ਕਲਾਨੌਰ 'ਚ ਬੱਸ ਸਟੈਂਡ ਤੇ ਕੰਡਮ ਹਾਲਤ ਵਿੱਚ ਖੜ੍ਹੀ ਬੱਸ ਵਿੱਚੋਂ ਮਿਲੀ ਅਣਪਛਾਤੀ ਲਾਸ਼
ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ 'ਚ ਬੱਸ ਸਟੈਂਡ ਤੇ ਕੰਡਮ ਹਾਲਤ ਵਿੱਚ ਖੜ੍ਹੀ ਬੱਸ ਵਿੱਚੋਂ ਅਣਪਛਾਤੀ ਲਾਸ਼ ਮਿਲੀ।ਇਸ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।ਕਲਾਨੌਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ 'ਚ ਬੱਸ ਸਟੈਂਡ ਤੇ ਕੰਡਮ ਹਾਲਤ ਵਿੱਚ ਖੜ੍ਹੀ ਬੱਸ ਵਿੱਚੋਂ ਅਣਪਛਾਤੀ ਲਾਸ਼ ਮਿਲੀ।ਇਸ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।ਕਲਾਨੌਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਕਲਾਨੌਰ ਦੇ ਐਸਐਚਓ ਸਰਬਜੀਤ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕੀ ਲੰਬੇ ਸਮੇਂ ਤੋਂ ਕਲਾਨੌਰ ਬੱਸ ਸਟੈਂਡ ਵਿਖੇ ਖੜ੍ਹੀ ਬੱਸ ਵਿੱਚੋਂ ਔਰਤ ਦੀ ਲਾਸ਼ ਮਿਲੀ ਹੈ ਜੋ ਕਿ ਕਲਾਨੌਰ ਵਿਖੇ ਕਾਫੀ ਲੰਬੇ ਸਮੇਂ ਤੋਂ ਬਾਜ਼ਾਰ 'ਚ ਭੀਖ ਮੰਗਦੀ ਸੀ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਐੱਸਐੱਚਓ ਸਰਬਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕਲਾਨੌਰ ਬੱਸ ਅੱਡੇ ਤੇ ਇਕ ਬੱਸ ਵਿਚ ਇਕ ਔਰਤ ਦੀ ਲਾਸ਼ ਮਿਲੀ ਹੈਂ।ਮੌਕੇ ਤੇ ਪੁੱਜ ਕੇ ਸਾਰੀ ਸਿਥਤੀ ਦਾ ਜਾਇਜ਼ਾ ਲਿਆ ਗਿਆ ਤੇ ਕਲਾਨੌਰ ਦੇ ਆਸ ਪਾਸ ਦੇ ਲੋਕਾਂ ਤੋ ਪਤਾ ਲਗਾ ਕਿ ਇਹ ਕਾਫ਼ੀ ਟਾਈਮ ਤੋ ਇੱਥੇ ਭੀਖ ਮੰਗਦੀ ਸੀ ਤੇ ਕੋਰੋਨਾ ਵਾਇਰਸ ਕਰਕੇ ਕਲਾਨੌਰ ਬੱਸ ਅੱਡੇ ਤੇ ਬਸਾ ਖੜਿਆ ਹੋਈਆਂ ਸਨ ਜਿਸ ਤੇ ਰਾਤ ਨੂੰ ਸੌਣ ਵੇਲੇ ਇਹ ਔਰਤ ਬੱਸ ਚ ਹੀ ਆ ਕੇ ਸੌ ਜਾਂਦੀ ਸੀ ਤੇ ਬੀਤੀ ਰਾਤ ਇਸ ਔਰਤ ਦੀ ਮੌਤ ਹੋ ਗਈ ਫਿਲਹਾਲ ਮੌਤ ਦੇ ਕਰਨਾ ਦਾ ਅਜੇ ਪਤਾ ਨਹੀਂ ਲੱਗ ਸਕਿਆ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :