ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ ਵਾਹਨਾਂ ਦੀ ਜੁੱਟੀ ਭੀੜ, ਆਖਿਰ ਕੀ ਹੈ ਮਾਮਲਾ
ਅੰਮ੍ਰਿਤਸਰ ਮੈਡੀਕਲ ਕਾਲਜ 'ਚ ਪਹਿਲੇ ਬੈਚ 'ਚ ਲਏ 94 ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਮੁਸਾਫਰ ਫਿਲਹਾਲ ਏਅਰਪੋਰਟ ਦੇ ਅੰਦਰ ਹੀ ਹਨ।
ਅੰਮ੍ਰਿਤਸਰ: ਇੱਥੋਂ ਦੇ ਏਅਰਪੋਰਟ 'ਤੇ ਵਾਹਨਾਂ ਦੀਆਂ ਦੋਵੇਂ ਪਾਸੇ ਕਤਾਰਾਂ ਲੱਗੀਆਂ ਹੋਈਆਂ ਹਨ। ਦਰਅਸਲ ਸੋਮਵਾਰ ਰਾਤ ਬ੍ਰਿਟੇਨ ਤੋਂ ਪਹੁੰਚੀ ਫਲਾਈਟ ਰਾਹੀਂ ਆਏ ਸਾਰੇ 246 ਮੁਸਾਫਰਾਂ ਤੇ ਕਰੂ ਮੈਂਬਰਾਂ ਦੇ ਸੈਂਪਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਏ ਜਾ ਚੁੱਕੇ ਹਨ।
ਅੰਮ੍ਰਿਤਸਰ ਮੈਡੀਕਲ ਕਾਲਜ 'ਚ ਪਹਿਲੇ ਬੈਚ 'ਚ ਲਏ 94 ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਮੁਸਾਫਰ ਫਿਲਹਾਲ ਏਅਰਪੋਰਟ ਦੇ ਅੰਦਰ ਹੀ ਹਨ। ਏਅਰਪੋਰਟ 'ਤੇ ਸਿਹਤ ਵਿਭਾਗ ਪੰਜਾਬ ਦੀਆਂ ਚਾਰ ਤੇ ਇਕ ਕੇਂਦਰ ਦੀ ਟੀਮ ਰਾਤ ਢਾਈ ਵਜੇ ਤੋਂ ਸੈਂਪਲ ਲੈ ਰਹੀ ਹੈ।
ਸਿਵਲ ਸਰਜਨ ਅੰਮ੍ਰਿਤਸਰ ਮੁਤਾਬਕ ਸਾਰੇ ਸੈਂਪਲ ਲਏ ਜਾ ਚੁੱਕੇ ਹਨ। ਅਗਲੇ ਕੁਝ ਘੰਟਿਆਂ ਤਕ ਸੈਂਪਲ ਦੀ ਰਿਪੋਰਟ ਆਉਣ 'ਤੇ ਸਿਹਤ ਵਿਭਾਗ ਤੈਅ ਕਰੇਗਾ ਕਿ ਕਿਹੜੇ-ਕਿਹੜੇ ਮੁਸਾਫਰ ਨੂੰ ਘਰ ਜਾਣ ਦਿੱਤਾ ਜਾਵੇਗਾ ਤੇ ਕਿੰਨਾ ਮੁਸਾਫਰਾਂ ਨੂੰ ਆਈਸੋਲੇਟ ਕੀਤਾ ਜਾਵੇਗਾ। ਓਧਰ ਬਰਤਾਨੀਆ ਤੋਂ ਪਰਤੇ ਆਪਣੇ ਰਿਸ਼ਤੇਦਾਰਾਂ ਨੂੰ ਲੈਣ ਲਈ ਵੱਖ ਵੱਖ ਸ਼ਹਿਰਾਂ ਤੋਂ ਆਏ ਲੋਕਾਂ ਦੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਏਅਰਪੋਰਟ 'ਤੇ ਲੱਗੀਆਂ ਹਨ।
ਕਿਸਾਨ ਅੰਦੋਲਨ ਦਾ 27ਵਾਂ ਦਿਨ, ਅੱਜ ਕਿਸਾਨ ਜਥੇਬੰਦੀਆਂ ਲੈਣਗੀਆਂ ਵੱਡਾ ਫੈਸਲਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