ਅੰਮ੍ਰਿਤਸਰ ਤੋਂ ਸ਼ਾਰਜਾਹ ਜਾਣ ਵਾਲੀ ਇੰਡੀਗੋ ਦੀ ਫਲਾਈਟ 31 ਜੁਲਾਈ ਨੂੰ ਭਰੇਗੀ ਆਖਰੀ ਉਡਾਣ, ਹੁਣ ਸਿਰਫ ਤਿੰਨ ਦਿਨ ਹੀ ਸ਼ਾਰਜਾਹ ਜਾ ਸਕਣਗੇ ਯਾਤਰੀ
ਕੰਪਨੀ ਅਧਿਕਾਰੀਆਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਭਾਰਤ ਦੀ ਉਡਾਣ ਕਿਉਂ ਬੰਦ ਕੀਤੀ ਜਾ ਰਹੀ ਹੈ। ਹੁਣ ਸਿਰਫ਼ ਯਾਤਰੀਆਂ ਕੋਲ ਹੀ ਏਅਰ ਇੰਡੀਆ ਰਾਹੀਂ ਸਫ਼ਰ ਕਰਨ ਦਾ ਵਿਕਲਪ ਹੋਵੇਗਾ
Amritsar News: ਕੰਪਨੀ ਅਧਿਕਾਰੀਆਂ (Company officials) ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਭਾਰਤ ਦੀ ਉਡਾਣ (India's flight)ਕਿਉਂ ਬੰਦ ਕੀਤੀ ਜਾ ਰਹੀ ਹੈ। ਹੁਣ ਸਿਰਫ਼ ਯਾਤਰੀਆਂ ਕੋਲ ਹੀ ਏਅਰ ਇੰਡੀਆ ਰਾਹੀਂ ਸਫ਼ਰ ਕਰਨ ਦਾ ਵਿਕਲਪ ਹੋਵੇਗਾ। ਪੰਜਾਬ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਦੁਬਈ ਦੇ ਸ਼ਾਰਜਾਹ (ndiGo flight flying between Punjab's Shri Guru Ramdas Ji International Airport Amritsar to Dubai's Sharjah) ਵਿਚਕਾਰ ਉਡਾਣ ਭਰਨ ਵਾਲੀ ਇੰਡੀਗੋ ਦੀ ਉਡਾਣ 31 ਅਗਸਤ ਨੂੰ ਆਪਣੀ ਆਖਰੀ ਉਡਾਣ ਭਰੇਗੀ। ਇਸ ਦੀ ਬੁਕਿੰਗ 1 ਅਗਸਤ ਤੋਂ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ, ਇੰਡੀਗੋ ਦੇ ਅਧਿਕਾਰੀਆਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਫਲਾਈਟ ਨੂੰ ਕਿਉਂ ਰੋਕਿਆ ਗਿਆ ਹੈ।
ਹੁਣ ਯਾਤਰੀਆਂ ਕੋਲ ਏਅਰ ਇੰਡੀਆ ਹੀ ਇਕਮਾਤਰ ਬਚਿਆ ਹੈ ਬਦਲ
ਇੰਡੀਗੋ ਤੋਂ ਇਲਾਵਾ ਸ਼ਾਰਜਾਹ ਲਈ ਸਿਰਫ ਏਅਰ ਇੰਡੀਆ ਦੀ ਫਲਾਈਟ (Air India flight) ਉਡਾਣ ਭਰਦੀ ਹੈ। ਏਅਰ ਇੰਡੀਆ ਦੀਆਂ ਉਡਾਣਾਂ ਹਫ਼ਤੇ ਵਿੱਚ ਸਿਰਫ਼ 3 ਦਿਨ ਸ਼ਾਰਜਾਹ ਲਈ ਉਡਾਣ ਭਰਦੀਆਂ ਹਨ। ਜਦੋਂ ਕਿ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 6E47-6E48 ਰੋਜ਼ਾਨਾ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਉਡਾਣ ਭਰਦੀ ਸੀ। ਅੰਮ੍ਰਿਤਸਰ ਤੋਂ ਸ਼ਾਰਜਾਹ ਜਾਣ ਵਾਲੀ ਇਹ ਇੱਕੋ-ਇੱਕ ਫਲਾਈਟ ਸੀ। ਇਹ ਫਲਾਈਟ ਰੋਜ਼ਾਨਾ 12.30 ਵਜੇ ਉਡਾਣ ਭਰਦੀ ਸੀ ਅਤੇ ਸ਼ਾਮ 3.45 ਵਜੇ ਸ਼ਾਰਜਾਹ ਪਹੁੰਚਦੀ ਸੀ।
ਯਾਤਰੀ ਹਫ਼ਤੇ ਵਿੱਚ ਤਿੰਨ ਦਿਨ ਸ਼ਾਰਜਾਹ ਲਈ ਭਰ ਸਕਣਗੇ ਉਡਾਣ
ਇੰਡੀਗੋ ਦੀ ਫਲਾਈਟ ਬੰਦ ਹੋਣ ਤੋਂ ਬਾਅਦ ਹੁਣ ਸਾਰਾ ਭਾਰ ਏਅਰ ਇੰਡੀਆ 'ਤੇ ਪਵੇਗਾ, ਇਸ ਤੋਂ ਇਲਾਵਾ ਯਾਤਰੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਏਅਰ ਇੰਡੀਆ ਦੀ ਫਲਾਈਟ ਹਫਤੇ 'ਚ ਸਿਰਫ ਤਿੰਨ ਦਿਨ ਸ਼ਾਰਜਾਹ ਲਈ ਉਡਾਣ ਭਰਦੀ ਹੈ। ਇਹ ਫਲਾਈਟ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1.50 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੁੰਦੀ ਹੈ ਅਤੇ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਸ਼ਾਰਜਾਹ ਤੋਂ ਰਵਾਨਾ ਹੁੰਦੀ ਹੈ।