ਪੜਚੋਲ ਕਰੋ
(Source: ECI/ABP News)
ਫ਼ਤਹਿਵੀਰ ਦੀ ਮੌਤ ਮਗਰੋਂ NDRF 'ਤੇ ਸਵਾਲ, ਜਨਤਾ ਦੇ ਇਲਜ਼ਾਮਾਂ ਦੀ ਮੀਡੀਆ ਸਾਹਮਣੇ ਸਫਾਈ
ਅੱਜ ਸਵੇਰੇ ਫ਼ਤਹਿਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਅਫਸੋਸ ਉਦੋਂ ਤਕ ਉਹ ਬੱਚਾ ਮੌਤ ਅੱਗੇ ਹਾਰ ਗਿਆ ਸੀ। ਅਜਿਹੇ ‘ਚ ਬਚਾਅ ਕਾਰਜਾਂ 'ਚ ਲੱਗੀ ਐਨਡੀਆਰਐਫ ਦੀ ਕਾਰਗੁਜ਼ਾਰੀ ‘ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਕਿ ਉਨ੍ਹਾਂ ਦੀ ਢਿੱਲੀ ਕਾਰਵਾਈ ਤੇ ਗਲਤ ਤਕਨੀਕ ਕਰਕੇ ਇਹ ਘਟਨਾ ਵਾਪਰੀ ਹੈ।
![ਫ਼ਤਹਿਵੀਰ ਦੀ ਮੌਤ ਮਗਰੋਂ NDRF 'ਤੇ ਸਵਾਲ, ਜਨਤਾ ਦੇ ਇਲਜ਼ਾਮਾਂ ਦੀ ਮੀਡੀਆ ਸਾਹਮਣੇ ਸਫਾਈ After the death of Fatehveer, the NDRF questioned, public accusations against the media hygiene ਫ਼ਤਹਿਵੀਰ ਦੀ ਮੌਤ ਮਗਰੋਂ NDRF 'ਤੇ ਸਵਾਲ, ਜਨਤਾ ਦੇ ਇਲਜ਼ਾਮਾਂ ਦੀ ਮੀਡੀਆ ਸਾਹਮਣੇ ਸਫਾਈ](https://static.abplive.com/wp-content/uploads/sites/5/2019/06/11173517/8ef22d41-2667-42fc-a1dd-6d8523ab4de4.jpg?impolicy=abp_cdn&imwidth=1200&height=675)
ਚੰਡੀਗੜ੍ਹ: ਪਿੰਡ ਭਗਵਾਨਪੁਰਾ ‘ਚ ਛੇ ਦਿਨ ਪਹਿਲਾਂ ਦੋ ਸਾਲ ਦਾ ਫ਼ਤਹਿਵੀਰ ਸਿੰਘ ਬੋਰਵੈੱਲ ‘ਚ ਡਿੱਗ ਗਿਆ ਸੀ। ਇਸ ਨੂੰ ਬਚਾਉਣ ਲਈ ਲਗਾਤਾਰ ਰੈਸਕਿਊ ਕਰਨ ਦੀ ਪੂਰੀ ਕੋਸ਼ਿਸ਼ ਤਾਂ ਕੀਤੀ ਗਈ ਪਰ ਕੁਝ ਕਮੀਆਂ ਕਾਰਨ ਫ਼ਤਹਿਵੀਰ ਨੂੰ ਜ਼ਿੰਦਾ ਬਾਹਰ ਨਾ ਕੱਢਿਆ ਜਾ ਸਕਿਆ। ਅੱਜ ਸਵੇਰੇ ਫ਼ਤਹਿਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਅਫਸੋਸ ਉਦੋਂ ਤਕ ਉਹ ਬੱਚਾ ਮੌਤ ਅੱਗੇ ਹਾਰ ਗਿਆ ਸੀ।
ਅਜਿਹੇ ‘ਚ ਬਚਾਅ ਕਾਰਜਾਂ 'ਚ ਲੱਗੀ ਐਨਡੀਆਰਐਫ ਦੀ ਕਾਰਗੁਜ਼ਾਰੀ ‘ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਕਿ ਉਨ੍ਹਾਂ ਦੀ ਢਿੱਲੀ ਕਾਰਵਾਈ ਤੇ ਗਲਤ ਤਕਨੀਕ ਕਰਕੇ ਇਹ ਘਟਨਾ ਵਾਪਰੀ ਹੈ। ਹੁਣ ਇਨ੍ਹਾਂ ਇਲਜ਼ਾਮਾਂ ਦੀ ਸਫਾਈ ਦੇਣ ਐਨਡੀਆਰਐਫ ਦੇ ਡੀਆਈਜੀ ਰਣਦੀਪ ਰਾਣਾ ਨੇ ਮੀਡੀਆ ਨਾਲ ਗੱਲ ਕੀਤੀ।
ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਵੀ ਆਧੁਨਿਕ ਤਕਨੀਕ ਸੀ, ਉਸ ਦਾ ਇਸਤੇਮਾਲ ਕੀਤਾ ਗਿਆ। ਸਾਡਾ ਮਕਸਦ ਕ੍ਰੈਡਿਟ ਲੈਣਾ ਨਹੀਂ ਸੀ। ਸਾਡਾ ਮਕਸਦ ਸਿਰਫ ਬੱਚੇ ਨੂੰ ਬਚਾਉਣਾ ਸੀ। ਬੱਚੇ ਦੇ ਨਾਲ ਕੱਪੜੇ ਤੇ ਬੋਰੀ ਵੀ ਡਿੱਗੀ ਸੀ ਜਿਸ ਕਾਰਨ ਉਸ ਨੂੰ ਉੱਤੇ ਖਿੱਚਣਾ ਮੁਸ਼ਕਲ ਸੀ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ‘ਚ ਜੇਕਰ ਕੋਈ ਬੱਚਾ ਬੋਰਵੈੱਲ ‘ਚ ਡਿੱਗ ਜਾਏ ਤਾਂ ਇਸ ਦੇ ਰੈਸਕਿਊ ਦੇ ਸਿਰਫ ਤਿੰਨ ਤਰੀਕੇ ਹਨ ਤੇ ਅਸੀਂ ਸਾਰੀਆਂ ਤਕਨੀਕਾਂ ਲਾ ਚੁੱਕੇ ਸੀ। ਸਾਨੂੰ ਬੇਹੱਦ ਅਫਸੋਸ ਹੈ ਕਿ ਅਸੀਂ ਬੱਚੇ ਨੂੰ ਬਚਾ ਨਹੀਂ ਸਕੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)