Punjab News: ਮੋਦੀ ਸਰਕਾਰ ਮਗਰੋਂ ਭਗਵੰਤ ਮਾਨ ਸਰਕਾਰ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਇਆ ਕਿਸਾਨ ਪ੍ਰੀਤਮ ਸਿੰਘ, ਕਿਸਾਨ ਜਥੇਬੰਦੀ ਨੇ ਦੱਸੀ ਅਸਲੀਅਤ
Farmers Protest: ਦਿੱਲੀ ਵਿੱਚ ਮੋਦੀ ਸਰਕਾਰ ਮਗਰੋਂ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਨਾਲ ਲੋਹਾ ਲੈਂਦਿਆਂ ਕਿਸਾਨ ਪ੍ਰੀਤਮ ਸਿੰਘ ਸ਼ਹੀਦ ਹੋਇਆ ਹੈ। ਇਹ ਦਾਅਵਾ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਕੀਤਾ ਹੈ।
Farmers Protest: ਦਿੱਲੀ ਵਿੱਚ ਮੋਦੀ ਸਰਕਾਰ ਮਗਰੋਂ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਨਾਲ ਲੋਹਾ ਲੈਂਦਿਆਂ ਕਿਸਾਨ ਪ੍ਰੀਤਮ ਸਿੰਘ ਸ਼ਹੀਦ ਹੋਇਆ ਹੈ। ਇਹ ਦਾਅਵਾ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਕੀਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲੇ ਕਿਸਾਨ ਅੰਦੋਲਨ ਦੌਰਾਨ ਪ੍ਰੀਤਮ ਸਿੰਘ ਸਾਲ ਭਰ ਦਿੱਲੀ ਮੋਰਚੇ ਵਿੱਚ ਹੀ ਰਿਹਾ ਸੀ। ਬੱਸ ਜ਼ਰੂਰੀ ਰੁਝੇਵਿਆਂ ਕਾਰਨ ਕੁਝ ਦਿਨਾਂ ਵਾਸਤੇ ਹੀ ਦਿੱਲੀ ਤੋਂ ਪਿੰਡ ਆਇਆ ਸੀ। ਹੁਣ ਉਹ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵਿੱਚ ਸ਼ਾਮਲ ਹੋਣ ਆਇਆ ਸੀ।
ਦੱਸ ਦਈਏ ਕਿ ਲੌਂਗੋਵਾਲ ’ਚ ਕਿਸਾਨਾਂ ਉਪਰ ਪੁਲਿਸ ਲਾਠੀਚਾਰਜ ਦੌਰਾਨ ਟਰਾਲੀ ਹੇਠਾਂ ਆਉਣ ਕਾਰਨ ਪਿੰਡ ਮੰਡੇਰ ਕਲਾਂ ਦੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋਣ ਮਗਰੋਂ ਮੰਗਲਵਾਰ ਨੂੰ ਕਸਬਾ ਲੌਂਗੋਵਾਲ ਦੇ ਸਮੁੱਚੇ ਬਾਜ਼ਾਰ ਸੋਗ ਵਜੋਂ ਮੁਕੰਮਲ ਬੰਦ ਰਹੇ। ਕਿਸਾਨ ਪ੍ਰੀਤਮ ਸਿੰਘ ਨੂੰ ਜਿੱਥੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ, ਉੱਥੇ ਪਿੰਡ ਮੰਡੇਰ ਕਲਾਂ ’ਚ ਪੀੜਤ ਕਿਸਾਨ ਪਰਿਵਾਰ ਦਾ ਕਹਿਣਾ ਹੈ ਕਿ ਪ੍ਰੀਤਮ ਸਿੰਘ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀ ਤੇ ਕਿਸਾਨੀ ਲਈ ਹੀ ਸ਼ਹੀਦ ਹੋਇਆ ਹੈ।
