(Source: ECI/ABP News)
Punjab BJP: ਜਾਖੜ ਦੇ ਪ੍ਰਧਾਨਗੀ ਸਮਾਗਮ ਚੋਂ ਅਸ਼ਵਨੀ ਸ਼ਰਮਾ ਗ਼ਾਇਬ ! ਨਾਰਾਜ਼ਗੀ ਜਾਂ ਹੋਰ ਹੈ ਵਜ੍ਹਾ ? ਜਾਣੋ ਕਾਰਨ
ਇਸ ਮੌਕੇ ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਮਾਨਯੋਗ ਸ਼੍ਰੀ ਸੁਨੀਲ ਜਾਖੜ ਜੀ ਨੂੰ ਅਹੁਦਾ ਸੰਭਾਲਣ ‘ਤੇ ਹਾਰਦਿਕ ਵਧਾਈ । ਸਿਹਤ ਖ਼ਰਾਬ ਹੋਣ ਦੇ ਕਾਰਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਿਆ
![Punjab BJP: ਜਾਖੜ ਦੇ ਪ੍ਰਧਾਨਗੀ ਸਮਾਗਮ ਚੋਂ ਅਸ਼ਵਨੀ ਸ਼ਰਮਾ ਗ਼ਾਇਬ ! ਨਾਰਾਜ਼ਗੀ ਜਾਂ ਹੋਰ ਹੈ ਵਜ੍ਹਾ ? ਜਾਣੋ ਕਾਰਨ Ashwini Sharma missing from Jakhar's presidential function Resentment or other reason Know the reason Punjab BJP: ਜਾਖੜ ਦੇ ਪ੍ਰਧਾਨਗੀ ਸਮਾਗਮ ਚੋਂ ਅਸ਼ਵਨੀ ਸ਼ਰਮਾ ਗ਼ਾਇਬ ! ਨਾਰਾਜ਼ਗੀ ਜਾਂ ਹੋਰ ਹੈ ਵਜ੍ਹਾ ? ਜਾਣੋ ਕਾਰਨ](https://feeds.abplive.com/onecms/images/uploaded-images/2023/07/11/cd06d968b025adc8d55415e2550381271689065089303674_original.jpg?impolicy=abp_cdn&imwidth=1200&height=675)
Punjab News: : ਪੰਜਾਬ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਹ ਪੂਰਾ ਸਮਾਗਮ ਭਾਜਪਾ ਦੇ ਸੂਬਾ ਹੈੱਡਕੁਆਰਟਰ, ਸੈਕਟਰ 37-ਏ, ਚੰਡੀਗੜ੍ਹ ਵਿੱਚ ਹੋਇਆ ਜਿਸ ਵਿੱਚ ਭਾਜਪਾ ਦੇ ਦਿੱਗਜ ਲੀਡਰਾਂ ਨੇ ਸ਼ਿਰਕਤ ਕੀਤੀ ਪਰ ਇਸ ਵਿੱਚੋਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਗ਼ਾਇਬ ਰਹੇ ਜੋ ਕਿ ਇਸ ਦੌਰਾਨ ਚਰਚਾ ਦਾ ਵਿਸ਼ਾ ਰਹੇ।
ਇਸ ਮੌਕੇ ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਮਾਨਯੋਗ ਸ਼੍ਰੀ ਸੁਨੀਲ ਜਾਖੜ ਜੀ ਨੂੰ ਅਹੁਦਾ ਸੰਭਾਲਣ ‘ਤੇ ਹਾਰਦਿਕ ਵਧਾਈ । ਸਿਹਤ ਖ਼ਰਾਬ ਹੋਣ ਦੇ ਕਾਰਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਿਆ ਇਸ ਗੱਲ ਦਾ ਮੈਨੂੰ ਖੇਦ ਹੈ । ਉਮੀਦ ਕਰਦਾ ਹਾਂ ਕਿ ਤੁਹਾਡਾ ਅਨੁਭਵ ਪਾਰਟੀ ਨੂੰ ਨਵੀਂ ਸੇਧ ਦਵੇਗਾ।"
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਮਾਨਯੋਗ ਸ਼੍ਰੀ @sunilkjakhar ਜੀ ਨੂੰ ਅਹੁਦਾ ਸੰਭਾਲਣ ‘ਤੇ ਹਾਰਦਿਕ ਵਧਾਈ ।
— Ashwani Sharma (@AshwaniSBJP) July 11, 2023
ਸਿਹਤ ਖ਼ਰਾਬ ਹੋਣ ਦੇ ਕਾਰਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਿਆ ਇਸ ਗੱਲ ਦਾ ਮੈਨੂੰ ਖੇਦ ਹੈ ।
ਉਮੀਦ ਕਰਦਾ ਹਾਂ ਕਿ ਤੁਹਾਡਾ ਅਨੁਭਵ ਪਾਰਟੀ ਨੂੰ ਨਵੀਂ ਸੇਧ ਦਵੇਗਾ।@BJP4India @narendramodi…
ਜ਼ਿਕਰ ਕਰ ਦਈਏ ਕਿ ਸਮਾਗਮ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਸੂਬਾ ਇੰਚਾਰਜ ਵਿਜੇ ਰੂਪਾਨੀ, ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ, ਸੰਗਠਨ ਜਨਰਲ ਸਕੱਤਰ ਸ਼੍ਰੀਮੰਤਰੀ ਸ਼੍ਰੀਨਿਵਾਸਲੂ ਸਮੇਤ ਸਾਰੇ ਜ਼ਿਲ੍ਹਿਆਂ ਦੇ ਸੀਨੀਅਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
ਜਨਾਰਦਨ ਸ਼ਰਮਾ ਨੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ 'ਤੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਹਾਈਕਮਾਂਡ ਦੇ ਫੈਸਲੇ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੇ ਪ੍ਰਧਾਨ ਬਣਨ ਨਾਲ ਪੰਜਾਬ ਭਾਜਪਾ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਜ਼ਮੀਨ ਨਾਲ ਜੁੜੇ ਅਤੇ ਸੁਲਝੇ ਹੋਏ ਆਗੂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੁਨੀਲ ਜਾਖੜ ਦੀ ਕੁਸ਼ਲ ਅਗਵਾਈ ਅਤੇ ਪੰਜਾਬ ਪ੍ਰਤੀ ਡੂੰਘੀ ਸੋਚ ਸਦਕਾ ਸੂਬਾ ਭਾਜਪਾ ਨਵੀਆਂ ਬੁਲੰਦੀਆਂ ਨੂੰ ਛੂਹ ਲਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)