ਖ਼ਰੀਦਣ 'ਤੇ ਵੀ ਹੁਣ ਅਮਰੀਕਾ ਨੂੰ ਇਤਰਾਜ਼, ਟਰੰਪ ਦੇ ਮੰਤਰੀ ਨੇ ਕਿਹਾ- ਇਹ ਚੀਜ਼ਾਂ ਸਬੰਧਾਂ ਨੂੰ ਮਜ਼ਬੂਤ ਨਹੀਂ ਬਣਾਉਂਦੀਆਂ
Pakistan News: ਪੰਜਾਬ 'ਤੇ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ, ਤਹਿਰੀਕ-ਏ-ਤਾਲਿਬਾਨ ਦੇ 10 ਅੱਤਵਾਦੀ ਗ੍ਰਿਫ਼ਤਾਰ
Pakistan News: ਪੰਜਾਬ 'ਤੇ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ, ਤਹਿਰੀਕ-ਏ-ਤਾਲਿਬਾਨ ਦੇ 10 ਅੱਤਵਾਦੀ ਗ੍ਰਿਫ਼ਤਾਰ
ਹੁਣ ਤੋਂ ਹੀ ਪੱਖਾ ਚਲਾ ਕੇ ਸੌਣ ਲੱਗ ਪਏ ਤੁਸੀਂ? ਜਾਣ ਲਓ ਇਹ ਸਿਹਤ ਦੇ ਲਈ ਕਿੰਨਾ ਖਤਰਨਾਕ
ਹੁਣ ਤੋਂ ਹੀ ਪੱਖਾ ਚਲਾ ਕੇ ਸੌਣ ਲੱਗ ਪਏ ਤੁਸੀਂ? ਜਾਣ ਲਓ ਇਹ ਸਿਹਤ ਦੇ ਲਈ ਕਿੰਨਾ ਖਤਰਨਾਕ
Embed widget