ਪੜਚੋਲ ਕਰੋ
(Source: ECI/ABP News)
ਅਸ਼ਲੀਲ ਵੀਡੀਓ ਕਾਂਡ ਕਰਕੇ ਘੁਬਾਇਆ ਤੋਂ ਖੁੱਸੇਗੀ ਅਕਾਲੀ ਦਲ ਦੀ ਲੋਕ ਸਭਾ ਟਿਕਟ
![ਅਸ਼ਲੀਲ ਵੀਡੀਓ ਕਾਂਡ ਕਰਕੇ ਘੁਬਾਇਆ ਤੋਂ ਖੁੱਸੇਗੀ ਅਕਾਲੀ ਦਲ ਦੀ ਲੋਕ ਸਭਾ ਟਿਕਟ akali dal will not offer lok sabha ticket to sher singh ghubaya who won last elections ਅਸ਼ਲੀਲ ਵੀਡੀਓ ਕਾਂਡ ਕਰਕੇ ਘੁਬਾਇਆ ਤੋਂ ਖੁੱਸੇਗੀ ਅਕਾਲੀ ਦਲ ਦੀ ਲੋਕ ਸਭਾ ਟਿਕਟ](https://static.abplive.com/wp-content/uploads/sites/5/2018/11/09164757/Sher-Singh-Ghubaya-vs-Sukhbir-Badal.jpg?impolicy=abp_cdn&imwidth=1200&height=675)
ਚੰਡੀਗੜ੍ਹ: ਅਕਾਲੀ ਦਲ ਦੀ ਟਿਕਟ ਤੋਂ ਸਾਲ 2014 ਵਿੱਚ ਸੰਸਦ ਮੈਂਬਰ ਬਣੇ ਸ਼ੇਰ ਸਿੰਘ ਘੁਬਾਇਆ ਨੂੰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਟਿਕਟ ਤੋਂ ਕੋਰਾ ਜਵਾਬ ਮਿਲ ਗਿਆ ਹੈ। ਪਾਰਟੀ ਨੇ ਪ੍ਰੈਸ ਬਿਆਨ ਰਾਹੀਂ ਘੁਬਾਇਆ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਵਿੱਚ ਅਸ਼ਲੀਲ ਵੀਡੀਓ ਤੇ ਸਰਗਰਮ ਸਿਆਸਤ ਨਾ ਕੀਤੇ ਜਾਣ ਨੂੰ ਕਾਰਨ ਦੱਸਿਆ ਗਿਆ ਹੈ।
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਘੁਬਾਇਆ ਬਾਰੇ ਵਾਇਰਲ ਹੋਈ ਵੀਡਿਓ ਨੇ ਘੁਬਾਇਆ ਦੇ ਨੈਤਿਕ ਮਿਆਰ 'ਤੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਅਜਿਹੇ ਸਿਆਸਤਦਾਨਾਂ ਨੂੰ ਟਿਕਟ ਨਹੀਂ ਦਿੰਦੀ ਹੈ, ਜਿਹੜੇ ਉੱਚੇ-ਸੁੱਚੇ ਆਚਰਣ ਦੀ ਸ਼ਰਤ ਪੂਰੀ ਨਹੀਂ ਕਰਦੇ ਹਨ।
ਹਾਲਾਂਕਿ, ਘੁਬਾਇਆ ਨੇ ਕਿਹਾ ਸੀ ਕਿ ਉਹ ਸੁਖਬੀਰ ਬਾਦਲ ਦੀ ਅਗਵਾਈ ਅਧੀਨ ਲੋਕ ਸਭਾ ਚੋਣਾਂ ਨਹੀਂ ਲੜ ਸਕਦੇ। ਘੁਬਾਇਆ ਦਾ ਇਹ ਬਿਆਨ ਉਦੋਂ ਆਇਆ ਸੀ ਜਦ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਤੇ ਕਈ ਅਕਾਲੀ ਲੀਡਰਾਂ ਨੇ ਸਵਾਲ ਚੁੱਕੇ ਸਨ। ਸੇਖੋਂ ਤੇ ਜ਼ੀਰਾ ਨੇ ਕਿਹਾ ਕਿ ਘੁਬਾਇਆ ਜਾਣਦੇ ਹਨ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਜਾਵੇਗੀ, ਇਸ ਲਈ ਉਹ ਨਮੋਸ਼ੀ ਤੋਂ ਬਚਣ ਲਈ ਅਜਿਹੇ ਬਿਆਨ ਦੇ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)