ਪੜਚੋਲ ਕਰੋ

ਲੌਕਡਾਊਨ ਦੌਰਾਨ ਪੰਜਾਬ ਤੋਂ ਵੱਡੀ ਖ਼ਬਰ, ਸਵੇਰ ਤੋਂ ਦੁਕਾਨਾਂ ਖੁੱਲ੍ਹਣ ਦੇ ਸਮੇਂ ਦਾ ਐਲਾਨ

ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਅਤੇ ਐਸਟੇਬਲਿਸ਼ਮੈਂਟ ਐਕਟ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ (ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਨੂੰ ਛੱਡ ਕੇ ) ਸਵੇਰ 7 ਤੋਂ 11 ਵਜੇ ਤੱਕ ਖੁੱਲ੍ਹਣਗੀਆਂ।

ਬਰਨਾਲਾ: ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਚ ਸ਼ੁੱਕਰਵਾਰ ਤੋਂ ਦੁਕਾਨਾਂ ਖੋਲ੍ਹਣ ਸਬੰਧੀ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ। ਬਰਨਾਲਾ ਜ਼ਿਲ੍ਹੇ ਦੇ ਲੋਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਰੋਟੇਸ਼ਨ ਦੇ ਆਧਾਰ ਤੇ ਸਵੇਰ 7 ਵਜੇ ਤੋਂ ਸਵੇਰ 11 ਵਜੇ ਤਕ ਦੁਕਾਨਾਂ ਖੁੱਲ੍ਹਣਗੀਆਂ। ਪਰ ਨਾਲ ਹੀ ਕੋਰੋਨਾ ਦਾ ਪਸਾਰ ਰੋਕਣ ਲਈ ਸਾਵਧਾਨੀ ਦਾ ਧਿਆਨ ਰੱਖਣ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਰਿਆਇਤਾਂ ਦੇਣ ਦਾ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ 'ਤੇ ਛੱਡਿਆ ਹੈ, ਇਸੇ ਤਹਿਤ ਹੀ ਬਰਨਾਲਾ ਡੀਸੀ ਨੇ ਹੇਠ ਦਿੱਤੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਅਤੇ ਐਸਟੇਬਲਿਸ਼ਮੈਂਟ ਐਕਟ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ (ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਨੂੰ ਛੱਡ ਕੇ ) ਸਵੇਰ 7 ਤੋਂ 11 ਵਜੇ ਤੱਕ ਖੁੱਲ੍ਹਣਗੀਆਂ। ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਕੱਪੜੇ/ਫੈਬਰਿਕ ਦੁਕਾਨਾਂ ਤੇ ਸਬੰਧਤ ਅਸੈਸਰੀ, ਦਰਜੀਆਂ ਦੀਆਂ ਦੁਕਾਨਾਂ (ਟੇਲਰਿੰਗ), ਸਰਾਫਾਂ ਸਮੇਤ ਸਾਰੇ ਤਰ੍ਹਾਂ ਦੇ ਗਹਿਣਿਆਂ/ਅਸੈਸਰੀ ਨਾਲ ਸਬੰਧਤ ਦੁਕਾਨਾਂ, ਕਾਸਮੈਟਿਕਸ ਦੀਆਂ ਦੁਕਾਨਾਂ, ਬੱਚਿਆਂ ਦੇ ਕੱਪੜੇ ਤੇ ਉਤਪਾਦ, ਬੈਗਜ਼/ਲੱਗੇਜ਼ ਆਦਿ ਘਰੇਲੂ ਉਪਕਰਨ (ਗੈਰ ਇਲੈਕਟ੍ਰੋਨਿਕ) ਕਰੌਕਰੀ, ਰਸੋਈ ਦੀਆਂ ਵਸਤਾਂ, ਘਰੇਲੂ ਉਪਕਰਨ, ਇਲੈਕਟ੍ਰੋਨਿਕ ਤੇ ਇਲੈਕਟ੍ਰੀਕਲ ਉਪਕਰਨ (ਸੇਲ ਤੇ ਰਿਪੇਅਰ) ਨਾਲ ਸਬੰਧਤ ਦੁਕਾਨਾਂ ਖੁੱਲ੍ਹ ਸਕਣਗੀਆਂ। ਸੋਮਵਾਰ ਅਤੇ ਵੀਰਵਾਰ ਨੂੰ ਮੋਬਾਈਲ ਅਤੇ ਮੋਬਾਈਲ ਰਿਪੇਅਰ, ਕੰਪਿਊਟਰ ਰਿਪੇਅਰ ਤੇ ਹਾਰਡਵੇਅਰ ਦੁਕਾਨਾਂ, ਬਿਲਡਿੰਗ ਤੇ ਉਸਾਰੀ ਉਪਕਰਨਾਂ ਸਬੰਧੀ ਸਟੋਰ ਜਿਵੇਂ ਪੇਂਟ, ਵੈਨਿਸ਼ਿੰਗ ਆਦਿ, ਕਾਰਪੇਂਟਰੀ ਉਪਰਕਰਨ, ਪਲਾਈਵੁਡ ਆਦਿ, ਗਲਾਸ ਤੇ ਮਿਰਰ, ਗਰਿੱਲ ਤੇ ਫੈਬਰੀਕੇਸ਼ਨ, ਸੀਮਿੰਟ ਤੇ ਮੋਰਟੋ ਆਦਿ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਬੁੱਧਵਾਰ ਤੇ ਸ਼ਨਿਚਰਵਾਰ ਨੂੰ ਆਟੋਮੋਬਾਈਲਜ਼ ਦੀ ਵਿਕਰੀ ਤੇ ਸਪੇਅਰ ਪਾਰਟਸ, ਰਿਪੇਅਰ ਤੇ ਮੇਂਟੀਨੈਂਸ ਨਾਲ ਸਬੰਧਤ ਦੁਕਾਨਾਂ, ਰਿਪੇਅਰ ਅਤੇ ਮੇਂਟੀਨੈਂਸ ਨਾਲ ਸਬੰਧਤ ਦੁਕਾਨਾਂ, ਸਟੇਸ਼ਨਰੀ ਤੇ ਗਿਫਟ ਸ਼ਾਪ (ਆਰਟ ਐਂਡ ਕ੍ਰਾਫਟ ਚੀਜ਼ਾਂ ਤੇ ਕਿਤਾਬਾਂ), ਬੇਕਰੀ ਤੇ ਕਨਫੈਕਸ਼ਨਰੀ, ਮਠਿਆਈ ਦੀਆਂ ਦੁਕਾਨਾਂ ਤੇ ਡੇਅਰੀ ਉਤਪਾਦ ਤੇ ਮੀਟ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਇਹ ਦੁਕਾਨਾਂ ਸਵੇਰ 7 ਤੋਂ 11 ਵਜੇ ਤੱਕ 50 ਫੀਸਦੀ ਸਟਾਫ਼ ਨਾਲ ਖੋਲੀਆਂ ਜਾ ਸਕਣਗੀਆਂ। ਸਾਰੇ ਤਰ੍ਹਾਂ ਦੀਆਂ ਦੁਕਾਨਾਂ ਵਾਰੀ ਨਾਲ ਯਾਨੀ ਕਿ ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਖੁੱਲ੍ਹਣਗੀਆਂ। ਉਨ੍ਹਾਂ ਕਿਹਾ ਕਿ ਦੁਕਾਨਦਾਰ ਕਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦੀ ਸਾਵਧਾਨੀ ਵਰਤਣੀ ਜਿਵੇਂ ਮਾਸਕ, ਦਸਤਾਨੇ, ਸੈਨੇਟਾਈਜ਼ਰ ਦੀ ਵਰਤੋਂ, ਸਮਾਜਿਕ ਦੂਰੀ ਆਦਿ ਦਾ ਲਾਜ਼ਮੀ ਧਿਆਨ ਰੱਖਣਗੇ। ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਬਾਰੇ ਨਿਰਦੇਸ਼: ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਕਰਿਆਨਾ/ਜਨਰਲ ਸਟੋਰ, ਕੈਮਿਸਟ, ਲੈਬ ਤੇ ਖੇਤੀਬਾੜੀ ਉਪਕਰਨਾਂ ਤੇ ਉਤਪਾਦਾਂ ਨਾਲ ਸਬੰਧਤ ਦੁਕਾਨਦਾਰ ਐਤਵਾਰ ਤੋਂ ਬਿਨਾਂ ਸਾਰੇ ਦਿਨ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਾਊਂਟਰ ਸੇਲ ਕਰ ਸਕਣਗੇ। ਇਸ ਤੋਂ ਇਲਾਵਾ ਪਾਸ ਵਾਲੇ ਦੁਕਾਨਦਾਰ ਸ਼ਾਮ 5 ਵਜੇ ਤੱਕ ਪਹਿਲਾਂ ਵਾਂਗ ਹੋਮ ਡਿਲਿਵਰੀ ਕਰ ਸਕਣਗੇ। ਇਹ ਦੁਕਾਨਾਂ ਐਤਵਾਰ ਨਹੀਂ ਖੁੱਲ੍ਹਣਗੀਆਂ। ਜ਼ਰੂਰੀ ਵਸਤਾਂ ਦੀ ਸਪਲਾਈ ਲਈ ਈ-ਕਾਮਰਸ ਸੇਵਾ ਵੀ ਜਾਰੀ ਰਹਿ ਸਕੇਗੀ। ਉਨ੍ਹਾਂ ਦੱਸਿਆ ਕਿ ਦੁੱਧ, ਸਬਜ਼ੀ, ਫਲਾਂ ਆਦਿ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਜਾਰੀ ਰਹੇਗੀ। ਕਿਹੜੀਆਂ ਦੁਕਾਨਾਂ/ਅਦਾਰੇ ਨਹੀਂ ਖੁੱਲ੍ਹ ਸਕਣਗੇ: ਸ਼ਰਾਬ ਦੇ ਠੇਕੇ, ਤੰਬਾਕ ਦੀ ਵਿਕਰੀ, ਸੈਲੂਨ, ਹਜ਼ਾਮਤ ਦੀਆਂ ਦੁਕਾਨਾਂ, ਬਿਊਟੀ ਪਾਰਲਰ, ਸਾਰੇ ਵਿਦਿਅਕ, ਟਰੇਨਿੰਗ, ਕੋਚਿੰਗ ਇੰਸਟੀਚਿਊਟ, ਆਈਲੈਟਸ ਇੰਸਟੀਚਿਊਟ, ਹਾਸਪੀਟੈਲਿਟੀ ਸੇਵਾਵਾਂ, ਸਾਪਿੰਗ ਮਾਲਜ਼, ਸਾਰੇ ਸਿਨੇਮਾ ਹਾਲ, ਜਿੰਮ, ਸਪੋਰਟਸ ਕੰਪਲੈਕਸ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਰੈਸਟੋਰੈਂਟ, ਅਸੈਂਬਲੀ ਹਾਲ ਤੇ ਹੋਰ ਸਬੰਧਤ ਥਾਵਾਂ, ਸਾਰੇ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ, ਖੇਡ, ਮਨੋਰੰਜਕ, ਵਿਦਿਅਕ, ਸੱਭਿਆਚਾਰਕ, ਧਾਰਮਿਕ ਸਮਾਗਮ ਤੇ ਹੋਰ ਇਕੱਠ, ਸਾਰੇ ਧਾਰਮਿਕ ਸਮਾਗਮਾਂ ’ਤੇ ਪਾਬੰਦੀ ਰਹੇਗੀ। ਲੌਕਡਾਊਨ ਦੌਰਾਨ ਪੰਜਾਬ ਤੋਂ ਵੱਡੀ ਖ਼ਬਰ, ਸਵੇਰ ਤੋਂ ਦੁਕਾਨਾਂ ਖੁੱਲ੍ਹਣ ਦੇ ਸਮੇਂ ਦਾ ਐਲਾਨ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਅੰਮ੍ਰਿਤਸਰ ‘ਚ 4 ਜਨਵਰੀ ਨੂੰ ਹੋਵੇਗੀ ਸਕਾਲਰਸ਼ਿਪ ਪ੍ਰੀਖਿਆ: 17 ਕੇਂਦਰ ਬਣਾਏ, 8ਵੀਂ ਅਤੇ 10ਵੀਂ ਦੇ 6000 ਵਿਦਿਆਰਥੀ ਲੈਣਗੇ ਭਾਗ
ਅੰਮ੍ਰਿਤਸਰ ‘ਚ 4 ਜਨਵਰੀ ਨੂੰ ਹੋਵੇਗੀ ਸਕਾਲਰਸ਼ਿਪ ਪ੍ਰੀਖਿਆ: 17 ਕੇਂਦਰ ਬਣਾਏ, 8ਵੀਂ ਅਤੇ 10ਵੀਂ ਦੇ 6000 ਵਿਦਿਆਰਥੀ ਲੈਣਗੇ ਭਾਗ
ਸਵਦੇਸ਼ੀ ਤੇ ਸਿਹਤਮੰਦ ਭਾਰਤ ਦੇ ਮਾਡਲ ਰਾਹੀਂ ਦੇਸ਼ ਦੀ ਸੇਵਾ ਕਰਨਾ ਪਤੰਜਲੀ ਦਾ ਸੰਕਲਪ - ਬਾਬਾ ਰਾਮਦੇਵ
ਸਵਦੇਸ਼ੀ ਤੇ ਸਿਹਤਮੰਦ ਭਾਰਤ ਦੇ ਮਾਡਲ ਰਾਹੀਂ ਦੇਸ਼ ਦੀ ਸੇਵਾ ਕਰਨਾ ਪਤੰਜਲੀ ਦਾ ਸੰਕਲਪ - ਬਾਬਾ ਰਾਮਦੇਵ
ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ
ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ
ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ
ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ
Embed widget