ਪੜਚੋਲ ਕਰੋ

Punjab News: 26 ਜਨਵਰੀ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ ! ਘਰਾਂ ਚ ਨਜ਼ਰਬੰਦ ਕੀਤੇ ਗਰਮ ਖਿਆਲੀ ਲੀਡਰ, ਵਿਰੋਧ ਪ੍ਰਦਰਸ਼ਨ ਦੀ ਬਣਾਈ ਸੀ ਯੋਜਨਾ

ਦੇਰ ਰਾਤ ਪੁਲਿਸ ਨੇ ਵੱਡੀ ਗਿਣਤੀ ਵਿੱਚ ਆਗੂਆਂ ਦੇ ਘਰਾਂ ਨੂੰ ਘੇਰ ਲਿਆ। ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਦੇ ਘਰ ਦੇ ਬਾਹਰ ਵੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

Punjab News: ਪੰਜਾਬ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਦੋਵਾਂ ਸੰਗਠਨਾਂ ਨੇ 25 ਅਤੇ 26 ਜਨਵਰੀ ਨੂੰ ਗੁਰਦਾਸਪੁਰ, ਜਲੰਧਰ ਅਤੇ ਮਾਨਸਾ ਵਿੱਚ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਸੀ।

ਦੇਰ ਰਾਤ ਪੁਲਿਸ ਨੇ ਵੱਡੀ ਗਿਣਤੀ ਵਿੱਚ ਆਗੂਆਂ ਦੇ ਘਰਾਂ ਨੂੰ ਘੇਰ ਲਿਆ। ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਦੇ ਘਰ ਦੇ ਬਾਹਰ ਵੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਸਵੇਰ ਤੋਂ ਹੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਪਰਮਿੰਦਰ ਸਿੰਘ ਅਨੁਸਾਰ, ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਦਬਾ ਰਹੀ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਅਤੇ ਨਿਆਂ ਸ਼ਾਮਲ ਹੈ। ਸਰਕਾਰ ਇਨ੍ਹਾਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜਿਸ ਦੇ ਵਿਰੋਧ ਵਿੱਚ ਤਿੰਨ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕੀਤੇ ਜਾਣੇ ਸਨ।

ਜ਼ਿਕਰ ਕਰ ਦਈਏ ਕਿ ਇਸ ਤੋਂ ਇਲਾਵਾ ਗੁਰਦਾਸਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ ਦੇ ਸਾਰੇ ਮੈਂਬਰਾਂ ਨੂੰ ਪੰਜਾਬ ਪੁਲਿਸ ਨੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ। ਗੁਰਦਾਸਪੁਰ, ਜਲੰਧਰ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਦਲ ਖਾਲਸਾ ਦੇ ਮੈਂਬਰਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਦਲ ਖਾਲਸਾ ਦੇ ਆਗੂ ਕਵਲਪਾਲ ਸਿੰਘ ਬਿੱਟੂ ਨੂੰ ਵੀ ਪੰਜਾਬ ਪੁਲਿਸ ਦੇ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ।

ਦੱਸ ਦਈਏ ਕਿ ਬਠਿੰਡਾ ਵਿਖੇ ਵੀ ਦਲ ਖਾਲਸਾ ਦੇ ਆਗੂ ਗੁਰਵਿੰਦਰ ਸਿੰਘ ਖਾਲਸਾ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਦੇ ਪਿੰਡ ਮਹਿਰਾਜ ਵਿਖੇ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 26 ਜਨਵਰੀ ਦੇ ਦਿਹਾੜੇ ਨੂੰ ਮੱਦੇਨਜ਼ਰ ਰੱਖਦੇ ਹੋਏ 25 ਜਨਵਰੀ ਨੂੰ ਪੰਜਾਬ ਵਿੱਚ ਤਿੰਨ ਥਾਵਾਂ ਉੱਤੇ ਗੁਰਦਾਸਪੁਰ, ਜਲੰਧਰ ਅਤੇ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ। ਇਸ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਿਸ ਨੇ ਬੀਤੀ ਰਾਤ ਤੋਂ ਹੀ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੈਂਬਰਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ।