ਸ਼ਹੀਦ ਕਿਸਾਨ ਦੀ ਪਤਨੀ ਮਨਜੀਤ ਕੌਰ ਦਾ ਕਹਿਣਾ ਹੈ ਕਿ ਕਿਸਾਨ ਪ੍ਰੀਤਮ ਸਿੰਘ ਕਿਸਾਨੀ ਨੂੰ ਸਮਰਪਿਤ ਸੀ ਤੇ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲੇ ਕਿਸਾਨ ਅੰਦੋਲਨ ਦੌਰਾਨ ਪ੍ਰੀਤਮ ਸਿੰਘ ਸਾਲ ਭਰ ਦਿੱਲੀ ਮੋਰਚੇ ਵਿੱਚ ਹੀ ਰਿਹਾ ਸੀ। ਜ਼ਰੂਰੀ ਰੁਝੇਵਿਆਂ ਕਾਰਨ ਕੁੱਝ ਦਿਨਾਂ ਵਾਸਤੇ ਹੀ ਦਿੱਲੀ ਤੋਂ ਪਿੰਡ ਆਇਆ ਸੀ। ਉਨ੍ਹਾਂ ਦੱਸਿਆ ਕਿ ਜਿੱਥੇ ਕਿਤੇ ਵੀ ਕਿਸਾਨੀ ਮੰਗਾਂ ਲਈ ਰੋਸ ਧਰਨਾ ਜਾਂ ਮੋਰਚਾ ਲੱਗਦਾ ਸੀ, ਕਿਸਾਨ ਪ੍ਰੀਤਮ ਸਿੰਘ ਲੰਗਰ ਵਾਸਤੇ ਪਿੰਡ ਵਿੱਚੋਂ ਦੁੱਧ ਇਕੱਠਾ ਕਰਕੇ ਲੈ ਜਾਂਦਾ ਸੀ।
ਹੋਰ ਪੜ੍ਹੋ : ਇਤਿਹਾਸ ਰਚਣ ਲਈ ਤਿਆਰ ਭਾਰਤ, ਅੱਜ ਸ਼ਾਮ ਚੰਦਰਮਾ ਦੇ ਦੱਖਣੀ ਧਰੁਵ 'ਤੇ ਹੋਵੇਗੀ ਸਾਫਟ ਲੈਂਡਿੰਗ
ਕਿਸਾਨ ਪ੍ਰੀਤਮ ਸਿੰਘ ਦੀ ਪਤਨੀ ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਕਿਸਾਨੀ ਲਈ ਸ਼ਹੀਦ ਹੋਇਆ ਹੈ। ਸਰਕਾਰ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰੇ ਤੇ ਉਨ੍ਹਾਂ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ। ਕਿਸਾਨ ਦੀ ਮ੍ਰਿਤਕ ਦੇਹ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਪਈ ਹੈ।
ਭਾਕਿਯੂ ਏਕਤਾ ਆਜ਼ਾਦ ਦੀ ਅਗਵਾਈ ਹੇਠ ਪੁਲਿਸ ਥਾਣਾ ਲੌਂਗੋਵਾਲ ਅੱਗੇ ਸ਼ੁਰੂ ਕੀਤੇ ਪੱਕੇ ਮੋਰਚੇ ਦੀ ਪਿੱਠ ’ਤੇ ਸੰਯੁਕਤ ਕਿਸਾਨ ਮੋਰਚਾ ਵੀ ਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਮੋਰਚੇ ਦੀ ਅਗਵਾਈ ਕਰ ਰਹੀ ਭਾਕਿਯੂ ਏਕਤਾ ਆਜ਼ਾਦ ਵੱਲੋਂ ਸ਼ਹੀਦ ਕਿਸਾਨ ਦੇ ਪਰਿਵਾਰ ਲਈ ਮੁਆਵਜ਼ਾ, ਨੌਕਰੀ ਜਾਂ ਹੋਰ ਮੰਗਾਂ ਬਾਰੇ ਫੈਸਲਾ ਲਿਆ ਜਾਣਾ ਹੈ ਤੇ ਸੰਯੁਕਤ ਕਿਸਾਨ ਮੋਰਚਾ ਉਸ ਦੀ ਹਮਾਇਤ ਕਰੇਗਾ।