Hoshiarpur News: ਵਿਦੇਸ਼ ਤੋਂ ਬੁਰੀ ਖਬਰ ! ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ
Hoshiarpur News: ਵਿਦੇਸ਼ ਦੀ ਧਰਤੀ ਤੋਂ ਇੱਕ ਹੋਰ ਮੌਤ ਦੀ ਆਈ ਖਬਰ ਆਈ ਹੈ। ਜਰਮਨ ਵਿੱਚ ਪੰਜਾਬੀ ਨੌਜਵਾਨ ਦੀ ਦਿਲ ਦੇ ਦੌਰੇ ਕਰਕੇ ਮੌਤ ਹੋ ਗਈ ਹੈ। ਪਰਿਵਾਰ ਨੇ ਨੌਜਵਾਨ ਦੀ ਲਾਸ਼ ਭਾਰਤ ਲੈ ਕੇ ਆਉਣ ਦੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ।
Hoshiarpur News: ਵਿਦੇਸ਼ ਦੀ ਧਰਤੀ ਤੋਂ ਇੱਕ ਹੋਰ ਮੌਤ ਦੀ ਆਈ ਖਬਰ ਆਈ ਹੈ। ਜਰਮਨ ਵਿੱਚ ਪੰਜਾਬੀ ਨੌਜਵਾਨ ਦੀ ਦਿਲ ਦੇ ਦੌਰੇ ਕਰਕੇ ਮੌਤ ਹੋ ਗਈ ਹੈ। ਪਰਿਵਾਰ ਨੇ ਨੌਜਵਾਨ ਦੀ ਲਾਸ਼ ਭਾਰਤ ਲੈ ਕੇ ਆਉਣ ਦੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ। 33 ਸਾਲਾਂ ਨੌਜਵਾਨ ਅਸ਼ੋਕ ਕੁਮਾਰ 10 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੀ ਤਲਾਸ਼ ਵਿੱਚ ਜਰਮਨ ਗਿਆ ਸੀ ਜਿੱਥੇ ਪਿਛਲੇ ਦਿਨੀਂ ਦਿਲ ਦੀ ਗਤੀ ਰੁਕਣ ਕਾਰਨ ਉਸ ਦੀ ਮੌਤ ਹੋ ਗਈ।
ਹਾਸਲ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਤਲਵਾੜਾ ਬਲਾਕ ਦੇ ਪਿੰਡ ਰਾਏਪੁਰ ਦੇ 33 ਸਾਲਾ ਅਸ਼ੋਕ ਕੁਮਾਰ ਨਾਮੀ ਨੌਜਵਾਨ ਦੀ ਜਰਮਨ ਵਿੱਚ ਮੌਤ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਅਸ਼ੋਕ ਦੇ ਵੱਡੇ ਭਰਾ ਨੇ ਦੱਸਿਆ ਕਿ 11 ਸਾਲ ਪਹਿਲਾਂ ਅਸ਼ੋਕ ਜਰਮਨ ਗਿਆ ਸੀ ਤੇ ਮੌਤ ਇੱਕ ਰਾਤ ਪਹਿਲਾਂ ਉਸ ਦੀ ਪਤਨੀ ਨਾਲ ਉਸ ਦੀ ਗੱਲ ਹੋਈ ਸੀ।
ਉਸ ਨੇ ਦੱਸਿਆ ਸੀ ਕਿ ਉਸ ਦੀ ਛਾਤੀ ਵਿਚ ਦਰਦ ਹੋ ਰਹੀ ਹੈ। ਇਸ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਨੂੰ ਹਸਪਤਾਲ ਜਾਣ ਲਈ ਕਿਹਾ ਤੇ ਉਹ ਹਸਪਤਾਲ ਚਲਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਟੈਸਟ ਲਿਖੇ ਸਨ। ਸ਼ਨੀਵਾਰ ਰਾਤ ਨੂੰ ਹੀ ਉਸ ਦੀ ਦਰਦ ਕਾਰਨ ਮੌਤ ਹੋ ਗਈ।
ਅਸ਼ੋਕ ਦੇ ਭਰਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਭਰਾ ਦੀ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਭਰਾ ਦਾ ਅੰਤਿਮ ਸੰਸਕਾਰ ਭਾਰਤੀ ਹਿੰਦੂ ਰੀਤ ਮੁਤਾਬਕ ਕਰ ਸਕਣ। ਪਰਿਵਾਰ ਵਿੱਚ ਜਿੱਥੇ ਦੁੱਖ ਦਾ ਕਹਿਰ ਡਿੱਗ ਗਿਆ ਹੈ, ਉਥੇ ਹੀ ਪਿੰਡ ਵਿੱਚ ਸ਼ੋਕ ਦੀ ਲਹਿਰ ਹੈ।
ਇਹ ਵੀ ਪੜ੍ਹੋ: Gurdaspur News: ਪੰਜਾਬ 'ਚ ਨਹੀਂ ਰੁਕ ਰਹੀ ਗੈਰ-ਕਾਨੂੰਨੀ ਮਾਈਨਿੰਗ, ਬੇਲਦਾਰ ਦਾ ਕੀਤਾ ਕਤਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।