Sidhu Moosewala Murder case : ਲੌਰੈਂਸ ਬਿਸ਼ਨੌਈ ਨੂੰ ਸਤਬੀਰ ਦੀ Call ? ਇਓਂ ਮਿਲੀ ਸੀ ਲੌਰੈਂਸ ਨੂੰ ਮੂਸੇਵਾਲਾ ਦੀ ਮੌਤ 'ਤੇ ਮੁਬਾਰਕਬਾਦ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇੱਕ ਇੰਟਰਸੈਪਟਡ ਕਾਲ ਨੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪਰਦਾਫਾਸ਼ ਕੀਤਾ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇੱਕ ਇੰਟਰਸੈਪਟਡ ਕਾਲ ਨੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਲ ਦੇ ਅਨੁਸਾਰ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਮੂਸੇਵਾਲਾ ਦੇ ਕਤਲ ਤੋਂ ਤੁਰੰਤ ਬਾਅਦ ਕਾਲ ਕੀਤੀ ਗਈ ਸੀ।ਇਸ ਕਾਲ ਰਾਹੀਂ ਗੁਰਗਿਆਂ ਨੇ ਆਪਣੇ ਆਕਾ ਨੂੰ ਮਿਸ਼ਨ ਪੂਰਾ ਹੋਣ ਦੀ ਸੂਚਨਾ ਦਿੱਤੀ ਹੈ।ਸਾਹਮਣੇ ਆਈ ਇੰਟਰਸੈਪਟਡ ਆਡੀਓ ਵਿੱਚ, ਲਾਰੈਂਸ ਬਿਸ਼ਨੋਈ ਇੱਕ ਅਣਪਛਾਤੇ ਵਿਅਕਤੀ ਨਾਲ ਗੱਲ ਕਰਦਾ ਹੈ।
ਇਸ ਤੋਂ ਬਾਅਦ ਦੀ ਪੂਰੀ ਗੱਲਬਾਤ ਇਸ ਤਰ੍ਹਾਂ ਹੈ-
ਸ਼ੂਟਰ: ਹੈਲੋ... ਗੱਲ ਹੋ ਸਕਦੀ ਹੈ?
ਅਣਪਛਾਤਾ ਵਿਅਕਤੀ: ਹਾਂ, ਬਿਲਕੁਲ ਹੋ ਸਕਦੀ ਹੈ...
ਸ਼ੂਟਰ: ਗੱਲ ਕਰਵਾਨਾ...ਇਕ ਜ਼ਰੂਰੀ ਗੱਲ ਹੈ
ਅਣਜਾਣ ਵਿਅਕਤੀ: ਇੱਕ ਮਿੰਟ ਰੁਕੋ...
ਸ਼ੂਟਰ: ਮੈਂ ਕਿਹਾ ਸਪੀਕਰ ਆਨ ਤਾਂ ਨਹੀਂ... ਗੋਲਡੀ ਨੂੰ ਲਾਈ ਫ਼ੋਨ... ਮੇਰੀ ਗੱਲ
ਸ਼ੂਟਰ: ਬਹੁਤ ਵਧਾਈ ਭਰਾ ਨੂੰ..., ਸਭ ਠੀਕ ਹੈ...
ਲਾਰੈਂਸ: ਹਾਂ...
ਸ਼ੂਟਰ: ਮੈਂ ਕਿਹਾ ਗਿਆਨੀ ਚੜ੍ਹਾ ਦਿੱਤਾ ਗੱਡੀ...
ਲਾਰੈਂਸ: ਹੈਂ... (ਮਤਲਬ ਲਾਰੈਂਸ ਨੂੰ ਕੁਝ ਸਮਝ ਨਹੀਂ ਆਉਂਦਾ)
ਸ਼ੂਟਰ ਫਿਰ ਬੋਲਿਆ: ਗਿਆਨੀ ਚੜ੍ਹਾ ਦਿੱਤਾ ਗੱਡੀ...
ਲਾਰੈਂਸ: ਕੀ ਕਰਤਾ...
ਸ਼ੂਟਰ: ਮੈਂ ਕਿਹਾ ਕਿ ਗਿਆਨੀ ਗੱਡੀ ਚਾੜ੍ਹ ਦਿੱਤਾ...ਮੂਸੇਵਾਲਾ ਮਾਰ ਦਿੱਤਾ...
ਲਾਰੈਂਸ: ਮਾਰਤਾ? ਠੀਕ ਹੈ ਕੱਟਦੇ...
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਇਹ ਮੁਕਾਬਲਾ ਕਰੀਬ ਪੰਜ ਘੰਟੇ ਚੱਲਿਆ ਸੀ, ਜਿਸ ਵਿੱਚ ਪੰਜਾਬ ਪੁਲਿਸ ਦੇ 3 ਜਵਾਨ ਵੀ ਜ਼ਖਮੀ ਹੋਏ ਸੀ। ਪੁਲਿਸ ਇਸ ਪੂਰੇ ਮਾਮਲੇ 'ਚ ਕੁਝ ਹੋਰ ਲੋਕਾਂ ਦੀ ਤਲਾਸ਼ ਕਰ ਰਹੀ ਹੈ। ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਕਤਲ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਕੀਤੀ ਹੈ। ਜਿਸ ਵਿੱਚ ਉਸਨੇ ਕਬੂਲ ਕੀਤਾ ਹੈ ਕਿ ਇਹ ਕਤਲੇਆਮ ਉਸਦੇ ਇਸ਼ਾਰੇ 'ਤੇ ਕਰਵਾਇਆ ਗਿਆ ਸੀ।