ਕਵਲਪਾਲ ਸਿੰਘ ਬਿੱਟੂ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਖਿਲਾਫ ਸੀ ਕਿਉਂਕਿ ਸੰਵਿਧਾਨ ਵਿੱਚ ਸਾਨੂੰ ਸਾਰੇ ਹੱਕ ਦਿੱਤੇ ਗਏ ਹਨ ਪਰ ਮੌਕੇ ਦੀਆਂ ਸਰਕਾਰਾਂ ਨੇ ਸੰਵਿਧਾਨ ਵਿੱਚ ਲਿਖੇ ਸਾਡੇ ਸਾਰੇ ਹੱਕ ਖੋਹ ਲਏ ਹਨ, ਜਿਸ ਦੇ ਰੋਸ ਵੱਜੋਂ ਅਸੀਂ ਪੰਜਾਬ ਵਿੱਚ ਤਿੰਨ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕਰਨਾ ਸੀ।

ਟਾਪ ਹੈਡਲਾਈਨ

ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ, ਚੰਡੀਗੜ੍ਹ 'ਚ ਰਹੇਗੀ ਬੱਦਲਵਾਈ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ, ਚੰਡੀਗੜ੍ਹ 'ਚ ਰਹੇਗੀ ਬੱਦਲਵਾਈ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Punjab News :
Punjab News : "ਬਹੁਰੂਪੀਆ ਪੰਜਾਬ ਦਾ ਦਰਦ ਵੇਚ ਰਿਹਾ ਹੈ", ਰਵਨੀਤ ਬਿੱਟੂ ਦਾ ਦਿਲਜੀਤ ਦੋਸਾਂਝ 'ਤੇ ਤਿੱਖਾ ਨਿਸ਼ਾਨਾ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ 'ਚ ਚੱਲੀਆਂ ਤਾੜਤਾੜ ਗੋਲੀਆਂ, 15 ਤੋਂ ਵੱਧ ਚੱਲੇ ਫਾਇਰ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ 'ਚ ਚੱਲੀਆਂ ਤਾੜਤਾੜ ਗੋਲੀਆਂ, 15 ਤੋਂ ਵੱਧ ਚੱਲੇ ਫਾਇਰ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਅਮਰੀਕਾ ਨੇ ਈਰਾਨ ਨੂੰ ਕੀਤਾ ਧੂੰਆਂ-ਧੂੰਆਂ, ਉਡਾ ਦਿੱਤੇ ਰੇਲਵੇ ਬ੍ਰਿਜ; ਟਰੰਪ ਨੇ ਕਿਹਾ- ਇਹ ਬਦਲਾ...
ਅਮਰੀਕਾ ਨੇ ਈਰਾਨ ਨੂੰ ਕੀਤਾ ਧੂੰਆਂ-ਧੂੰਆਂ, ਉਡਾ ਦਿੱਤੇ ਰੇਲਵੇ ਬ੍ਰਿਜ; ਟਰੰਪ ਨੇ ਕਿਹਾ- ਇਹ ਬਦਲਾ...
ਇਸ ਸੂਬੇ ਦੇ ਕਿਸਾਨਾਂ ਲਈ ਵੱਡਾ ਮੌਕਾ, ਦਾਲ ਮਿੱਲ ਖੋਲ੍ਹਣ 'ਤੇ ਸਰਕਾਰ ਦੇਵੇਗੀ 25 ਲੱਖ ਦੀ ਸਬਸਿਡੀ
ਇਸ ਸੂਬੇ ਦੇ ਕਿਸਾਨਾਂ ਲਈ ਵੱਡਾ ਮੌਕਾ, ਦਾਲ ਮਿੱਲ ਖੋਲ੍ਹਣ 'ਤੇ ਸਰਕਾਰ ਦੇਵੇਗੀ 25 ਲੱਖ ਦੀ ਸਬਸਿਡੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ, ਚੰਡੀਗੜ੍ਹ 'ਚ ਰਹੇਗੀ ਬੱਦਲਵਾਈ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ, ਚੰਡੀਗੜ੍ਹ 'ਚ ਰਹੇਗੀ ਬੱਦਲਵਾਈ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਜੁਲਾਈ 2026
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
Embed widget