ਪੜਚੋਲ ਕਰੋ

ਪੀੜਤ ਕੇਸ਼ਵ ਦੇ ਯੂ-ਟਰਨ ਮਗਰੋਂ ਮੰਤਰੀ ਕਟਾਰੂਚੱਕ ਖ਼ਿਲਾਫ਼ ਨਹੀਂ ਹੋਏਗੀ ਕਾਰਵਾਈ? ਸਰਕਾਰ ਨੂੰ ਵੀ ਆਇਆ 'ਸੁੱਖ ਦਾ ਸਾਹ'

ਸੂਤਰਾਂ ਅਨੁਸਾਰ ਪੀੜਤ ਨੇ 5 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਤੇ ਪੀੜਤ ਨੇ ਆਪਣੀ ਲਿਖਤੀ ਬਿਆਨ ਲਿਖਦੇ ਹੋਏ ਦੀ ਇੱਕ ਵੀਡੀਓ ਵੀ ਬਣਾਈ ਹੋਈ ਸੀ।

ਰੋਹਿਤ ਬਾਂਸਲ ਪੱਕਾ ਦੀ ਰਿਪੋਰਟ     

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੇ ਪੀੜਤ ਕੇਸ਼ਵ ਕੁਮਾਰ ਨੇ ਹੁਣ ਯੂ-ਟਰਨ ਲੈ ਲਿਆ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੋਲ ਪੀੜਤ ਕੇਸ਼ਵ ਕੁਮਾਰ ਨੇ ਆਪਣੀ ਪਹਿਲੀ ਸ਼ਿਕਾਇਤ ਤੋਂ ਮੋੜਾ ਕੱਟਦਿਆਂ ਕੈਬਨਿਟ ਮੰਤਰੀ ਕਟਾਰੂਚੱਕ ਖ਼ਿਲਾਫ਼ ਕੋਈ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਹਲਕਿਆਂ ਵਿਚ ਉੱਠੇ ਇਸ ਵਿਵਾਦ ਨੂੰ ਹੁਣ ਵਿਸ਼ਰਾਮ ਲੱਗ ਸਕਦਾ ਹੈ। 

ਡੀਆਈਜੀ (ਬਾਰਡਰ ਜ਼ੋਨ) ਨਰਿੰਦਰ ਭਾਰਗਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਐਕਸ਼ਨ ਟੇਕਨ ਰਿਪੋਰਟ ਭੇਜ ਦਿੱਤੀ ਹੈ। ਅਹਿਮ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਿਕਾਇਤਕਰਤਾ ਕੇਸ਼ਵ ਕੁਮਾਰ ਹੁਣ ਜਿਨਸੀ ਸ਼ੋਸ਼ਣ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ। ਚੇਤੇ ਰਹੇ ਕਿ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ 6 ਜੂਨ ਨੂੰ ਤੀਸਰਾ ਨੋਟਿਸ ਜਾਰੀ ਕਰਕੇ 12 ਜੂਨ ਤੱਕ ਰਿਪੋਰਟ ਮੰਗੀ ਸੀ।

ਕੌਮੀ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਤੁਰੰਤ ਵੀਡੀਓ ਕਾਨਫ਼ਰੰਸ ਜਾਂ ਦਿੱਲੀ ਵਿਚ ਵਿਅਕਤੀਗਤ ਤੌਰ ’ਤੇ ਪੀੜਤ ਦੇ ਬਿਆਨ ਦਰਜ ਕਰਨ ਤੇ ਉਸ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇ। ਕੌਮੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੀੜਤ ਕੇਸ਼ਵ ਕੁਮਾਰ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ 5 ਮਈ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਪਹਿਲਾ ਨੋਟਿਸ ਜਾਰੀ ਕੀਤਾ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ 8 ਮਈ ਨੂੰ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। 

