'ਆਗਰਾ ਗੈਂਗ' ਦਾ 11 ਸੂਬਿਆਂ 'ਚ ਜਾਲ, ਰੋਜ਼ਾਨਾ 10 ਕਰੋੜ ਦੀ ਡਰੱਗ ਕਰਦੇ ਸਪਲਾਈ, ਹੁਣ ਪੰਜਾਬ ਪੁਲਿਸ ਕਰੇਗੀ ਵੱਡੇ ਖੁਲਾਸੇ
ਫੜ੍ਹੇ ਗਏ ਮੁਲਜ਼ਮਾਂ 'ਚ ਸੱਤ ਬਰਨਾਲਾ ਦੇ, ਸੱਤ ਅੰਮ੍ਰਿਤਸਰ ਤੋਂ, ਇਕ ਦਿੱਲੀ ਤੇ ਇੱਕ ਸੰਗਰੂਰ ਤੋਂ ਹੈ। 23 ਮਈ ਨੂੰ ਬਰਨਾਲਾ ਦੇ ਥਾਣੇ ਮਹਿਲਕਲਾਂ ਦੀ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਨਿੱਕਾ ਸਮੇਤ ਚਾਰ ਮੁਲਜ਼ਮਾਂ ਨੂੰ 2,85,000 ਪਾੰਬਦੀਸ਼ੁਦਾ ਗੋਲ਼ੀਆਂ ਤੇ ਇੱਕ ਹੋਰ ਮੁਲਜ਼ਮ ਜ਼ੁਲਫੀਕਾਰ ਅਲੀ ਨੂੰ 12,000 ਪਾਬੰਦੀਸ਼ੁਦਾ ਗੋਲ਼ੀਆਂ ਨਾਲ ਗ੍ਰਿਫਤਾਰ ਕੀਤਾ ਸੀ।
ਚੰਡੀਗੜ੍ਹ: ਪੰਜਾਬ 'ਚ ਫੜ੍ਹੇ ਗਏ ਨਸ਼ਾ ਤਸਕਰਾਂ ਦਾ ਗੈਂਗ 11 ਸੂਬਿਆਂ ਦੇ 52 ਜ਼ਿਲ੍ਹਿਆਂ 'ਚ ਆਪਣਾ ਜਾਲ ਵਿਛਾਈ ਬੈਠਾ ਸੀ। ਮੈਡੀਕਲ ਰਿਪ੍ਰਜ਼ੈਂਟੇਟਿਵ ਬਣ ਕੇ ਗੈਂਗ ਦੇ ਮੈਂਬਰ ਰੋਜ਼ 10 ਤੋਂ 12 ਕਰੋੜ ਰੁਪਏ ਦੀਆਂ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਦੇ ਸਨ।
ਇਨ੍ਹਾਂ ਦਵਾਈਆਂ ਦੀ ਤਸਕਰੀ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ ਤੇ ਹਰਿਆਣਾ ਸਮੇਤ ਮੱਧ ਪ੍ਰਦੇਸ਼ ਤੇ ਹੋਰ ਕਈ ਸੂਬਿਆਂ 'ਚ ਸਪਲਾਈ ਕੀਤੀ ਜਾਂਦੀ ਸੀ। ਬਰਨਾਲਾ ਪੁਲਿਸ ਦੀ ASP ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਮਾਸਟਰਮਾਈਂਡ ਜਤਿੰਦਰ ਅਰੋੜਾ ਉਰਫ ਵਿੱਕੀ ਦਾ ਗੋਦਾਮ ਵੀ ਖੰਗਾਲਿਆ ਜਾ ਰਿਹਾ ਹੈ ਕਿਉਂਕਿ ਉੱਥੇ ਹੋਰ ਨਸ਼ੀਲੇ ਪਦਾਰਸ਼ ਲੁਕਾਏ ਹੋਣ ਦਾ ਖਦਸ਼ਾ ਹੈ।
ਭਾਰਤੀ ਸੈਟੇਲਾਈਟ ਜ਼ਰੀਏ ਚੀਨੀ ਹਰਕਤਾਂ ਦਾ ਖੁਲਾਸਾ! LAC 'ਤੇ ਤਾਇਨਾਤ ਵੱਡੀ ਗਿਣਤੀ ਚੀਨੀ ਫੌਜ
