ਪੜਚੋਲ ਕਰੋ

ਗੁਰਦਾਸਪੁਰ ਦੀ ਕੇਂਦਰੀ ਜੇਲ 'ਚ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਿਸ਼ਾਨੀਆਂ

Punjab News: ਗੁਰਦਾਸਪੁਰ ਦੀ ਪੌਣੇ ਦੋ ਸੌ ਸਾਲ ਪੁਰਾਣੀ ਕੇਂਦਰੀ ਜੇਲ੍ਹ ਦੇ ਇਤਹਾਸ ਸਬੰਧੀ ਬੇਹੱਦ ਅਹਿਮ ਤੇ ਦਿਲਚਸਪ ਤੱਥ ਸਾਹਮਣੇ ਆਏ ਹਨ।

Punjab News: ਗੁਰਦਾਸਪੁਰ ਦੀ ਪੌਣੇ ਦੋ ਸੌ ਸਾਲ ਪੁਰਾਣੀ ਕੇਂਦਰੀ ਜੇਲ੍ਹ ਦੇ ਇਤਹਾਸ ਸਬੰਧੀ ਬੇਹੱਦ ਅਹਿਮ ਤੇ ਦਿਲਚਸਪ ਤੱਥ ਸਾਹਮਣੇ ਆਏ ਹਨ। ਜਿਸ ਥਾਂ ’ਤੇ ਕੇਂਦਰੀ ਜੇਲ੍ਹ ਮੌਜੂਦ ਹੈ, ਉਥੇ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੜੀ ਦਾ ਨਿਰਮਾਣ ਕਰਵਾਇਆ ਸੀ ਜਿਸ ਨੂੰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੇ ਲਸ਼ਕਰ ਨੇ ਤਬਾਹ ਕਰ ਦਿੱਤਾ ਸੀ। ਬਾਅਦ ਵਿੱਚ ਅੰਗਰੇਜ਼ਾਂ ਨੇ ਇਸੇ ਖੰਡਰ ਗਡ਼੍ਹੀ ਦੀਆਂ ਇੱਟਾਂ ਅਤੇ ਹੋਰ ਸਾਜ਼ੋ ਸਾਮਾਨ ਨਾਲ ਜੇਲ੍ਹ ਦੀ ਉਸਾਰੀ ਕਰਵਾਈ ਸੀ। ਇਸ ਸੰਬੰਧ 'ਚ ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਕੀਤੀ ਪਹਿਲਕਦਮੀ ਨੇ ਇਸ ਜੇਲ੍ਹ ਅੰਦਰੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੜੀ ਨਾਲ ਸਬੰਧਤ ਕਈ ਨਿਸ਼ਾਨੀਆਂ ਖੋਜ ਕੱਢੀਆਂ ਹਨ ਅਤੇ ਖੋਜ ਦੌਰਾਨ ਕੇਂਦਰੀ ਜੇਲ ਵਿਚੋਂ ਇਤਿਹਾਸਿਕ ਖੂਹ ਮਿਲਿਆ ਹੈ ਜੋ ਬਾਬਾ ਬੰਦਾ ਬਹਾਦਰ ਦੇ ਇਸ ਇਤਿਹਾਸਕ ਸਥਾਨ ਦੀ ਹੋਂਦ ਨੂੰ ਤਸਦੀਕ ਕਰਦੀਆਂ ਹਨ।

ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਖੋਜ ਕਾਰਜ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਜਾਰੀ ਸੀ ਜਿਸ ਦੇ ਮੁਕੰਮਲ ਹੋਣ ਪਿੱਛੋਂ ਇਸ ਦਾ ਖੁਲਾਸਾ ਕੀਤਾ ਗਿਆ ਹੈ ਉਹਨਾਂ ਦਸਿਆ ਕਿ ਸਭ ਤੋਂ ਅਹਿਮ ਪਹਿਲੂ ਜੇਲ੍ਹ ਅੰਦਰੋਂ ਇਤਹਾਸਕ ਖੂਹ ਦਾ ਮਿਲਣਾ ਹੈ। ਇਹ ਪਵਿੱਤਰ ਖੂਹ ਬਾਬਾ ਜੀ ਦੀ ਗੜੀ ਦੇ ਮੱਧ ਵਿੱਚ ਮੌਜੂਦ ਸੀ। ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ 11 ਦਸੰਬਰ 1710 ਈਸਵੀ ਨੂੰ ਲੋਹਗੜ (ਹਰਿਆਣਾ) ਦੇ ਕਿਲੇ ਤੋਂ ਮੁਗਲ ਸੈਨਾ ਦੇ ਘੇਰੇ ਵਿੱਚੋਂ ਝਕਾਨੀ ਦੇ ਕੇ ਬਚ ਨਿਕਲੇ। ਇਬਾਰਤਨਾਮਾ ਦੇ ਲੇਖਕ ਮੁਹੰਮਦ ਹਰੀਸੀ ਅਤੇ ਡਾ. ਹਰੀ ਰਾਮ ਗੁਪਤਾ ਅਨੁਸਾਰ ਬਾਬਾ ਜੀ ਪਹਾੜਾਂ ਵਿੱਚ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ 1711 ਈਸਵੀ ਦੇ ਸ਼ੁਰੂ ਵਿੱਚ ਬਹਿਰਾਮਪੁਰ ਦੇ ਇਲਾਕੇ ਵਿਚ ਆ ਗਏ ਅਤੇ ਮੌਜੂਦਾ ਗੁਰਦਾਸਪੁਰ ਵੱਲ ਆਪਣਾ ਰਸੂਖ ਵਧਾਉਣ ਲੱਗੇ। ਇਸ ਕਾਲ ਵਿਚ ਹੀ ਬਾਬਾ ਜੀ ਨੇ ਤ੍ਰਿਮੋ ਰੋਡ (ਮੌਜੂਦਾ ਜੇਲ੍ਹ ਰੋਡ) ਦੇ ਨਾਲ-ਨਾਲ ਲੋਹਗੜ ਕਿਲ੍ਹਾ, ਗੁਰਦਾਸਪੁਰ ਦੀ ਗੜੀ ਅਤੇ ਪਿੰਡ ਬਥਵਾਲਾ ਵਿਖੇ ਦੋ ਹੋਰ ਗੜੀਆਂ ਦਾ ਨਿਰਮਾਣ ਕੀਤਾ। 

ਇਸ ਗੜੀ ਦਾ ਇਸਤੇਮਾਲ ਸਿੱਖ ਯੋਧਿਆਂ ਨੂੰ ਠਹਿਰਾਉਣ ਅਤੇ ਘੋੜਿਆਂ ਦੀ ਰਿਹਾਇਸ਼ ਦੇ ਤੌਰ ’ਤੇ ਕੀਤਾ ਜਾਂਦਾ ਸੀ। ਇਸ ਗੜੀ ਨੂੰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੇ ਲਸ਼ਕਰ ਨੇ ਤਬਾਹ ਕਰ ਦਿੱਤਾ ਸੀ ਜਿਸ ਕਾਰਨ ਇਸ ਨੇ ਖੰਡਰ ਦਾ ਰੂਪ ਧਾਰਨ ਕਰ ਲਿਆ। ਦੂਸਰੇ ਐਂਗਲੋ ਸਿੱਖ ਯੁੱਧ ਜੋ ਕਿ 1848-49 ਵਿੱਚ ਹੋਇਆ ਸੀ, ਤੋਂ ਬਾਅਦ ਅੰਗਰੇਜ਼ਾਂ ਨੇ ਇਸ ’ਤੇ ਕਬਜ਼ਾ ਕਰ ਲਿਆ। ਇੱਕ ਮਈ 1852 ਵਿੱਚ ਅੰਗਰੇਜ਼ੀ ਸ਼ਾਸਕਾਂ ਨੇ ਗੁਰਦਾਸਪੁਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਬਣਾ ਦਿੱਤਾ।ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਨਾਲ ਸਬੰਧਤ ਰਿਕਾਰਡ ਅਤੇ ਜ਼ਿਲ੍ਹਾ ਗਜ਼ਟੀਅਰ ਮੁਤਾਬਕ 1854-55 ਦੌਰਾਨ ਅੰਗਰੇਜ਼ਾਂ ਨੇ ਖੰਡਰ ਹੋਈ ਗੜੀ ਦੀਆਂ ਇੱਟਾਂ ਦੇ ਨਾਲ ਜੇਲ੍ਹ ਦੀ ਉਸਾਰੀ ਕਰ ਦਿੱਤੀ। 