ਚੇਤੇ ਰਹੇ ਕਿ ਜਲੰਧਰ ਜ਼ਿਮਨੀ ਚੋਣ ਮੌਕੇ ਵਿਰੋਧੀ ਧਿਰਾਂ ਨੇ ਕਟਾਰੂਚੱਕ ਮਾਮਲੇ ਨੂੰ ਉਭਾਰਿਆ ਸੀ ਤੇ ਪੰਜਾਬ ਦੇ ਗਵਰਨਰ ਨੇ ਵੀ ਜਿਨਸੀ ਸ਼ੋਸ਼ਣ ਵਾਲੀ ਵੀਡੀਓ ਦੀ ਆਪਣੇ ਪੱਧਰ ’ਤੇ ਜਾਂਚ ਕਰਾਈ ਸੀ। ਵਿਰੋਧੀ ਧਿਰਾਂ ਨੇ ਇਹ ਗੱਲ ਉਭਾਰੀ ਸੀ ਕਿ ਕੈਬਨਿਟ ਮੰਤਰੀ ਕਟਾਰੂਚੱਕ ਨੇ ਉਸ ਵੇਲੇ ਪੀੜਤ ਦਾ ਜਿਨਸੀ ਸ਼ੋਸ਼ਣ ਕੀਤਾ ਜਦੋਂ ਉਹ 2013 ਵਿਚ ਨਾਬਾਲਗ ਸੀ।

ਸੂਤਰਾਂ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੇ ਐੈਸਐਫਐਲਜੇਐਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ 11 ਮਈ 2023 ਨੂੰ ਪਠਾਨਕੋਟ ਪੁਲੀਸ ਨੂੰ ਪੱਤਰ ਭੇਜ ਕੇ ਦੱਸਿਆ ਹੈ ਕਿ ਕੇਸ਼ਵ ਕੁਮਾਰ 2007-08 ਵਿਚ ਇਸ ਸਕੂਲ ਦਾ ਵਿਦਿਆਰਥੀ ਸੀ ਤੇ ਉਸ ਦੀ ਜਨਮ ਮਿਤੀ 3 ਮਈ 1993 ਵੀ ਦੱਸੀ ਗਈ। ਵਿਸ਼ੇਸ਼ ਜਾਂਚ ਟੀਮ ਨੇ ਪਾਇਆ ਕਿ ਘਟਨਾ ਵਾਲੇ 2013 ਦੇ ਵਰ੍ਹੇ ਵਿਚ ਵੀ ਪੀੜਤ ਨਾਬਾਲਗ ਨਹੀਂ ਸੀ। ਪੀੜਤ ਸਕੂਲ ਚੋਂ ਨੌਵੀਂ ਕਲਾਸ ਦਾ ਡਰਾਪ ਆਊਟ ਹੈ।

ਸੂਤਰਾਂ ਅਨੁਸਾਰ ਪੀੜਤ ਨੇ 5 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਤੇ ਪੀੜਤ ਨੇ ਆਪਣੀ ਲਿਖਤੀ ਬਿਆਨ ਲਿਖਦੇ ਹੋਏ ਦੀ ਇੱਕ ਵੀਡੀਓ ਵੀ ਬਣਾਈ ਹੋਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਤਾਂ ਪੀੜਤ ਨੇ 10 ਜੂਨ ਨੂੰ ਪੇਸ਼ ਹੋਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਪੀੜਤ ਨੇ 8 ਜੂਨ ਨੂੰ ਹੀ ਵਿਸ਼ੇਸ਼ ਜਾਂਚ ਟੀਮ ਨਾਲ ਸੰਪਰਕ ਕੀਤਾ ਤੇ 9 ਜੂਨ ਨੂੰ ਪੀੜਤ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਇਆ।

