ਕਾਲਾ ਕੱਛਾ ਗਿਰੋਹ ਮਗਰੋਂ ਹੁਣ ਚੱਡੀ ਗੈਂਗ ਲੁਧਿਆਣਾ 'ਚ ਹੋਇਆ ਐਕਟਿਵ
ਗਿਰੋਹ ਦੇ ਮੈਂਬਰ ਰਾਤ ਸਵਾ ਇੱਕ ਵਜੇ ਤੋਂ ਸਾਢੇ ਤਿੰਨ ਵਜੇ ਤਕ ਵਾਰਦਾਤਾਂ ਕਰਦੇ ਹਨ ਜਦੋਂ ਲੋਕ ਡੂੰਘੀ ਨੀਂਦ ਸੁੱਤੇ ਹੁੰਦੇ ਹਨ। ਇਨ੍ਹਾਂ ਵੱਲੋਂ ਬੀਤੇ ਦਿਨੀਂ ਇਕ ਪੁਲਸ ਅਫਸਰ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਲੁਧਿਆਣਾ : ਕਾਲਾ ਕੱਛਾ ਗਿਰੋਹ ਮਗਰੋਂ ਹੁਣ ਲੁਧਿਆਣਾ 'ਚ ਚੱਡੀ ਗੈਂਗ ਐਕਟਿਵ ਹੋ ਗਿਆ ਹੈ। ਜਿਹੜਾ ਥਾਣਾ ਸਦਰ ਦੇ ਇਲਾਕੇ 'ਚ ਥਰੀਕੇ ਫਾਟਕ ਤੋਂ ਝੰਡੇ ਫਾਟਕ ਦੇ ਵਿਚਾਲੇ ਵਾਰਦਾਤਾਂ ਕਰ ਰਿਹਾ ਹੈ। ਇਸ ਗਿਰੋਹ ਦੇ ਮੈਂਬਰ ਬਿਨਾਂ ਕੱਪੜਿਆਂ ਦੇ ਘੁੰਮਦੇ ਹਨ ਅਤੇ ਹੱਥਾਂ 'ਚ ਤੇਜ਼ਧਾਰ ਹਥਿਆਰ ਹੁੰਦੇ ਹਨ। ਜਿਸ ਬਾਰੇ ਇੱਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ।
ਹਾਲਾਂਕਿ ਇਸ ਬਾਰੇ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦਾ ਕਹਿਣਾ ਹੈ ਕਿ ਗਿਰੋਹ ਵੱਲੋਂ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਗੱਲ ਸਾਹਮਣੇ ਆਈ ਹੈ। ਜਿਸ 'ਤੇ ਜਾਂਚ ਜਾਰੀ ਹੈ। ਉਨ੍ਹਾਂ ਨੇ ਸ਼ੰਕਾ ਪ੍ਰਗਟਾਈ ਕਿ ਗਿਰੋਹ ਦੇ ਮੈਂਬਰ ਦੂਸਰੇ ਸੂਬਿਆਂ ਦੇ ਹਨ ਅਤੇ ਹੁਣ ਪੰਜਾਬ ਵਿੱਚ ਮੌਜੂਦ ਨਹੀਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੇ ਕੀਮਤੀ ਚੀਜ਼ਾਂ ਨੂੰ ਸੰਭਾਲਣ ਦੀ ਅਪੀਲ ਕੀਤੀ ਹੈ।
ਸੂਤਰਾਂ ਮੁਤਾਬਕ ਗਿਰੋਹ ਦੇ ਮੈਂਬਰ ਰਾਤ ਸਵਾ ਇੱਕ ਵਜੇ ਤੋਂ ਸਾਢੇ ਤਿੰਨ ਵਜੇ ਤਕ ਵਾਰਦਾਤਾਂ ਕਰਦੇ ਹਨ ਜਦੋਂ ਲੋਕ ਡੂੰਘੀ ਨੀਂਦ ਸੁੱਤੇ ਹੁੰਦੇ ਹਨ। ਇਨ੍ਹਾਂ ਵੱਲੋਂ ਬੀਤੇ ਦਿਨੀਂ ਇਕ ਪੁਲਸ ਅਫਸਰ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।