Punjab News: 'ਮੁੜ ਪੁਲਿਸ ਥਾਣੇ 'ਤੇ ਹੋਇਆ ਹਮਲਾ, DGP ਇਸ ਨੂੰ ਵੀ ਟਾਇਰ ਫਟਣਾ ਹੀ ਦੱਸਣਗੇ ? ਮੁੜ ਕਾਲੇ ਦੌਰ ਵੱਲ ਨਾ ਚਲਾ ਜਾਵੇ ਪੰਜਾਬ' !
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਜ਼ਿਲ੍ਹਾ ਗੁਰਦਾਸਪੁਰ ਦੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਥਾਣਾ ਕਲਾਨੌਰ ਚੌਂਕੀ ਬਖਸ਼ੀਵਾਲ ਵਿਖੇ ਗ੍ਰੈਨੇਡ ਹਮਲਾ ਹੋਇਆ ਹੈ। ਪਿਛਲੇ 26 ਦਿਨਾਂ ਵਿੱਚ ਇਹ ਸੱਤਵਾਂ ਹਮਲਾ ਹੈ ਜੋ ਪੁਲਿਸ ਤੇ ਹੋਇਆ ਹੈ।
Punjab News: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਰਦਾਸਪੁਰ 'ਚ ਇੱਕ ਪੁਲਿਸ ਚੌਕੀ 'ਤੇ ਹੈਂਡ ਗ੍ਰਨੇਡ ਹਮਲਾ ਕੀਤਾ ਗਿਆ। ਇਹ ਧਮਾਕਾ ਕਲਾਨੌਰ ਕਸਬੇ ਦੀ ਬਖਸ਼ੀਵਾਲ ਚੌਕੀ 'ਤੇ ਹੋਇਆ। ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਜ਼ਿਲ੍ਹਾ ਗੁਰਦਾਸਪੁਰ ਦੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਥਾਣਾ ਕਲਾਨੌਰ ਚੌਂਕੀ ਬਖਸ਼ੀਵਾਲ ਵਿਖੇ ਗ੍ਰੈਨੇਡ ਹਮਲਾ ਹੋਇਆ ਹੈ। ਪਿਛਲੇ 26 ਦਿਨਾਂ ਵਿੱਚ ਇਹ ਸੱਤਵਾਂ ਹਮਲਾ ਹੈ ਜੋ ਪੁਲਿਸ ਤੇ ਹੋਇਆ ਹੈ।
ਮਜੀਠੀਆ ਨੇ ਕਿਹਾ, ਕੀ ਹੁਣ ਵੀ ਡੀਜੀਪੀ ਪੰਜਾਬ ਪੁਲਿਸ ਇਸ ਨੂੰ ਟਾਇਰ ਫਟਣ ਦੀ ਘਟਨਾ ਹੀ ਦੱਸੇਗੇ। ਅਜਿਹੇ ਹਮਲੇ ਗਵਾਹ ਹਨ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੈ ਤੇ ਸ਼ਰਾਰਤੀ ਆਨਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸਾਬ੍ਹ ਤੁਹਾਨੂੰ ਟਾਇਰ ਫਟੇ ਦੀ ਆਵਾਜ਼ ਸੁਣਦੀ ਹੈ ਜਾਂ ਨਹੀ ? ਮੁੱਖ ਮੰਤਰੀ ਸਾਬ੍ਹ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਦਰੁੱਸਤ ਕਰੋ ਜਾਂ ਅਸਤੀਫ਼ਾ ਦਿਓ ਤੁਹਾਡੀ ਲਾਪਰਵਾਹੀ ਕਿਤੇ ਪੰਜਾਬ ਨੂੰ ਫਿਰ ਤੋਂ ਉਸ ਕਾਲੇ ਦੌਰ ਵੱਲ ਨਾ ਲੈ ਜਾਵੇ
👉ਜ਼ਿਲ੍ਹਾ ਗੁਰਦਾਸਪੁਰ ਦੇ INDO-PAK ਸਰਹੱਦ ਨਾਲ ਲੱਗਦੇ ਥਾਣਾ ਕਲਾਨੌਰ ਚੌਂਕੀ ਬਖਸ਼ੀਵਾਲ ਵਿਖੇ ਗਰਨੇਡ ਹਮਲਾ ਹੋਇਆ ਹੈ।
— Bikram Singh Majithia (@bsmajithia) December 19, 2024
👉ਪਿਛਲੇ 26 ਦਿਨਾਂ ਵਿੱਚ ਇਹ ਸੱਤਵਾਂ ਹਮਲਾ ਹੈ ਜੋ ਪੁਲਿਸ ਤੇ ਹੋਇਆ ਹੈ।
👉ਕੀ ਹੁਣ ਵੀ @DGPPunjabPolice ਸਾਬ ਇਸ ਨੂੰ ਟਾਇਰ ਫਟਣ ਦੀ ਘਟਨਾ ਹੀ ਦੱਸੇਗੇ।
👉ਅਜਿਹੇ ਹਮਲੇ ਗਵਾਹ ਹਨ ਕਿ ਪੰਜਾਬ ਦੀ ਅਮਨ ਕਾਨੂੰਨ ਦੀ… pic.twitter.com/JzCqSpzFXG
ਇਸ ਹਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ, ਅੱਜ ਮਿਤੀ 18 ਦਸੰਬਰ 2024 ਦੀ ਰਾਤ ਨੂੰ ਠਾਣਾ ਕਲਾਨੌਰ ਦੀ ਚੌਂਕੀ ਬਖਸ਼ੀਵਾਲ ਉੱਤੇ ਹੋਏ ਹੈਂਡ ਗ੍ਰੈਨੇਡ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਲਈ ਜਾਂਦੀ ਹੈ । ਜਥੇਦਾਰ ਭਾਈ ਰਣਜੀਤ ਸਿੰਘ ਜੰਮੂ ਦੀ ਅਗਵਾਈ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਭਾਈ ਜਸਵਿੰਦਰ ਸਿੰਘ ਬਾਗੀ ਉਰਫ ਮੰਨੂ ਅਗਵਾਨ ਦੀ ਦੇਖ ਰੇਖ ਹੇਠ ਇਸ ਸਫਲ ਐਕਸ਼ਨ ਅੰਜਾਮ ਦਿੱਤਾ ਗਿਆ। ਪੰਜਾਬ ਦੀ ਨੌਜਵਾਨੀ ਦਾ ਸ਼ਿਕਾਰ ਖੇਡਣ ਵਾਲੇ ਪੁਲਿਸ ਅਫ਼ਸਰ ਤੇ ਯੂਪੀ ਬਿਹਾਰ ਤੋਂ ਭਰਤੀ ਕੀਤੇ ਭਈਏ ਜੋ ਸਿੱਖਾਂ ਅਤੇ ਸਿੱਖ ਜੁਝਾਰੂਆਂ ਬਾਰੇ ਊਲ ਜਲੂਲ ਬੋਲ ਰਹੇ ਹਨ ਉਸ ਦਾ ਜਵਾਬ ਮਿਲਦਾ ਰਹੇਗਾ। ਗੁਜਰਾਤੀ ਮੰਨੂਵਾਦੀਆਂ ਦੇ ਟੱਟੂ ਬਣ ਕੇ ਜੋ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।