ਇਹ ਨਿਸ਼ਾਨੀਆਂ 1960-70 ਦੇ ਦਹਾਕੇ ਤਕ ਮੌਜੂਦ ਅਤੇ ਪ੍ਰਤੱਖ ਸਨ ਜਿਸ ਦੇ ਗਵਾਹ ਉਹ ਖੁਦ ਵੀ ਰਹੇ। ਉਸ ਵੇਲੇ ਕੱਚੀਆਂ ਇੱਟਾਂ ਨਾਲ ਬਣਿਆ ਖੂਹ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦਿਵਾਉਂਦਾ ਸੀ। ਇਸ ਦੇ ਆਲੇ-ਦੁਆਲੇ ਇਕ ਮਣ ਬਣੀ ਹੋਈ ਸੀ। ਅੱਗੇ ਦਸਿਆ ਕਿ ਇੱਥੇ ਇੱਕ ਰੌਚਕ ਗੱਲ ਦੱਸਣੀ ਬਣਦੀ ਹੈ ਕਿ ਜੇਲ੍ਹ ਅੰਦਰ ਬੰਦੀਆਂ ਵੱਲੋਂ ਇਸ ਖੂਹ ਦੇ ਪਾਣੀ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਅਤੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਸ ਪਵਿੱਤਰ ਖੂਹ ਦੇ ਪਾਣੀ ਨੂੰ ਪੀਣ ਨਾਲ ਸਜ਼ਾ ਮੁਆਫ਼ ਹੋ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਇਸ ਖੂਹ ਵਿੱਚ ਕਿਸੇ ਕੈਦੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਉਪਰੰਤ ਜੇਲ੍ਹ ਦੀ ਮੌਜੂਦਾ ਵਰਕਸ਼ਾਪ/ਫੈਕਟਰੀ ਦੀ ਉਸਾਰੀ ਸਮੇਂ ਇਸ ਖੂਹ ਨੂੰ ਵੀ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਜਿਸ ਨਾਲ ਖੂਹ ਦਾ ਵਜ਼ੂਦ ਹੀ ਮਿਟ ਗਿਆ।

ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਰਜਿੰਦਰ ਸਿੰਘ ਹੁੰਦਲ ਨਾਲ ਜੇਲ੍ਹ ਦੇ ਇਤਹਾਸ ਸਬੰਧੀ ਚਰਚਾ ਛੇੜੀ ਗਈ ਤਾਂ ਆਖ਼ਰ ਉਨ੍ਹਾਂ ਨੇ ਜੇਲ੍ਹ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਿਸ਼ਾਨੀਆਂ ਨੂੰ ਮੁੜ ਉਜਾਗਰ ਕਰਨ ਦਾ ਟੀਚਾ ਮਿੱਥਿਆ। ਖੋਜ ਕਾਰਜ ਸ਼ੁਰੂ ਹੋਇਆ। ਕੁਝ ਪੁਰਾਣੇ ਜੇਲ੍ਹ ਅਧਿਕਾਰੀਆਂ ਦੀ ਨਿਸ਼ਾਨਦੇਹੀ, ਇਤਹਾਸਕ ਤੱਥਾਂ ਦੇ ਆਧਾਰ ’ਤੇ ਅਤੇ ਮੌਜੂਦਾ ਜੇਲ੍ਹ ਮੁਲਾਜ਼ਮਾਂ ਦੀ ਮਦਦ ਨਾਲ ਇਸ ਥਾਂ ਦੀ ਪੁਟਾਈ ਕਰਨ ’ਤੇ ਤਕਰੀਬਨ 8 ਤੋਂ 10 ਫੁੱਟ ਹੇਠਾਂ ਇਹ ਖੂਹ ਮਿਲ ਗਿਆ। ਇਸ ਪਵਿੱਤਰ ਖੂਹ ਤੋਂ ਥੋੜੀ ਦੂਰ ਜੇਲ੍ਹ ਦੇ ਪ੍ਰਵੇਸ਼ ਦੁਆਰ ’ਤੇ ਸੱਜੇ ਅਤੇ ਖੱਬੇ ਪਾਸੇ, ਉੱਤਰ ਮੱਧਕਾਲੀਨ ਸਮੇਂ ਦੀਆਂ ਨਾਨਕਸ਼ਾਹੀ ਇੱਟਾਂ ਦੇ ਸਬੂਤ ਵੀ ਇੱਥੇ ਮੌਜੂਦ ਪਾਏ ਗਏ।