ਤਿੰਨ ਮੈਂਬਰੀ ਟੀਮ ਨੇ ਪੀੜਤ ਦੇ ਪੇਸ਼ ਹੋਣ ਮੌਕੇ ਦੀ ਵੀਡੀਓਗਰਾਫੀ ਵੀ ਕਰਾਈ ਅਤੇ ਪੀੜਤ ਨੇ ਲਿਖਤੀ ਰੂਪ ਵਿਚ ਹਿੰਦੀ ਭਾਸ਼ਾ ਵਿਚ ਲਿਖ ਕੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਾਉਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਨੇ ਵਿਸ਼ੇਸ਼ ਜਾਂਚ ਟੀਮ ਕੋਲ ਬਿਆਨ ਕੀਤਾ ਕਿ ਉਸ ਦਾ ਮੋਬਾਈਲ ਫ਼ੋਨ ਗੁੰਮ ਹੋ ਗਿਆ ਸੀ ਅਤੇ ਉਸ ਕੋਲ ਇੱਕ ਵਿਅਕਤੀ ਮੋਬਾਈਲ ਲੈ ਕੇ ਆਇਆ ਸੀ ਜਿਸ ਨੇ ਇੱਕ ਵੀਡੀਓ ਦਿਖਾਈ ਜੋ ਕਿ ਬਦਲੀ ਹੋਈ ਸੀ। ਉਸ ਨੇ ਵਿਸ਼ੇਸ਼ ਜਾਂਚ ਟੀਮ ਅੱਗੇ ਕੋਈ ਸੁਰੱਖਿਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ।

ਕੌਮੀ ਕਮਿਸ਼ਨ ਨੇ ਪੀੜਤ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਦੀ ਗੱਲ ਵੀ ਕੀਤੀ ਸੀ ਪਰ ਜਾਂਚ ਟੀਮ ਨੇ ਇਹ ਤਰਕ ਦਿੱਤਾ ਹੈ ਕਿ ਕੈਬਨਿਟ ਮੰਤਰੀ ਕਟਾਰੂਚੱਕ ਖ਼ੁਦ ਵੀ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਹਨ। ਪੀੜਤ ਦੇ ਪਿੱਛੇ ਹਟਣ ਨਾਲ ‘ਆਪ’ ਸਰਕਾਰ ਨੂੰ ਵੱਡੀ ਰਾਹਤ ਮਿਲਦੀ ਜਾਪਦੀ ਹੈ। ਵਿਧਾਨ ਸਭਾ ਦੇ ਆਗਾਮੀ ਸੈਸ਼ਨ ਤੋਂ ਪਹਿਲਾਂ ਆਏ ਇਹ ਤੱਥ ਵਿਰੋਧੀ ਧਿਰਾਂ ਦੇ ਹਮਲਾਵਰ ਰੁਖ਼ ਨੂੰ ਜ਼ਰੂਰ ਠੱਲ੍ਹਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
Gold Silver Rate Today: ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
Ꮪhubman Gill: ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
Advertisement
ABP Premium

ਵੀਡੀਓਜ਼

Khalsa Aid ਤੋਂ ਵੱਖ ਹੋਕੇ Global Sikhs ਸੰਸਥਾ ਨਾਲ ਜੁੜੇ Amarpreet Singh, ਲੋਕਾਂ ਦੀ ਸੇਵਾ ਲਈ ਨਵਾਂ ਉਪਰਾਲਾMP Amritpal Singh ਨੇ 40 ਮੁਕਤਿਆਂ ਦੀ ਧਰਤੀ 'ਤੇ ਸੱਦਿਆ ਵਿਸ਼ਾਲ ਇਕੱਠShambhu Border ਤੋਂ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨSarabjeet Singh Khalsa ਬਾਰੇ Sukhbir Badal ਨੇ ਇਹ ਕੀ ਕਹਿ ਦਿੱਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
Gold Silver Rate Today: ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
Ꮪhubman Gill: ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਕੀਤਾ ਨਜ਼ਰਬੰਦ, ਜਾਣੋ ਵਜ੍ਹਾ
ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਕੀਤਾ ਨਜ਼ਰਬੰਦ, ਜਾਣੋ ਵਜ੍ਹਾ
ਹੜਤਾਲ ਦੇ ਦੂਜੇ ਦਿਨ ਵੀ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਮੁਲਾਜ਼ਮ CM ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਹੜਤਾਲ ਦੇ ਦੂਜੇ ਦਿਨ ਵੀ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਮੁਲਾਜ਼ਮ CM ਦੀ ਰਿਹਾਇਸ਼ ਦਾ ਕਰਨਗੇ ਘਿਰਾਓ
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
Embed widget