ਪੜਚੋਲ ਕਰੋ

ਕਾਂਗਰਸ ਨੂੰ ਨਹੀਂ ਮੋਦੀ ਸਰਕਾਰ ਦੇ ਦਾਅਵਿਆਂ 'ਤੇ ਭਰੋਸਾ, ਰੰਧਾਵਾ ਨੇ ਪੁੱਛੇ ਬਾਦਲ ਤੋਂ ਸਵਾਲ

ਖੇਤੀ ਸੋਧ ਬਿੱਲਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਪਾਰਾ ਸਿਖਰ 'ਤੇ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਵੇਖ ਕੇਂਦਰ ਸਰਕਾਰ ਦੇ ਵੀ ਹੋਸ਼ ਉੱਡ ਗਏ ਹਨ। ਇਸ ਲਈ ਬੀਜੇਪੀ ਦੀ ਲੀਡਰਸ਼ਿਪ ਭਰੋਸੇ ਦੇਣ ਵਿੱਚ ਜੁੱਟ ਗਈ ਹੈ ਕਿ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ਫਸਲਾਂ ਦਾ ਘੱਟੋ-ਘੁੱਟ ਮੁੱਲ ਵੀ ਬਰਕਰਾਰ ਰਹੇਗਾ। ਅਕਾਲੀ ਦਲ ਦੇ ਬਦਲੇ ਤੇਵਰਾਂ ਤੋਂ ਵੀ ਬੀਜੇਪੀ ਔਖੀ ਨਜ਼ਰ ਆ ਰਹੀ ਹੈ। ਉਂਝ ਬੀਜੇਪੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਰਾਜ਼ੀ ਕਰ ਲਿਆ ਜਾਏਗਾ।

ਚੰਡੀਗੜ੍ਹ: ਖੇਤੀ ਸੋਧ ਬਿੱਲਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਪਾਰਾ ਸਿਖਰ 'ਤੇ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਵੇਖ ਕੇਂਦਰ ਸਰਕਾਰ ਦੇ ਵੀ ਹੋਸ਼ ਉੱਡ ਗਏ ਹਨ। ਇਸ ਲਈ ਬੀਜੇਪੀ ਦੀ ਲੀਡਰਸ਼ਿਪ ਭਰੋਸੇ ਦੇਣ ਵਿੱਚ ਜੁੱਟ ਗਈ ਹੈ ਕਿ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ਫਸਲਾਂ ਦਾ ਘੱਟੋ-ਘੁੱਟ ਮੁੱਲ ਵੀ ਬਰਕਰਾਰ ਰਹੇਗਾ। ਅਕਾਲੀ ਦਲ ਦੇ ਬਦਲੇ ਤੇਵਰਾਂ ਤੋਂ ਵੀ ਬੀਜੇਪੀ ਔਖੀ ਨਜ਼ਰ ਆ ਰਹੀ ਹੈ। ਉਂਝ ਬੀਜੇਪੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਰਾਜ਼ੀ ਕਰ ਲਿਆ ਜਾਏਗਾ। ਬੇਸ਼ੱਕ ਬੀਜੇਪੀ ਸਰਕਾਰ ਲੱਖ ਭਰੋਸੇ ਦੇ ਰਹੀ ਹੈ ਪਰ ਕਾਂਗਰਸ ਨੂੰ ਕੋਈ ਯਕੀਨ ਨਹੀਂ। ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਇਸ ਬਾਰੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਗੱਠਜੋੜ ਸਰਕਾਰ ਵੱਲੋਂ ਪਾਸ ਐਕਟ ਵਿੱਚ ਕਿਸੇ ਵੀ ਜਗ੍ਹਾ ਇਹ ਨਹੀਂ ਲਿਖਿਆ ਗਿਆ ਕਿ ਕਿਸਾਨ ਦੀ ਫ਼ਸਲ ਨੂੰ ਵਪਾਰੀ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਨਹੀਂ ਖਰੀਦ ਸਕਦਾ ਹੈ। ਇਸ ਤੋਂ ਤੈਅ ਹੈ ਕਿ ਕਿਸਾਨਾਂ ਦੀ ਲੁੱਟ ਹੋਏਗੀ। ਇਸ ਮਾਮਲੇ ਨੂੰ ਲੈ ਕੇ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਹੈ। ਰੰਧਾਵਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਖੇਤੀ ਆਰਡੀਨੈਂਸਾਂ ਦਾ ਮੁੱਢ ਤਾਂ ਗੱਠਜੋੜ ਸਰਕਾਰ ਨੇ ਸਾਲ 2013 ਵਿੱਚ ‘ਦ ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013’ ਪਾਸ ਕਰਕੇ ਹੀ ਬੰਨ੍ਹ ਦਿੱਤਾ ਸੀ। ਉਨ੍ਹਾਂ ਇਸ ਐਕਟ ਦੀ ਕਾਪੀ ਵੀ ਨਾਲ ਭੇਜੀ ਹੈ ਤੇ ਆਖਿਆ ਹੈ ਕਿ ‘ਪਹਿਲਾਂ ਤੁਸੀਂ ਸਰਕਾਰ ਦੀ ਅਗਵਾਈ ਕਰਦੇ ਹੋਏ ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013 ਲਿਆਂਦਾ ਤੇ ਹੁਣ ਕੇਂਦਰ ਸਰਕਾਰ ਦੇ ਪਾਲੇ ਵਿੱਚ ਖੜ੍ਹ ਗਏ ਹੋ।’ ਇਸ ਤੋਂ ਇਲਾਵਾ ਜੇਕਰ ਵਪਾਰੀ ਕਿਸਾਨ ਨਾਲ ਕੀਤੇ ਕੰਟਰੈਕਟ ਨੂੰ ਰੱਦ ਕਰਦਾ ਹੈ ਤਾਂ ਕਿਸਾਨ ਨੂੰ ਹੋਏ ਨੁਕਸਾਨ ਦੀ ਭਰਪਾਈ ਕਿਸ ਤਰ੍ਹਾਂ ਹੋਵੇਗੀ, ਇਸ ਬਾਰੇ ਕੋਈ ਸਪਸ਼ਟਤਾ ਨਹੀਂ। ਰੰਧਾਵਾ ਨੇ ਕਿਹਾ ਕਿ ਬਾਦਲ ਨੇ ਵੀਡੀਓ ਸੰਦੇਸ਼ ਨਾਲ ਖੇਤੀ ਆਰਡੀਨੈਂਸ ਦਾ ਪੱਖ ਪੂਰਿਆ ਹੈ ਤੇ ਹੁਣ ਬਾਦਲ ਹੁਣ ਵੀਡੀਓ ਸੰਦੇਸ਼ ਜ਼ਰੀਏ ਇਹ ਦੱਸਣਗੇ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਇਹ ਕਿਸਾਨ ਵਿਰੋਧੀ ਕਾਨੂੰਨ ਕਿਉਂ ਪਾਸ ਕੀਤਾ ਸੀ। ਕੇਂਦਰ ਨੂੰ ਦਿੱਤੇ ਸਮਰਥਨ ਬਾਰੇ ਵੀ ਕੀ ਉਹ ਜੁਆਬ ਦੇਣਗੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਰਡਾਰ 'ਤੇ ਪੰਜਾਬ ਪੁਲਿਸ ਦੇ ਵੱਡੇ ਅਫ਼ਸਰ! ਫਿਰ ਵਧੀਆਂ ਮੁਸ਼ਕਲਾਂ; DIG ...
Punjab News: ਪੰਜਾਬ ਤੋਂ ਵੱਡੀ ਖਬਰ, ਰਡਾਰ 'ਤੇ ਪੰਜਾਬ ਪੁਲਿਸ ਦੇ ਵੱਡੇ ਅਫ਼ਸਰ! ਫਿਰ ਵਧੀਆਂ ਮੁਸ਼ਕਲਾਂ; DIG ...
Punjab News : ਪੰਜਾਬ ਸਰਕਾਰ ਫਸਲਾਂ ਦੀ ਕਰਵਾਏਗੀ ਗਿਦਾਵਰੀ , CM ਮਾਨ ਬੋਲੇ - ਮੀਂਹ ਅਤੇ ਗੜੇਮਾਰੀ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ 
Punjab News : ਪੰਜਾਬ ਸਰਕਾਰ ਫਸਲਾਂ ਦੀ ਕਰਵਾਏਗੀ ਗਿਦਾਵਰੀ , CM ਮਾਨ ਬੋਲੇ - ਮੀਂਹ ਅਤੇ ਗੜੇਮਾਰੀ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ 
ਪੰਜਾਬ ਰੋਡਵੇਜ਼ ਨੂੰ ਅੱਜ ਮਿਲਣਗੀਆਂ 250 ਨਵੀਆਂ ਬੱਸਾਂ, CM ਮਾਨ ਦੇਣਗੇ ਹਰੀ ਝੰਡੀ
ਪੰਜਾਬ ਰੋਡਵੇਜ਼ ਨੂੰ ਅੱਜ ਮਿਲਣਗੀਆਂ 250 ਨਵੀਆਂ ਬੱਸਾਂ, CM ਮਾਨ ਦੇਣਗੇ ਹਰੀ ਝੰਡੀ
ਮੁਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ ਕੰਪਲੈਕਸ; ਮੱਚਿਆ ਹੜਕੰਪ
ਮੁਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ ਕੰਪਲੈਕਸ; ਮੱਚਿਆ ਹੜਕੰਪ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi Singer Death: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਸਦਮੇਂ 'ਚ ਪ੍ਰਸ਼ੰਸਕ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਸਦਮੇਂ 'ਚ ਪ੍ਰਸ਼ੰਸਕ...
Punjab News: ਪੰਜਾਬ ਤੋਂ ਵੱਡੀ ਖਬਰ, ਰਡਾਰ 'ਤੇ ਪੰਜਾਬ ਪੁਲਿਸ ਦੇ ਵੱਡੇ ਅਫ਼ਸਰ! ਫਿਰ ਵਧੀਆਂ ਮੁਸ਼ਕਲਾਂ; DIG ...
Punjab News: ਪੰਜਾਬ ਤੋਂ ਵੱਡੀ ਖਬਰ, ਰਡਾਰ 'ਤੇ ਪੰਜਾਬ ਪੁਲਿਸ ਦੇ ਵੱਡੇ ਅਫ਼ਸਰ! ਫਿਰ ਵਧੀਆਂ ਮੁਸ਼ਕਲਾਂ; DIG ...
ਅਮਰੀਕਾ-ਈਰਾਨ ਵਿਚਾਲੇ ਹੋਵੇਗਾ 45 ਦਿਨਾਂ ਦਾ ਸੀਜ਼ਫਾਇਰ? ਟਰੰਪ ਦੀ ਧਮਕੀ ਤੋਂ ਤੁਰੰਤ ਬਾਅਦ ਆਈ ਹੈਰਾਨ ਕਰਨ ਵਾਲੀ ਰਿਪੋਰਟ
ਅਮਰੀਕਾ-ਈਰਾਨ ਵਿਚਾਲੇ ਹੋਵੇਗਾ 45 ਦਿਨਾਂ ਦਾ ਸੀਜ਼ਫਾਇਰ? ਟਰੰਪ ਦੀ ਧਮਕੀ ਤੋਂ ਤੁਰੰਤ ਬਾਅਦ ਆਈ ਹੈਰਾਨ ਕਰਨ ਵਾਲੀ ਰਿਪੋਰਟ
Punjab News: ਪੰਜਾਬ 'ਚ ਵੱਡਾ ਫੇਰਬਦਲ, ਸਾਰੇ ਸਟਾਫ਼ ਦਾ ਹੋਇਆ ਤਬਾਦਲਾ; SHO ਵਿਰੁੱਧ ਜਾਂਚ ਦੇ ਹੁਕਮ: ਜਾਣੋ ਮਾਨ ਸਰਕਾਰ ਨੇ ਕਿਉਂ ਲਿਆ ਵੱਡਾ ਐਕਸ਼ਨ?
ਪੰਜਾਬ 'ਚ ਵੱਡਾ ਫੇਰਬਦਲ, ਸਾਰੇ ਸਟਾਫ਼ ਦਾ ਹੋਇਆ ਤਬਾਦਲਾ; SHO ਵਿਰੁੱਧ ਜਾਂਚ ਦੇ ਹੁਕਮ: ਜਾਣੋ ਮਾਨ ਸਰਕਾਰ ਨੇ ਕਿਉਂ ਲਿਆ ਵੱਡਾ ਐਕਸ਼ਨ?
ਜੰਗ ਵਿਚਾਲੇ Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ; ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਵਧੀ ਚਿੰਤਾ
ਜੰਗ ਵਿਚਾਲੇ Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ; ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਵਧੀ ਚਿੰਤਾ
ਪੰਜਾਬ 'ਚ ਤਿੰਨ ਦਿਨ ਮੀਂਹ, ਹਨੇਰੀ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਆਹ ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਤਿੰਨ ਦਿਨ ਮੀਂਹ, ਹਨੇਰੀ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਆਹ ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਮੌਸਮ ਦਾ ਹਾਲ
'ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ ਦੁਨੀਆ 'ਚ ਮੱਚਿਆ ਤਹਿਲਕਾ; ਈਰਾਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ
'ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ ਦੁਨੀਆ 'ਚ ਮੱਚਿਆ ਤਹਿਲਕਾ; ਈਰਾਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ 'ਚ ਤੇਜ਼ ਰਫਤਾਰ ਦਾ ਕਹਿਰ, ਮਰਸੀਡੀਜ਼ ਨੂੰ ਮਾਰੀ ਟੱਕਰ, ਕਾਫੀ ਹੋਇਆ ਨੁਕਸਾਨ; ਮੱਚਿਆ ਹੜਕੰਪ
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ 'ਚ ਤੇਜ਼ ਰਫਤਾਰ ਦਾ ਕਹਿਰ, ਮਰਸੀਡੀਜ਼ ਨੂੰ ਮਾਰੀ ਟੱਕਰ, ਕਾਫੀ ਹੋਇਆ ਨੁਕਸਾਨ; ਮੱਚਿਆ ਹੜਕੰਪ
Embed widget