ਪੜਚੋਲ ਕਰੋ
Advertisement
BSF ਦਾ ਅਧਿਕਾਰ ਖੇਤਰ ਵਧਣ ਮਗਰੋਂ ਪੰਜਾਬ 'ਚ ਭੱਖੀ ਸਿਆਸਤ, ਅਕਾਲੀ ਦਲ ਨੇ ਲਾਏ ਕਾਂਗਰਸ 'ਤੇ ਇਲਜ਼ਾਮ
ਚੰਡੀਗੜ੍ਹ ਪੁਲਿਸ ਨੇ ਸ੍ਰੋਮਣੀ ਅਕਾਲੀ ਦੇ ਨੇਤਾਵਾਂ ਨੂੰ ਗਵਰਨਰ ਹਾਊਸ ਦੇ ਨੇੜਿਓਂ ਹਿਰਾਸਤ 'ਚ ਲੈ ਲਿਆ ਹੈ।ਅਕਾਲੀ ਦਲ BSF ਦਾ ਅਧਿਕਾਰ ਖੇਤਰ ਵਧਾਏ ਜਾਣ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ ਸੀ।
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਸ੍ਰੋਮਣੀ ਅਕਾਲੀ ਦੇ ਨੇਤਾਵਾਂ ਨੂੰ ਗਵਰਨਰ ਹਾਊਸ ਦੇ ਨੇੜਿਓਂ ਹਿਰਾਸਤ 'ਚ ਲੈ ਲਿਆ ਹੈ।ਅਕਾਲੀ ਦਲ BSF ਦਾ ਅਧਿਕਾਰ ਖੇਤਰ ਵਧਾਏ ਜਾਣ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ ਸੀ।ਅਕਾਲੀ ਵਰਕਰ ਰਾਜਪਾਲ ਦੀ ਰਿਹਾਇਸ਼ ਵੱਲ ਵੱਧ ਰਹੇ ਸੀ।
ਪੁਲਿਸ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਦਲਜੀਤ ਸਿੰਘ ਚੀਮਾ, ਐੱਨ ਕੇ ਸ਼ਰਮਾ ਨੂੰ ਹਿਰਾਸਤ 'ਚ ਲੈ ਲਿਆ ਸੀ।ਪਾਰਟੀ ਆਗੂਆਂ ਨੇ ਆਰੋਪ ਲਾਇਆ ਕਿ ਕੇਂਦਰ ਦਾ ਇਹ ਫੈਸਲਾ ਬੀਜੇਪੀ ਅਤੇ ਕਾਂਗਰਸ ਦੀ ਮਿਲੀਭੁਗਤ ਨੂੰ ਦਿਖਾਉਂਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ, "ਸੰਘੀ ਢਾਂਚੇ 'ਤੇ ਕੇਂਦਰ ਸਰਕਾਰ ਦਾ ਇਹ ਦੂਜਾ ਹਮਲਾ ਹੈ।ਪਹਿਲਾਂ ਖੇਤੀਬਾੜੀ ਕਾਨੂੰਨ ਨੂੰ ਲਾਗੂ ਕਰਕੇ ਕੀਤਾ ਗਿਆ ਸੀ ਅਤੇ ਹੁਣ ਕਪਤਾਨ ਜੋ ਫੈਸਲੇ ਆਏ ਹਨ ਉਸ ਦੀ ਸ਼ਲਾਘਾ ਕਰ ਰਹੇ ਹਨ, ਮੈਂ ਹੈਰਾਨ ਹਾਂ...ਕਾਨੂੰਨ ਅਤੇ ਵਿਵਸਥਾ ਰਾਜ ਦਾ ਅਧਿਕਾਰ ਖੇਤਰ ਹੈ।ਅੱਤਵਾਦ ਦੀ ਲੜਾਈ ਪੰਜਾਬ ਪੁਲਿਸ ਨੇ ਲੜੀ ਸੀ, ਕੀ ਹੁਣ ਪੁਲਿਸ 'ਤੇ ਭਰੋਸਾ ਨਹੀਂ ਰਿਹਾ? ਚੰਨੀ ਸੀਐਮ ਕਿਉਂ ਹਨ? ਹਰ ਰੋਜ਼ ਨਵਾਂ ਡਰਾਮਾ ਕੀਤਾ ਜਾਂਦਾ ਹੈ ਅਤੇ ਹੁਣ ਚੁੱਪ ਬੈਠਾ ਹੈ... ਗ੍ਰਹਿ ਮੰਤਰੀ ਰੰਧਾਵਾ ਸਿਰਫ 50 ਕਿਲੋਮੀਟਰ ਵਿੱਚ ਆਏ ਹਨ... ਰੰਧਾਵਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ... ਕੇਂਦਰ ਦਿੱਲੀ ਵਰਗੇ ਰਾਜਾਂ ਦੀ ਕਾਰਪੋਰੇਸ਼ਨ ਬਣਾਉਣਾ ਚਾਹੁੰਦਾ ਹੈ।"
ਸੁਖਬੀਰ ਨੇ ਅੱਗੇ ਕਿਹਾ, "ਰਾਜਾਂ ਦੇ ਅਧਿਕਾਰਾਂ ਵਿੱਚ ਵਾਧਾ ਹੋਣਾ ਚਾਹੀਦਾ ਹੈ, ਵਿੱਤੀ ਅਧਿਕਾਰਾਂ ਵਿੱਚ ਵਾਧਾ ਹੋਣਾ ਚਾਹੀਦਾ ਹੈ...ਕਾਂਗਰਸ ਦੇ ਦੋ ਮੁੱਖ ਮੰਤਰੀ ਸਨ, ਦੋਵਾਂ ਨੂੰ ਕੇਂਦਰ ਦੇ ਅਧੀਨ ਰੱਖਿਆ ਗਿਆ ਸੀ... ਦੋਵੇਂ ਆਪਣੀ ਕੁਰਸੀ ਲਈ ਲੜਦੇ ਰਹੇ ਅਤੇ ਪੰਜਾਬ ਲਈ ਲੜਨਾ ਭੁੱਲ ਗਏ।ਅਸੀਂ ਧਰਨੇ 'ਤੇ ਬੈਠੇ ਹਾਂ, ਅਸੀਂ ਰਾਜਪਾਲ ਨਾਲ ਮਿਲ ਕੇ ਵਾਪਸ ਜਾਵਾਂਗੇ।"
ਬਿਕਰਮ ਮਜੀਠੀਆ ਨੇ ਕਿਹਾ , "ਅਜਿਹਾ ਪੰਜਾਬ ਦੇ ਮੁੱਖ ਮੰਤਰੀ ਦੀ ਅਯੋਗਤਾ ਕਾਰਨ ਹੋਇਆ ਹੈ, ਪੰਜਾਬ ਦੇ ਅੱਠ ਜ਼ਿਲ੍ਹੇ ਬੀਐਸਐਫ ਨੂੰ ਸੌਂਪੇ ਗਏ ਹਨ, ਚੰਨੀ ਨੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਨੂੰ ਕੇਂਦਰ ਦੇ ਹਵਾਲੇ ਕਰ ਦਿੱਤਾ ਹੈ।ਚੰਨੀ ਦਿੱਲੀ ਦੇ ਕਹਿਣ 'ਤੇ ਫਿਕਸਡ ਮੈਚ ਖੇਡ ਰਹੇ ਹਨ।25 ਹਜ਼ਾਰ ਕਿਲੋਮੀਟਰ ਖੇਤਰ ਪੰਜਾਬ ਦੇ ਕੇਂਦਰ ਨੂੰ ਦਿੱਤਾ ਗਿਆ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਸਿਹਤ
ਤਕਨਾਲੌਜੀ
Advertisement