ਟੀਮ ਦੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਥੇ ਹੀ ਆਗਰਾ ਤੋਂ ਗ੍ਰਿਫਤਾਰ ਮਾਸਟਰਮਾਈਂਡ ਜਤਿੰਦਰ ਅਰੋੜਾ ਤੇ ਉਸ ਦੇ ਭਰਾ ਕਪਿਲ ਅਰੋੜਾ ਨੂੰ ਬਰਨਾਲਾ ਪੁਲਿਸ ਐਤਵਾਰ ਪੰਜਾਬ ਲੈ ਆਈ। ਦੋਵਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਜ਼ਿਲ੍ਹਾ ਕੋਰਟ ਬਰਨਾਲਾ ਦੀ ਜੱਜ ਬਬਲਜੀਤ ਕੌਰ ਸਾਹਮਣੇ ਪੇਸ਼ ਕੀਤਾ ਗਿਆ। ਕੋਰਟ ਨੇ ਮੁਲਜ਼ਮਾਂ ਨੂੰ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਦੇਸ਼ 'ਚ ਪਹਿਲੀ ਵਾਰ ਆਏ 50 ਹਜ਼ਾਰ ਦੇ ਕਰੀਬ ਕੋਰੋਨਾ ਕੇਸ, ਅਮਰੀਕਾ-ਬ੍ਰਾਜ਼ੀਲ ਤੋਂ ਵੱਧ ਮੌਤਾਂ
ਫੜ੍ਹੇ ਗਏ ਮੁਲਜ਼ਮਾਂ 'ਚ ਸੱਤ ਬਰਨਾਲਾ ਦੇ, ਸੱਤ ਅੰਮ੍ਰਿਤਸਰ ਤੋਂ, ਇਕ ਦਿੱਲੀ ਤੇ ਇੱਕ ਸੰਗਰੂਰ ਤੋਂ ਹੈ। 23 ਮਈ ਨੂੰ ਬਰਨਾਲਾ ਦੇ ਥਾਣੇ ਮਹਿਲਕਲਾਂ ਦੀ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਨਿੱਕਾ ਸਮੇਤ ਚਾਰ ਮੁਲਜ਼ਮਾਂ ਨੂੰ 2,85,000 ਪਾੰਬਦੀਸ਼ੁਦਾ ਗੋਲ਼ੀਆਂ ਤੇ ਇੱਕ ਹੋਰ ਮੁਲਜ਼ਮ ਜ਼ੁਲਫੀਕਾਰ ਅਲੀ ਨੂੰ 12,000 ਪਾਬੰਦੀਸ਼ੁਦਾ ਗੋਲ਼ੀਆਂ ਨਾਲ ਗ੍ਰਿਫਤਾਰ ਕੀਤਾ ਸੀ।
ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਕਮਾਏ 7.5 ਹਜ਼ਾਰ ਕਰੋੜ ਰੁਪਏ
ਪੁੱਛਗਿਛ ਦੌਰਾਨ ਜ਼ੁਲਫੀਕਾਰ ਨੇ ਆਗਰਾ ਗੈਂਗ ਦੇ ਹਰੀਸ਼ ਕੁਮਾਰ ਦੀ ਜਾਣਕਾਰੀ ਦਿੱਤੀ ਸੀ। 24 ਜੁਲਾਈ ਨੂੰ ਬਰਨਾਲਾ ਪੁਲਿਸ ਨੇ ਹਰੀਸ਼ ਕੁਮਾਰ ਨੂੰ ਆਗਰਾ ਤੋਂ ਗ੍ਰਿਫਤਾਰ ਕੀਤਾ ਸੀ। ਇਸੇ ਦਿਨ ਸਚਿਨ ਸ਼ਰਮਾ, ਗੌਰਵ ਅਗਰਵਾਲ ਸਮੇਤ 16 ਹੋਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ।
ਇਨ੍ਹਾਂ ਕੋਲੋਂ 27,62,137 ਪਾਬੰਦੀਸ਼ੁਦਾ ਗੋਲ਼ੀਆਂ ਤੇ 70,38,000 ਡਰੱਗ ਮਨੀ ਬਰਾਮਦ ਕੀਤੀ ਗਈ। 25 ਜੁਲਾਈ ਨੂੰ ਨਿਊ ਆਗਰਾ ਦੇ ਕਮਲਾ ਨਗਰ ਤੋਂ ਮੈਡੀਕਲ ਕਾਰੋਬਾਰੀ ਜਤਿੰਦਰ ਅਰੋੜਾ ਤੇ ਉਸ ਦੇ ਭਰਾ ਕਪਿਲ ਅਰੋੜਾ ਨੂ ਗ੍ਰਿਫਤਾਰ ਕੀਤਾ ਗਿਆ ਸੀ।