ਹੁਣ ਅੰਮ੍ਰਿਤਸਰ 'ਚ ਦੋਹਰਾ ਕਤਲ, ਨਾਜਾਇਜ਼ ਸਬੰਧਾਂ ਕਰਕੇ ਮਕਾਨ ਮਾਲਕਣ ਨੇ ਕਿਰਾਏਦਾਰ ਮਾਂ-ਧੀ ਨੂੰ ਮਾਰਿਆ
ਅੰਮ੍ਰਿਤਸਰ ਦੇ ਪ੍ਰੀਤ ਨਗਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਾਜਾਇਜ਼ ਸਬੰਧਾਂ ਕਰਕੇ ਇੱਕ ਮਕਾਨ ਮਾਲਕਣ ਨੇ ਆਪਣੀ ਕਿਰਾਏਦਾਰ ਤੇ ਉਸ ਦੀ 7 ਸਾਲਾਂ ਦੀ ਬੱਚੀ ਦਾ ਕਤਲ ਕਰ ਦਿੱਤਾ। ਮੁਲਜ਼ਮ ਮਹਿਲਾ ਖ਼ੁਦ ਭੱਜਣ ਦੀ ਫਿਰਾਕ ਵਿੱਚ ਸੀ ਪਰ ਪੁਲਿਸ ਨੇ ਉਸ ਨੂੰ ਰੇਲਵੇ ਸਟੇਸ਼ਨ ਤੋਂ ਦਬੋਚ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ: ਸ਼ਹਿਰ ਦੇ ਪ੍ਰੀਤ ਨਗਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਾਜਾਇਜ਼ ਸਬੰਧਾਂ ਕਰਕੇ ਇੱਕ ਮਕਾਨ ਮਾਲਕਣ ਨੇ ਆਪਣੀ ਕਿਰਾਏਦਾਰ ਤੇ ਉਸ ਦੀ 7 ਸਾਲਾਂ ਦੀ ਬੱਚੀ ਦਾ ਕਤਲ ਕਰ ਦਿੱਤਾ। ਮੁਲਜ਼ਮ ਮਹਿਲਾ ਖ਼ੁਦ ਭੱਜਣ ਦੀ ਫਿਰਾਕ ਵਿੱਚ ਸੀ ਪਰ ਪੁਲਿਸ ਨੇ ਉਸ ਨੂੰ ਰੇਲਵੇ ਸਟੇਸ਼ਨ ਤੋਂ ਦਬੋਚ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਮ੍ਰਿਤਕਾ ਸੁਮਨ ਦੇਵੀ ਦਾ ਪਤੀ ITBP ਵਿੱਚ ਤਾਇਨਾਤ ਸੀ। ਮੁਲਜ਼ਮ ਮਹਿਲਾ ਕਮਲੇਸ਼ ਦੇ ਸੁਮਨ ਦੇ ਪਤੀ ਨਾਲ ਸਬੰਧ ਬਣ ਗਏ ਸੀ। ਇਸੇ ਗੱਲ ਨੂੰ ਲੈ ਕੇ ਸੋਮਵਾਰ ਦੀ ਰਾਤ ਕਮਲੇਸ਼ ਤੇ ਸੁਮਨ ਵਿਚਾਲੇ ਝਗੜਾ ਹੋ ਗਿਆ ਸੀ। ਮੰਗਲਵਾਰ ਤੜਕੇ 4 ਵਜੇ ਕਮਲੇਸ਼ ਸੁਮਨ ਦੇ ਕਮਰੇ ਵਿੱਚ ਗਈ ਤੇ ਉਸ ਦਾ ਕਤਲ ਕਰ ਦਿੱਤਾ। ਇਸ ਦੌਰਾਨ ਸੁਮਨ ਦੀ ਬੱਚੀ ਨੇ ਕਤਲ ਹੁੰਦਾ ਵੇਖ ਲਿਆ ਸੀ, ਇਸ ਲਈ ਉਸ ਨੇ ਬੱਚੀ ਦਾ ਵੀ ਕਤਲ ਕਰ ਦਿੱਤਾ।
ਇਸ ਪਿੱਛੋਂ ਉਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਵੱਖਰੀ-ਵੱਖਰੀ ਥਾਂ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਫਰਾਰ ਹੋ ਰਹੀ ਮੁਲਜ਼ਮ ਮਹਿਲਾ ਨੂੰ ਸਟੇਸ਼ਨ ਤੋਂ ਕਾਬੂ ਕਰ ਲਿਆ। ਕਮਲੇਸ਼ ਦੇ ਪਤੀ ਮੁਤਾਬਕ ਸੁਮਨ ਪਿਛਲੇ ਛੇ ਮਹੀਨਿਆਂ ਤੋਂ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਰਹਿ ਰਹੀ ਸੀ। ਉਸ ਦੀ ਪਤਨੀ ਨੇ ਮੰਗਲਵਾਰ ਸਵੇਰੇ 4 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।