ਇਤਿਹਾਸਕ ਖੂਹ ਲੱਭਣ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਖੂਹ ਦੇ 8-10 ਫੁੱਟ ਘੇਰੇ ਦੀ ਪੁਟਾਈ ਕੀਤੀ ਅਤੇ ਪੱਕੀਆਂ ਇੱਟਾਂ ਲਾਈਆਂ। ਖੂਹ ਦੀ ਸੁਰੱਖਿਆ ਲਈ ਉੱਪਰ ਸ਼ੈੱਡ ਵੀ ਬਣਾ ਦਿੱਤੀ ਗਈ। ਖੂਹ ਦੇ ਅੰਦਰ ਇਕ ਟਿਊਬਵੈੱਲ ਲਾ ਕੇ ਪਾਈਪਾਂ ਜੇਲ੍ਹ ਦੇ ਅੰਦਰੂਨੀ ਹਿੱਸੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰਦੁਆਰਾ ਸਾਹਿਬ ਤੱਕ ਪਹੁੰਚਾਈਆਂ ਗਈਆਂ ਤਾਂ ਜੋ ਕੈਦੀ ਇੱਥੋਂ ਟੂਟੀਆਂ ਰਾਹੀਂ ਪਵਿੱਤਰ ਖੂਹ ਦਾ ਜਲ ਪ੍ਰਸਾਦ ਵਜੋਂ ਗ੍ਰਹਿਣ ਕਰ ਸਕਣ। ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਵੀ ਸਥਾਪਤ ਕੀਤਾ ਗਿਆ ਹੈ। 

