Exclusive: ਕੁੰਵਰ ਦੇ 'ਆਪ' 'ਚ ਸ਼ਾਮਲ ਹੋਣ ਤੇ ਜੋਸ਼ੀ ਦੀ ਬਾਗੀ ਸੁਰ ਨਾਲ ਚਰਚਾ 'ਚ ਆਇਆ ਹਲਕਾ ਅੰਮ੍ਰਿਤਸਰ ਉੱਤਰੀ
ਦਰਅਸਲ ਅੰਮ੍ਰਿਤਸਰ ਉੱਤਰੀ ਹਲਕਾ ਪਿਛਲੇ ਕੁਝ ਦਿਨਾਂ ਤੋਂ ਚਰਚਾ ਹੈ, ਕਿਉਂਕਿ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੀ 'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਉੱਤਰੀ ਹਲਕੇ 'ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਦੀ ਸਿਆਸਤ 'ਚ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਮਾਝੇ 'ਚ ਆਮ ਆਦਮੀ ਪਾਰਟੀ ਦਾ ਪਹਿਲਾਂ ਹੀ ਕੋਈ ਆਧਾਰ ਨਹੀਂ। ਇਹ ਦਾਅਵਾ ਅੰਮ੍ਰਿਤਸਰ ਉੱਤਰੀ ਹਲਕੇ ਦੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ 'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਦੌਰਾਨ ਕੀਤਾ।
ਦਰਅਸਲ ਅੰਮ੍ਰਿਤਸਰ ਉੱਤਰੀ ਹਲਕਾ ਪਿਛਲੇ ਕੁਝ ਦਿਨਾਂ ਤੋਂ ਚਰਚਾ ਹੈ, ਕਿਉਂਕਿ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੀ 'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਉੱਤਰੀ ਹਲਕੇ 'ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਹਲਕੇ 'ਚੋਂ ਦੋ ਵਾਰ ਵਿਧਾਇਕ ਰਹੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਆਪਣੀ ਹੀ ਪਾਰਟੀ ਭਾਜਪਾ ਦੀ ਜਨਤਕ ਆਲੋਚਨਾ ਕੀਤੀ ਹੈ।
ਇਸ ਹਲਕੇ ਦੇ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਉਹ ਕੁੰਵਰ ਵਿਜੈ ਪ੍ਰਤਾਪ ਦੇ ਬਾਰੇ ਕੋਈ ਨਿੱਜੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਨਾਲ ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਅੰਮ੍ਰਿਤਸਰ ਸਣੇ ਮਾਝੇ 'ਚ 'ਆਪ' ਦਾ ਕੋਈ ਆਧਾਰ ਨਹੀਂ ਤੇ ਨਾ ਹੀ ਕਿਸੇ ਚਿਹਰੇ ਦੇ ਸ਼ਾਮਲ ਹੋਣ ਨਾਲ ਫਰਕ ਪਵੇਗਾ।
ਬੀਤੇ ਕੱਲ੍ਹ ਕਾਂਗਰਸੀ ਕੌਂਸਲਰ ਦੇ 'ਆਪ' 'ਚ ਸ਼ਾਮਲ ਹੋਣ ਤੇ ਦੱਤੀ ਨੇ ਕਿਹਾ ਕਿ ਉਕਤ ਕੌਂਸਲਰ ਆਜ਼ਾਦ ਜਿੱਤਿਆ ਸੀ ਤੇ ਕਾਂਗਰਸ ਨਾਲ ਕਦੇ ਵੀ ਨਹੀਂ ਸੀ ਤੇ ਨਾ ਹੀ ਉਨ੍ਹਾਂ ਦੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਕੋਈ ਨੁਕਸਾਨ ਹੋਵੇਗਾ। ਕਾਂਗਰਸੀ ਵਿਧਾਇਕ ਨੇ ਅਕਾਲੀ ਭਾਜਪਾ ਗਠਜੋੜ ਟੁੱਟਣ 'ਤੇ ਕਿਹਾ ਕਿ ਇਸ ਨਾਲ ਨਿਸ਼ਚਿਤ ਹੀ ਕਾਂਗਰਸ ਨੂੰ ਫਾਇਦਾ ਹੋਵੇਗਾ, ਕਿਉਂਕਿ ਵਿਰੋਧੀਆਂ ਦੀ ਵੋਟ ਕਈ ਥਾਈਂ ਵੰਡੀ ਵੀ ਜਾਵੇਗੀ ਤੇ ਆਪਣੇ ਆਪ ਨੂੰ ਸ਼ਹਿਰੀ ਪਾਰਟੀ ਕਹਿਣ ਵਾਲੀ ਭਾਜਪਾ ਨੂੰ ਇਕ ਵੀ ਸੀਟ ਪੂਰੇ ਪੰਜਾਬ 'ਚੋਂ ਨਹੀਂ ਮਿਲੇਗੀ।
ਕਾਂਗਰਸੀ ਆਗੂਆਂ 'ਚ ਚੱਲ ਰਹੀ ਖਾਨਾਜੰਗੀ ਤੇ ਵਿਧਾਇਕ ਦੱਤੀ ਨੇ ਕਿਹਾ ਕਿ ਇਹ ਇਕ ਪਰਿਵਾਰ ਦਾ ਮਸਲਾ ਹੈ ਤੇ ਜੋ ਅਗਲੇ 15 ਦਿਨਾਂ 'ਚ ਹੱਲ ਹੋ ਜਾਵੇਗਾ। ਨਵਜੋਤ ਸਿੱਧੂ ਬਾਰੇ ਸੁਨੀਲ ਦੱਤੀ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਸਨਮਾਨਯੋਗ ਆਗੂ ਹਨ ਤੇ ਸਾਰੀ ਪਾਰਟੀ ਇਕਜੁੱਟ ਹੋ ਕੇ ਵਿਧਾਨ ਸਭਾ ਚੋਣਾਂ ਲੜੇਗੀ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।
ਇਹ ਵੀ ਪੜ੍ਹੋ: Class 12th Exam Results: ਸੁਪਰੀਮ ਕੋਰਟ ਦਾ ਹੁਕਮ, ਸਾਰੇ ਰਾਜਾਂ ਦੇ ਬੋਰਡ 31 ਜੁਲਾਈ ਤੋਂ ਪਹਿਲਾਂ ਨਤੀਜੇ ਐਲਾਨਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin