![ABP Premium](https://cdn.abplive.com/imagebank/Premium-ad-Icon.png)
Breaking News: ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ
ਪੰਜਾਬ 'ਚ ਰਾਸ਼ਨ ਦੀ ਡੋਰ ਸਟੈੱਪ ਡਿਲਵਰੀ ਸ਼ੁਰੂ ਕੀਤੀ ਜਾਏਗੀ।ਪੰਜਾਬ ਦੇ ਭਗਵੰਤ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।
![Breaking News: ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ Another big decision of Bhagwant Mann government Breaking News: ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ](https://feeds.abplive.com/onecms/images/uploaded-images/2022/03/19/9b517e99ab0f8a942d8b95dcce543510_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ 'ਚ ਰਾਸ਼ਨ ਦੀ ਡੋਰ ਸਟੈੱਪ ਡਿਲਵਰੀ (Door Step Rashan Delivery) ਸ਼ੁਰੂ ਕੀਤੀ ਜਾਏਗੀ।ਪੰਜਾਬ ਦੇ ਭਗਵੰਤ ਮਾਨ (Bhagwant Mann) ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।ਮਾਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਰਾਸ਼ਨ ਦੀ ਡੋਰ ਸਟੈਪ ਡਿਲਵਰੀ ਕੀਤੀ ਜਾਏਗੀ। ਆਮ ਲੋਕਾਂ ਨੂੰ ਹੁਣ ਘਰ-ਘਰ ਹੀ ਰਾਸ਼ਨ ਮਿਲੇਗਾ।ਹਾਲਾਂਕਿ ਇਹ ਡੋਰ ਸਟੈਪ ਡਿਲਵਰੀ ਵਿਕਲਪਿਕ ਹੋਏਗੀ। ਰਾਸ਼ਨ ਡੀਪੂ ਤੋਂ ਵੀ ਰਾਸ਼ਨ ਲਿਆ ਜਾ ਸਕਦਾ ਹੈ।ਕੁਝ ਹੀ ਦਿਨਾਂ ਵਿੱਚ ਇਹ ਡੋਰ ਸਟੈਪ ਡਿਲਵਰੀ ਸ਼ੁਰੂ ਹੋ ਜਾਏਗੀ।
ਇਸ ਫੈਸਲੇ ਮਗਰੋਂ ਪੰਜਾਬ ਵਿੱਚ ਅਧਿਕਾਰੀ ਫੋਨ ਕਰਕੇ ਸਮਾਂ ਲੈਣਗੇ ਅਤੇ ਇਸ ਤੋਂ ਬਾਅਦ ਰਾਸ਼ਨ ਘਰ ਪਹੁੰਚਾ ਦਿੱਤਾ ਜਾਏਗਾ।ਇਸ ਸਕੀਮ ਨੂੰ ਪਹਿਲਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ੁਰੂ ਕੀਤੀ ਸੀ ਪਰ ਬਾਅਦ ਵਿੱਚ ਕੇਂਦਰ ਸਰਕਾਰ ਨੇ ਇਸ ਸਕੀਨ ਨੂੰ ਰੋਕ ਦਿੱਤਾ।ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਕੀਮ ਨੂੰ ਪੰਜਾਬ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਸਭ ਨੂੰ ਸਾਫ ਸੁਥਰਾ ਰਾਸ਼ਨ ਦਿੱਤਾ ਜਾ ਸਕੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਦੇ ਕਿਹਾ ਕਿ, ਪੰਜਾਬ ਦੇ ਲੋਕਾਂ ਨੂੰ ਰਾਸ਼ਨ ਲੈ ਲਈ ਲੰਬੀਆਂ ਕਤਾਰਾਂ ਵਿੱਛ ਪੜ੍ਹੋ ਹੋਣਾ ਪੈਂਦਾ ਹੈ ਜਦਿਕ ਅੱਜ ਦੇ ਸਮੇਂ ਦੁਨੀਆ ਇੰਨੀ ਤੇਜ਼ ਹੋ ਗਈ ਹੈ ਕਿ ਇਹ ਫੋਨ, ਇਕ ਕਲਿਕ ਤੇ ਸਮਾਨ ਘਰ ਪਹੁੰਚ ਜਾਂਦਾ ਹੈ।ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਗਰੀਬਾਂ ਨੂੰ ਰਾਸ਼ਨ ਲੈਣ ਲਈ ਦੇਹਾੜੀ ਤੱਕ ਛੱਡਣੀ ਪੈ ਜਾਂਦੀ ਹੈ।ਭਗਵੰਤ ਮਾਨ ਨੇ ਕਿਹਾ ਕਿ ਡੋਰ ਸਟੈਪ ਰਾਸ਼ਨ ਡਿਲਵਰੀ ਦੀ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਵਧੀਆ ਬੋਰੀਆਂ 'ਚ ਸਾਫ ਸੁਥਰਾ ਰਾਸ਼ਨ ਤੁਹਾਡੇ ਹਿੱਸੇ ਦਾ ਬਣਦਾ ਰਾਸ਼ਨ ਦਿੱਤਾ ਜਾਏਗਾ।ਉਨ੍ਹਾਂ ਕਿਹਾ ਕਿ ਮੈਂ ਕੁਝ ਐਸੀਆਂ ਬਜ਼ੁਰਗ ਔਰਤਾਂ ਨੂੰ ਵੀ ਜਾਣਦਾ ਹਾਂ ਜੋ ਰਾਸ਼ਨ ਲੈਣ ਲਈ ਕਈ-ਕਈ ਕਿਲੋਮੀਟਰ ਪੈਦਲ ਜਾਂਦੀਆਂ ਹਨ।ਇਸ ਸਕੀਮ ਨਾਲ ਉਨ੍ਹਾਂ ਨੂੰ ਲਾਭ ਮਿਲੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)