ਖੂਹ ਦੀਆਂ ਕੁਝ ਕੱਚੀਆਂ ਇੱਟਾਂ ਨੂੰ ਸ਼ੀਸ਼ੇ ਦੇ ਫਰੇਮ ਵਿੱਚ ਰੱਖ ਕੇ ਜੇਲ੍ਹ ਦੇ ਬਾਹਰੀ ਹਿੱਸੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਕੋਲ ਰੱਖਿਆ ਗਿਆ ਹੈ ਤਾਂ ਜੋ ਸ਼ਰਧਾਲੂ ਦਰਸ਼ਨ ਕਰ ਸਕਣ ,ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਸਰਕਾਰ ਦੇ ਕੋਲ ਅਪੀਲ ਕੀਤੀ ਕਿ ਸਰਕਾਰ ਨੂੰ ਇਹਨਾਂ ਪੁਰਾਣੀਆਂ ਯਾਦਗਾਰੀ ਨੂੰ ਮੁੜ ਤੋਂ ਸੁਰਜੀਤ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਕਿਤੇ ਇਹ ਨਾ ਹੋਵੇ ਕਿ ਇਹ ਸਾਰਾ ਇਤਿਹਾਸ ਕਿਤਾਬਾਂ ਦੇ ਵਿਚ ਹੀ ਲਿਖਿਆ ਰਹਿ ਜਾਵੇ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ
Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ
Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ
Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ
Punjab Blast Update: ਥਾਣਿਆਂ 'ਤੇ ਹੋ ਰਹੇ ਧਮਾਕਿਆਂ 'ਤੇ ਮਜੀਠੀਆ ਨੇ ਘੇਰੀ ਸਰਕਾਰ ਤੇ ਪੁਲਿਸ-ਕਿਹਾ, ਕਿਤੇ CM House ਵਿੱਚ ਨਾ ਪਾਟ ਜਾਵੇ ਕੋਈ ਟਾਇਰ
Punjab Blast Update: ਥਾਣਿਆਂ 'ਤੇ ਹੋ ਰਹੇ ਧਮਾਕਿਆਂ 'ਤੇ ਮਜੀਠੀਆ ਨੇ ਘੇਰੀ ਸਰਕਾਰ ਤੇ ਪੁਲਿਸ-ਕਿਹਾ, ਕਿਤੇ CM House ਵਿੱਚ ਨਾ ਪਾਟ ਜਾਵੇ ਕੋਈ ਟਾਇਰ
Accident in Punjab: ਦਰਦਨਾਕ ਭਾਣਾ! ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਕੇ ਥਾਰ ਤਬਾਹ, ਵਿਆਹ ਤੋਂ 5 ਦਿਨ ਬਾਅਦ ਹੀ ਨੌਜਵਾਨ ਵਕੀਲ ਦੀ ਮੌ*ਤ
Accident in Punjab: ਦਰਦਨਾਕ ਭਾਣਾ! ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਕੇ ਥਾਰ ਤਬਾਹ, ਵਿਆਹ ਤੋਂ 5 ਦਿਨ ਬਾਅਦ ਹੀ ਨੌਜਵਾਨ ਵਕੀਲ ਦੀ ਮੌ*ਤ
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ
Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ
Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ
Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ
Punjab Blast Update: ਥਾਣਿਆਂ 'ਤੇ ਹੋ ਰਹੇ ਧਮਾਕਿਆਂ 'ਤੇ ਮਜੀਠੀਆ ਨੇ ਘੇਰੀ ਸਰਕਾਰ ਤੇ ਪੁਲਿਸ-ਕਿਹਾ, ਕਿਤੇ CM House ਵਿੱਚ ਨਾ ਪਾਟ ਜਾਵੇ ਕੋਈ ਟਾਇਰ
Punjab Blast Update: ਥਾਣਿਆਂ 'ਤੇ ਹੋ ਰਹੇ ਧਮਾਕਿਆਂ 'ਤੇ ਮਜੀਠੀਆ ਨੇ ਘੇਰੀ ਸਰਕਾਰ ਤੇ ਪੁਲਿਸ-ਕਿਹਾ, ਕਿਤੇ CM House ਵਿੱਚ ਨਾ ਪਾਟ ਜਾਵੇ ਕੋਈ ਟਾਇਰ
Accident in Punjab: ਦਰਦਨਾਕ ਭਾਣਾ! ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਕੇ ਥਾਰ ਤਬਾਹ, ਵਿਆਹ ਤੋਂ 5 ਦਿਨ ਬਾਅਦ ਹੀ ਨੌਜਵਾਨ ਵਕੀਲ ਦੀ ਮੌ*ਤ
Accident in Punjab: ਦਰਦਨਾਕ ਭਾਣਾ! ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਕੇ ਥਾਰ ਤਬਾਹ, ਵਿਆਹ ਤੋਂ 5 ਦਿਨ ਬਾਅਦ ਹੀ ਨੌਜਵਾਨ ਵਕੀਲ ਦੀ ਮੌ*ਤ
Punjab News: ਗਿਆਨੀ ਹਰਪ੍ਰੀਤ ਸਿੰਘ ਤੋਂ SGPC ਨੇ ਵਾਪਸ ਲਿਆ ਚਾਰਜ, ਹੁਣ ਬਦਲਿਆ ਜਾ ਸਕਦਾ ਅਕਾਲੀ ਦਲ ਲਈ ਲਿਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ?
Punjab News: ਗਿਆਨੀ ਹਰਪ੍ਰੀਤ ਸਿੰਘ ਤੋਂ SGPC ਨੇ ਵਾਪਸ ਲਿਆ ਚਾਰਜ, ਹੁਣ ਬਦਲਿਆ ਜਾ ਸਕਦਾ ਅਕਾਲੀ ਦਲ ਲਈ ਲਿਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ?
Farmer Protest: VC ਰਾਹੀਂ SC 'ਚ ਪੇਸ਼ ਹੋਏ ਜਗਜੀਤ ਡੱਲੇਵਾਲ, ਕਿਹਾ-1 ਹਫਤੇ ਲਈ ਹਸਪਤਾਲ ਹੋ ਜਾਓ ਦਾਖ਼ਲ, ਮੰਗੀ ਮੈਡੀਕਲ ਰਿਪੋਰਟ
Farmer Protest: VC ਰਾਹੀਂ SC 'ਚ ਪੇਸ਼ ਹੋਏ ਜਗਜੀਤ ਡੱਲੇਵਾਲ, ਕਿਹਾ-1 ਹਫਤੇ ਲਈ ਹਸਪਤਾਲ ਹੋ ਜਾਓ ਦਾਖ਼ਲ, ਮੰਗੀ ਮੈਡੀਕਲ ਰਿਪੋਰਟ
ਵੱਡੀ ਖ਼ਬਰ ! ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਈ ਖਰਾਬ, ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ, ਘਬਰਾਈ ਮੈਡੀਕਲ ਟੀਮ
ਵੱਡੀ ਖ਼ਬਰ ! ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਈ ਖਰਾਬ, ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ, ਘਬਰਾਈ ਮੈਡੀਕਲ ਟੀਮ
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Embed widget